ਪੈਰਾਡਾਈਜ਼ ਸਕੂਲ ਮੋਹਰੀ ਹੋ ਕੇ ਨਿੱਤਰਿਆ
ਪੈਰਾਡਾਈਜ਼ ਸਕੂਲ ਮੋਹਰੀ ਹੋ ਕੇ ਨਿੱਤਰਿਆ
Publish Date: Fri, 15 May 2026 05:44 PM (IST)
Updated Date: Fri, 15 May 2026 05:45 PM (IST)

ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਸੀਬੀਐਸਈ ਬੋਰਡ ਵੱਲੋਂ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿਚ ਦਾ ਪੈਰਾਡਾਈਜ਼ ਇੰਟਰਨੈਸ਼ਨਲ ਸਕੂਲ, ਘੱਗਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇਲਾਕੇ ਵਿਚ ਆਪਣੀ ਵਿਲੱਖਣਤਾ ਕਾਇਮ ਰੱਖੀ। ਆਰਟਸ ਵਿਸ਼ੇ ਦੀ ਵਿਦਿਆਰਥਣ ਮਨੀਸ਼ਾ ਸ਼ਰਮਾ ਨੇ 98 ਫੀਸਦੀ ਅੰਕ ਪ੍ਰਾਪਤ ਕਰਕੇ ਸਕੂਲ ’ਚੋਂ ਪਹਿਲਾ ਸਥਾਨ ਹਾਸਲ ਕੀਤਾ। ਕਾਮਰਸ ਵਿਸ਼ੇ ਦੀਆਂ ਵਿਦਿਆਰਥਣਾਂ ਇਸ਼ਿਕਾ ਸ਼ਰਮਾ ਨੇ 97.2 ਫੀਸਦੀ ਅੰਕ ਲੈ ਕੇ ਦੂਜਾ ਅਤੇ ਗੁਰਨੂਰ ਕੌਰ ਨੇ 95 ਫੀਸਦੀ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ ਹੈ। ਇਸ ਤੋਂ ਇਲਾਵਾ ਜਪਨੀਤ ਕੌਰ ਨੇ 94.8 ਫੀਸਦੀ, ਯੋਗਿਤਾ ਨੇ 92.5 ਫੀਸਦੀ, ਕੁੰਵਰ ਪ੍ਰਤਾਪ ਸਿੰਘ ਨੇ 91.5 ਫੀਸਦੀ, ਪ੍ਰਤਿਭਾ ਨੇ 91 ਫੀਸਦੀ, ਗੁਰਨੂਰ ਸਿੰਘ ਗੁਰਾਇਆ ਨੇ 91 ਫੀਸਦੀ, ਅਸ਼ਮੀਤ ਕੌਰ, ਪਾਵਨੀ ਅਤੇ ਮੰਨਤ ਕੌਰ ਨੇ 90 ਫੀਸਦੀ, ਗੁਰਦੀਪ ਕੌਰ, ਨੀਧੀ, ਪ੍ਰਨੀਤ ਕੌਰ, ਸਿਮਰਨਪ੍ਰੀਤ ਕੌਰ ਅਤੇ ਸੁਖਵੀਰ ਸਿੰਘ ਨੇ 89 ਫੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਵਿਸ਼ਿਆਂ ਅਨੁਸਾਰ ਵੀ ਵਿਦਿਆਰਥੀਆਂ ਨੇ ਵਿਸ਼ੇਸ਼ ਪ੍ਰਾਪਤੀਆਂ ਹਾਸਲ ਕੀਤੀਆਂ। ਇਸ਼ਿਕਾ ਸ਼ਰਮਾ ਨੇ ਅਕਾਊਂਟਸ ਵਿੱਚੋਂ 100 ਅੰਕ ਅਤੇ ਪੰਜਾਬੀ ਵਿਸ਼ੇ ਵਿੱਚੋਂ 99 ਅੰਕ ਪ੍ਰਾਪਤ ਕੀਤੇ। ਜਪਨੀਤ ਕੌਰ, ਗੁਰਦੀਪ ਕੌਰ, ਗੁਰਲੀਨਪ੍ਰੀਤ ਕੌਰ, ਚੰਚਲ ਅਗਰਵਾਲ, ਮਹਿਕਪ੍ਰੀਤ ਕੌਰ ਨੇ ਪੰਜਾਬੀ ਵਿਸ਼ੇ ’ਚੋਂ 100 ਅੰਕ ਪ੍ਰਾਪਤ ਕੀਤੇ। ਮਨੀਸ਼ਾ ਸ਼ਰਮਾ ਨੇ ਰਾਜਨੀਤੀ ਸ਼ਾਸ਼ਤਰ ਅਤੇ ਪੰਜਾਬੀ ਵਿਸ਼ਿਆਂ ’ਚ 99 ਅੰਕ ਅਤੇ ਇਤਿਹਾਸ ਵਿਸ਼ੇ ਵਿਚ 98 ਅੰਕ ਪ੍ਰਾਪਤ ਕੀਤੇ। ਗੁਰਨੂਰ ਕੌਰ ਨੇ ਅਰਥ ਸ਼ਾਸਤਰ ਵਿੱਚੋਂ 98 ਅੰਕ ਹਾਸਲ ਕੀਤੇ। ਪੇਂਟਿੰਗ ਵਿਸ਼ੇ ’ਚੋਂ ਪ੍ਰਤੀਭਾ ਨੇ 99 ਅੰਕ, ਕੁਵਰ ਪ੍ਰਤਾਪ ਸਿੰਘ ਨੇ 98 ਅੰਕ ਅਤੇ ਪਾਵਨੀ ਨੇ 97 ਅੰਕ ਪ੍ਰਾਪਤ ਕੀਤੇ। ਪ੍ਰਿੰਸੀਪਲ ਡਾ. ਪਰਮਿੰਦਰ ਕੌਰ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਦੱਸਿਆ ਕਿ ਸਕੂਲ ਦਾ ਨਤੀਜਾ ਸੌ ਫੀਸਦੀ ਰਿਹਾ ਅਤੇ 12 ਵਿਦਿਆਰਥੀਆਂ ਨੇ 90 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ, ਜਦਕਿ 42 ਤੋਂ ਵੱਧ ਵਿਦਿਆਰਥੀਆਂ ਨੇ 85 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਕੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ। ਸਕੂਲ ਚੇਅਰਮੈਨ ਡਾ ਅੰਮ੍ਰਿਤਪਾਲ ਸਿੰਘ ਕਾਲੇਕਾ ਨੇ ਸਾਰੇ ਹੋਣਹਾਰ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਇਸ ਵੱਡੀ ਸਫ਼ਲਤਾ ਲਈ ਵਧਾਈ ਦਿੱਤੀ ।