ਪੈਨਸ਼ਨਰਾਂ ਨੇ ਕੀਤਾ ਰੋਸ ਮਾਰਚ, ਰੈਲੀ ਕੱਢੀ
ਪੈਨਸ਼ਨਰਾਂ ਨੇ ਕੀਤਾ ਰੋਸ ਮਾਰਚ, ਰੈਲੀ ਕੱਢੀ
Publish Date: Sat, 02 May 2026 03:50 PM (IST)
Updated Date: Sun, 03 May 2026 04:03 AM (IST)

ਜਸਵੀਰ ਸਿਘ, ਪੰਜਾਬੀ ਜਾਗਰਣ, ਸੰਗਰੂਰ : ਸਥਾਨਕ ਤਹਿਸੀਲ ਕੰਪਲੈਕਸ ਵਿਚ ਗੌਰਮਿੰਟ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਰੈਲੀ ਤੇ ਰੋਸ ਮਾਰਚ ਯੂਨਿਟ ਪ੍ਰਧਾਨ ਭੁਪਿੰਦਰ ਸਿੰਘ ਜੱਸੀ, ਸਰਪ੍ਰਸਤ ਜੀਤ ਸਿੰਘ ਢੀਂਡਸਾ, ਚੇਅਰਮੈਨ ਜੰਟ ਸਿੰਘ ਸੋਹੀਆਂ, ਜਨਰਲ ਸਕੱਤਰ ਅਵਿਨਾਸ਼ ਸ਼ਰਮਾ, ਵਿੱਤ ਸਕੱਤਰ ਲਾਭ ਸਿੰਘ ਦੀ ਅਗਵਾਈ ਵਿਚ ਕੀਤਾ ਗਿਆ। ਇਸ ਮੌਕੇ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਅਰੋੜਾ, ਚੇਅਰਮੈਨ ਰਵਿੰਦਰ ਸਿੰਘ ਗੁੱਡੂ, ਜਨਰਲ ਸਕੱਤਰ ਦਰਸ਼ਨ ਸਿੰਘ ਨੌਰਥ, ਸੀਨੀਅਰ ਮੀਤ ਪ੍ਰਧਾਨ ਆਰਐਲ ਪਾਂਧੀ, ਵਿੱਤ ਸਕੱਤਰ ਕਰਨੈਲ ਸਿੰਘ ਸੇਖੋ , ਦਫਤਰ ਸਕੱਤਰ ਸੁਰਿੰਦਰ ਸਿੰਘ ਸੋਢੀ ਵੀ ਮੌਜੂਦ ਸਨ। ਯੂਨਿਟ ਦੇ ਜਨਰਲ ਸਕੱਤਰ ਅਵਿਨਾਸ਼ ਸ਼ਰਮਾ ਵੱਲੋਂ ਕੀਤੇ ਗਏ ਮੰਚ ਸੰਚਾਲਨ ਦੌਰਾਨ ਪ੍ਰਧਾਨ ਭੁਪਿੰਦਰ ਸਿੰਘ ਜੱਸੀ ਨੇ ਕਿਹਾ ਕਿ ਪੰਜਾਬ ਸਰਕਾਰ ਪੈਨਸ਼ਨਰਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਟਾਲਮਟੌਲ ਦੀ ਨੀਤੀ ਅਪਣਾ ਰਹੀ ਹੈ। ਉਨ੍ਹਾਂ ਪੰਜਾਬ ਸਰਕਾਰ ਦੀ ਮੁਲਾਜ਼ਮ ਤੇ ਪੈਨਸ਼ਨਰ ਮਾਰੂ ਨੀਤੀ ਦੀ ਜੋਰਦਾਰ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਮੰਗ ਕੀਤੀ ਕਿ ਪੈਨਸ਼ਨਰਾਂ ਦੀਆਂ ਮੰਗਾਂ ਅਤੇ ਮਾਣਯੋਗ ਅਦਾਲਤ ਵੱਲੋਂ ਕੀਤੇ ਗਏ ਫੈਸਲੇ ਮੁਤਾਬਕ ਮਹਿੰਗਾਈ ਭੱਤੇ ਦੀਆਂ ਰਹਿੰਦੀਆਂ ਕਿਸਤਾਂ ਤੇ ਬਕਾਏ ਤੁਰੰਤ ਜਾਰੀ ਕੀਤਾ ਜਾਵੇ। ਪੰਜਾਬ ਸਟੇਟ ਪੈਨਸ਼ਨਰ ਕਨਫੈਡਰੇਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਰਾਜ ਕੁਮਾਰ ਅਰੋੜਾ ਨੇ ਕਿਹਾ ਕਿ ਇਸ ਸਰਕਾਰ ਨੂੰ ਹੋਦ ਵਿਚ ਸਵਾ ਚਾਰ ਸਾਲ ਦਾ ਸਮਾਂ ਬੀਤ ਚੁੱਕਾ ਹੈ, ਪ੍ਰੰਤੂ ਇਨ੍ਹਾਂ ਨੇ ਵਿਧਾਨ ਸਭਾ ਚੋਣਾਂ ਸਮੇ ਜੋ ਵਾਅਦੇ ਕੀਤੇ ਸਨ, ਉਹ ਪੂਰੇ ਨਹੀ ਕੀਤੇ। ਪੈਨਸ਼ਨਰਾਂ ਨੂੰ ਬਣਦੇ ਹੱਕ ਨਹੀ ਦਿੱਤੇ ਜਾ ਰਹੇ। ਪੈਨਸ਼ਨਰਾਂ ਦੀਆਂ ਜਾਇਜ ਅਤੇ ਹੱਕੀ ਮੰਗਾਂ ਦੀ ਪੂਰਤੀ ਕਰਨ ਦੀ ਬਜਾਏ ਹੱਕ ਮੰਗ ਰਹੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਤੇ ਤਸ਼ੱਦਦ ਕੀਤਾ ਜਾ ਰਿਹਾ ਹੈ ਤੇ ਲਾਠੀਚਾਰਜ ਕੇ ਸੰਘਰਸ਼ਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੋ ਕਿ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਦਰਸ਼ਨ ਸਿੰਘ ਨੌਰਥ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਆਰਐਲ ਪਾਂਧੀ, ਚੇਅਰਮੈਨ ਰਵਿੰਦਰ ਸਿੰਘ ਗੁੱਡੂ, ਯੂਨਿਟ ਦੇ ਸਰਪ੍ਰਸਤ ਜੀਤ ਸਿੰਘ ਢੀਡਸਾ, ਸੀਨੀਅਰ ਮੀਤ ਪ੍ਰਧਾਨ ਹਰਵਿੰਦਰ ਸਿੰਘ ਭੱਠਲ, ਗੁਰਤੇਜ ਸਿੰਘ ਲੂੰਬਾਂ, ਸੱਤਪਾਲ ਸਿੰਗਲਾ,ਜਸਬੀਰ ਸਿੰਘ ਖਾਲਸਾ, ਸੁਰਿੰਦਰ ਸਿੰਘ ਸੋਢੀ, ਲਾਲ ਚੰਦ ਸੈਣੀ, ਅਸ਼ੋਕ ਕੁਮਾਰ ਡੱਲਾ, ਰਾਜ ਕੁਮਾਰ ਬਾਂਸਲ, ਪੀਸੀ ਬਾਘਾ, ਰਾਜ ਸਿੰਘ ਮੰਗਵਾਲ, ਗਿਰਧਾਰੀ ਲਾਲ, ਤੇਜਾ ਸਿੰਘ, ਹਰਪਾਲ ਸਿੰਘ ਸੰਗਰੂਰੀਆ, ਓਮ ਪ੍ਰਕਾਸ਼ ਸ਼ਰਮਾ, ਮੋਹਨ ਸਿੰਘ, ਗੁਰਦੇਵ ਸਿੰਘ ਲੂੰਬਾ, ਪਵਨ ਕੁਮਾਰ ਸਿੰਗਲਾ, ਚਮਕੌਰ ਸਿੰਘ, ਹਾਕਮ ਸਿੰਘ, ਨੰਦ ਲਾਲ ਮਲਹੋਤਰਾ, ਜਗਰੂਪ ਸਿੰਘ ਸਿੱਧੂ, ਕਿਸ਼ੋਰੀ ਲਾਲ, ਤਿਲਕ ਰਾਜ ਸਤੀਜਾ, ਬਲਦੇਵ ਸਿੰਘ ਰਤਨ, ਅਸ਼ੋਕ ਕੁਮਾਰ ਸ਼ਰਮਾ, ਰਜਿੰਦਰ ਸਿੰਘ ਚੰਗਾਲ, ਡਾ, ਮਨਮੋਹਨ ਸਿੰਘ, ਮਹੇਸ਼ ਜੌਹਰ ਮੌਜੂਦ ਸਨ।