Patiala News : ਕਾਰ ਸਵਾਰਾਂ ਨੇ ਟਿੱਪਰ ਚਾਲਕ ਦੀ ਕੀਤੀ ਕੁੱਟਮਾਰ, ਸਿਰ ਪਾੜਿਆ ; ਬਾਂਹ ਤੋੜੀ
ਸਰਹਿੰਦ ਰੋਡ 'ਤੇ ਸ਼ਾਮ ਦੇਰ ਸ਼ਾਮ ਵਜੇ ਇੱਕ ਕਾਰ ਚ ਸਵਾਰ ਵਿਅਕਤੀਆਂ ਨੇ ਟਿੱਪਰ ਚਾਲਕ 'ਤੇ ਹਮਲਾ ਕਰ ਦਿੱਤਾ। ਟਿੱਪਰ ਚਾਲਕ ਦੀ ਬਾਂਹ ਟੁੱਟ ਗਈ, ਜਿਸਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਸ ਘਟਨਾ ਤੋਂ ਬਾਅਦ ਟਿੱਪਰ ਚਾਲਕਾਂ ਨੇ ਸਰਹੰਦ ਰੋਡ ਤੇ ਜਾਮ ਲਗਾ ਦਿੱਤਾ।
Publish Date: Sun, 22 Feb 2026 12:05 AM (IST)
Updated Date: Sun, 22 Feb 2026 12:07 AM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਸਰਹਿੰਦ ਰੋਡ 'ਤੇ ਸ਼ਾਮ ਦੇਰ ਸ਼ਾਮ ਵਜੇ ਇੱਕ ਕਾਰ ਚ ਸਵਾਰ ਵਿਅਕਤੀਆਂ ਨੇ ਟਿੱਪਰ ਚਾਲਕ 'ਤੇ ਹਮਲਾ ਕਰ ਦਿੱਤਾ। ਟਿੱਪਰ ਚਾਲਕ ਦੀ ਬਾਂਹ ਟੁੱਟ ਗਈ, ਜਿਸਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਸ ਘਟਨਾ ਤੋਂ ਬਾਅਦ ਟਿੱਪਰ ਚਾਲਕਾਂ ਨੇ ਸਰਹੰਦ ਰੋਡ ਤੇ ਜਾਮ ਲਗਾ ਦਿੱਤਾ।
ਜਾਣਕਾਰੀ ਅਨੁਸਾਰ ਪਿੰਡ ਬਾਰਨ ਨੇੜੇ ਇੱਕ ਟਿੱਪਰ ਜੋ ਸਰਹਿੰਦ ਤੋਂ ਪਟਿਆਲੇ ਵੱਲ ਨੂੰ ਆ ਰਿਹਾ ਸੀ, ਰਸਤੇ ਵਿੱਚ ਟਿੱਪਰ ਦੀ ਕਾਰ ਨੂੰ ਫੈਟ ਵੱਜ ਗਈ।
ਇਸ ਦੌਰਾਨ ਕਾਰ ਚ ਸਵਾਰ ਪੰਜ ਦੇ ਕਰੀਬ ਵਿਅਕਤੀਆਂ ਨੇ ਟਿੱਪਰ ਨੂੰ ਰੋਕ ਕੇ ਟੀਪਰ ਚਾਲਕ 'ਤੇ ਰਾੜਾ ਨਾਲ ਹਮਲਾ ਕਰ ਦਿੱਤਾ ਤੇ ਉਸ ਦੀ ਬਾਂਹ ਤੋੜ ਦਿੱਤੀ ਅਤੇ ਉਸਦੇ ਸਿਰ ਵਿੱਚ ਵੀ ਲੋਹੇ ਦੀ ਰਾੜ ਨਾਲ ਸੱਟਾਂ ਮਾਰੀਆਂ ਗਈਆਂ , ਜਿਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਟਿੱਪਰ ਚਾਲਕ ਦੀ ਹੋ ਰਹੀ ਕੁੱਟਮਾਰ ਨੂੰ ਦੇਖਦੇ ਹੋਏ ਪਿੰਡ ਬਾਰਨ ਵਾਸੀ ਇਕੱਠੇ ਹੋ ਗਏ ਅਤੇ ਉਹਨਾਂ ਨੇ ਕਾਰ ਚਾਲਕਾਂ ਨੂੰ ਫੜ ਲਿਆ।
ਜਿਸ ਤੋਂ ਬਾਅਦ ਟਿੱਪਰ ਚਾਲਕ ਤੇ ਮਾਲਕ ਮੌਕੇ ਤੇ ਪਹੁੰਚ ਗਏ। ਟਿੱਪਰ ਚਾਲਕ ਦੀ ਕਾਰ ਸਵਾਰ ਵਿਅਕਤੀਆਂ ਵੱਲੋਂ ਕੀਤੀ ਗਈ ਗੰਭੀਰ ਕੁੱਟਮਾਰ ਦੇ ਰੋਸ ਵਜੋਂ ਪਿੰਡ ਅਤੇ ਟਿੱਪਰ ਚਾਲਕਾਂ ਨੇ ਸਰਹਿੰਦ ਪਟਿਆਲਾ ਮੇਨ ਰੋਡ ਟਿੱਪਰ,ਟਰਾਲੀਆਂ ਲਾ ਕੇ ਜਾਮ ਕਰ ਦਿੱਤਾ ਅਤੇ ਕੁੱਟਮਾਰ ਕਰਨ ਵਾਲੇ ਵਿਅਕਤੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ।
ਗੋਰਾ ਲਾਲ ਕੰਪਨੀ ਦੇ ਮਾਲਕ ਓਮੀ ਨੇ ਦੱਸਿਆ ਕਿ ਕਾਰ ਚ ਸਵਾਰ ਵਿਅਕਤੀਆਂ ਵੱਲੋਂ ਟਿੱਪਰ ਚਾਲਕ ਦੀ ਬੜੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਹੈ। ਜਿਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਹਨਾਂ ਦੋਸ਼ ਲਗਾਇਆ ਕਿ ਪੁਲਿਸ ਵੱਲੋਂ ਉਹਨਾਂ ਨੂੰ ਘਟਨਾ ਵਾਲੀ ਥਾਂ ਤੋਂ ਬਚਾ ਕੇ ਕੱਢ ਲਿਆ ਗਿਆ ਹੈ। ਟਿੱਪਰ ਚਾਲਕਾਂ ਨੇ ਕਿਹਾ ਕਿ ਹਮਲਾਵਰਾਂ ਦੀ ਗ੍ਰਿਫਤਾਰੀ ਅਤੇ ਖਤ ਕਾਰਵਾਈ ਕਰਵਉਣ ਤੋ ਬਾਅਦ ਹੀ ਧਰਨਾ ਚੱਕਿਆ ਜਾਵੇਗਾ।