ਪਾਤੜਾਂ ਦੀ ਆੜ੍ਹਤੀਆ ਐਸੋਸੀਏਸ਼ਨ ਦੋਫਾੜ
ਪਾਤੜਾਂ ਦੀ ਆੜਤੀਆ ਐਸੋਸੀਏਸ਼ਨ ਦੋਫਾੜ
Publish Date: Fri, 27 Mar 2026 07:03 PM (IST)
Updated Date: Fri, 27 Mar 2026 07:08 PM (IST)

-ਦੋਵਾਂ ਧੜਿਆਂ ਨੇ ਆਪੋ ਆਪਣੇ ਪ੍ਰਧਾਨ ਚੁਣੇ ਫੋਟੋ 27ਪੀਟੀਐੱਲ-30 ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਅਨਾਜ ਮੰਡੀ ਵਿਚ ਆੜ੍ਹਤੀਆਂ ਦੀ ਜਥੇਬੰਦੀ ਆੜਤੀਆ ਐਸੋਸੀਏਸ਼ਨ ਪਾਤੜਾਂ ਦੋ ਫਾੜ ਹੋ ਗਈ ਹੈ। ਅਗਲੇ ਸਾਲ ਲਈ ਕੀਤੀ ਜਾਣ ਵਾਲੀ ਚੋਣ ਦੌਰਾਨ ਆੜ੍ਹਤੀ ਐਸੋਸੀਏਸ਼ਨ ਦੇ ਦੋ ਧੜੇ ਬਣ ਗਏ। ਇਸ ਦੌਰਾਨ ਦੋਵਾਂ ਧੜਿਆਂ ਵੱਲੋਂ ਆਪੋ ਆਪਣੇ ਪ੍ਰਧਾਨ ਚੁਣ ਲਏ ਗਏ। ਜਾਣਕਾਰੀ ਅਨੁਸਾਰ ਦੁਪਹਿਰ ਸਮੇਂ ਹੋਈ ਚੋਣ ਵਿਚ ਜਦੋਂ ਪਿਛਲੇ ਪ੍ਰਧਾਨ ਸੰਦੀਪ ਕੁਮਾਰ ਕਾਲਾ ਨੂੰ ਮੁੜ ਤੋਂ ਪ੍ਰਧਾਨ ਚੁਣ ਲਿਆ ਗਿਆ ਤਾਂ ਇਸ ਦੌਰਾਨ ਆੜ੍ਹਤੀਆਂ ਦਾ ਇਕ ਧੜੇ ਦੇ ਕੁਝ ਮੈਂਬਰਾਂ ਨੇ ਨਰਾਜ਼ਗੀ ਪ੍ਰਗਟ ਕੀਤੀ। ਇਸ ਮਗਰੋਂ ਦੂਜੇ ਧੜੇ ਨੇ ਇੱਕਜੁਟਤਾ ਦਾ ਪ੍ਰਗਟਾਵਾ ਕਰਦਿਆਂ ਤੇਜ ਕੁਮਾਰ ਸ਼ਰਮਾ ਨੂੰ ਆਪਣਾ ਪ੍ਰਧਾਨ ਚੁਣ ਲਿਆ। ਹਲਕਾ ਵਿਧਾਇਕ ਕੁਲਵੰਤ ਸਿੰਘ ਦੇ ਗ੍ਰਹਿ ਵਿਖੇ ਪੁੱਜੇ ਵੱਡੀ ਗਿਣਤੀ ਵਿੱਚ ਆੜਤੀਆਂ ਵੱਲੋਂ ਆਪਣਾ ਪ੍ਰਧਾਨ ਤੇਜਪਾਲ ਸ਼ਰਮਾ ਨੂੰ ਚੁਣ ਕੇ ਹਲਕਾ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਕੋਲੋਂ ਥਾਪੜਾ ਮੰਗਿਆ ਜਿਸ ਤੇ ਵਿਧਾਇਕ ਨੇ ਹਾਰ ਪਾ ਕੇ ਤੇਜਪਾਲ ਸ਼ਰਮਾ ਦਾ ਸਨਮਾਨ ਕਰਦਿਆਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਇਸ ਚੋਣ ਦੌਰਾਨ ਹੋਰਨਾਂ ਤੋਂ ਇਲਾਵਾ ਸਾਬਕਾ ਪ੍ਰਧਾਨ ਸੁਰਿੰਦਰ ਕੁਮਾਰ ਪੈਂਦ, ਸਾਬਕਾ ਪ੍ਰਧਾਨ ਬ੍ਰਿਜ ਲਾਲ, ਸਕੱਤਰ ਮਨਵੀਰ ਸਿੰਘ ਸੰਧੂ, ਗੁਰਬਚਨ ਸਿਘ ਮੌਲਵੀਵਾਲਾ, ਜਸਵਿੰਦਰ ਕੁਮਾਰ ਡਿੰਪਲ, ਧਰਮਪਾਲ ਕਾਹਨਗੜ੍ਹ, ਰੂਲਦੂ ਰਾਮ, ਸੁਖਬੀਰ ਸਿੰਘ ਸੰਧੂ, ਕੇਵਲ ਸ਼ਰਮਾ, ਦਰਸ਼ਨ ਕਾਹਨਗੜ੍ਹ, ਪਵਨ ਕੁਮਾਰ, ਵਿਜੇ ਕੁਮਾਰ, ਤਰਸੇਮ ਚੰਦ ਗਿਆਨੀ, ਵਕੀਲ ਚੰਦ, ਰਕੇਸ਼ ਕੁਮਾਰ ਨੀਟੂ, ਜਸਪਾਲ ਚੰਦ ਮੋਦੀ, ਸੁਸ਼ੀਲ ਕੁਮਾਰ ਬਰਾਸ, ਪ੍ਰਮੋਦ ਕੁਮਾਰ ਡੀਸੀ, ਹਾਕਮ ਚੰਦ ਪਰਸ਼ੋਤਮ ਆਦਿ ਹਾਜ਼ਰ ਸਨ। ਇਸ ਦੌਰਾਨ ਵਿਧਾਨ ਸਭਾ ਹਲਕਾ ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਨੇ ਕਿਹਾ ਹੈ ਕਿ ਆੜਤੀਆ ਐਸੋਸੀਏਸ਼ਨ ਪਾਤੜਾਂ ਸ਼ਹਿਰ ਦੀ ਇੱਕ ਨਾਮੀ ਵਪਾਰਕ ਸੰਸਥਾ ਹੈ। ਉਹ ਨਿੱਜੀ ਤੌਰ ਤੇ ਸੰਸਥਾ ਦੇ ਸਾਰੇ ਮੈਂਬਰਾਂ ਦਾ ਸਤਿਕਾਰ ਕਰਦੇ ਹਨ ਪਰ ਦੋਨਾਂ ਧੜਿਆਂ ਵੱਲੋਂ ਆਪੋ ਆਪਣਾ ਪ੍ਰਧਾਨ ਚੁਣੇ ਜਾਣ ਨਾਲ ਉਹਨਾਂ ਦਾ ਕੋਈ ਸੰਬੰਧ ਨਹੀਂ। ਦੋਵੇਂ ਧੜੇ ਆਪਣਾ ਆਪਣਾ ਪ੍ਰਧਾਨ ਚੁਣ ਕੇ ਉਹਨਾਂ ਕੋਲ ਲਿਆਏ ਜਿਸ ਤੇ ਉਹਨਾਂ ਦੋਵਾਂ ਆਗੂਆਂ ਦਾ ਸਨਮਾਨ ਕੀਤਾ।