ਰਾਜਪੁਰਾ ਪਟਿਆਲਾ ਰੇਲਵੇ ਲਾਈਨ ਦੇ ਕਿਨਾਰੇ ਮੈਂ ਫਿਰ ਰਿਜੋਰਟ ਦੇ ਨੇੜੇ ਇੱਕ ਨੌਜਵਾਨ ਦੀ ਹੱਥ ਬੰਨੇ ਹੋਏ ਲਾਸ਼ ਮਿਲਣ ਦੇ ਨਾਲ ਹੜਕੰਪ ਮੱਚ ਗਿਆ। ਨੌਜਵਾਨ ਦੇ ਹੱਥ ਪਿੱਛੇ ਬੰਨ੍ਹੇ ਹੋਏ ਹਨ ਅਤੇ ਕਤਲ ਕੀਤੇ ਜਾਣ ਦਾ ਸ਼ੱਕ ਹੈ। ਮੌਕੇ ਉੱਤੇ ਜੀਆਰਪੀ, ਆਰਪੀਐਫ ਅਤੇ ਡੌਗ ਸਕੁਐਡ ਦੀਆਂ ਟੀਮਾਂ ਪੁੱਜ ਕੇ ਜਾਂਚ ਦੇ ਵਿੱਚ ਜੁੱਟ ਗਈਆਂ ਹਨ।
ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਰਾਜਪੁਰਾ ਪਟਿਆਲਾ ਰੇਲਵੇ ਲਾਈਨ ਦੇ ਕਿਨਾਰੇ ਮੈਂ ਫਿਰ ਰਿਜੋਰਟ ਦੇ ਨੇੜੇ ਇੱਕ ਨੌਜਵਾਨ ਦੀ ਹੱਥ ਬੰਨੇ ਹੋਏ ਲਾਸ਼ ਮਿਲਣ ਦੇ ਨਾਲ ਹੜਕੰਪ ਮੱਚ ਗਿਆ। ਨੌਜਵਾਨ ਦੇ ਹੱਥ ਪਿੱਛੇ ਬੰਨ੍ਹੇ ਹੋਏ ਹਨ ਅਤੇ ਕਤਲ ਕੀਤੇ ਜਾਣ ਦਾ ਸ਼ੱਕ ਹੈ। ਮੌਕੇ ਉੱਤੇ ਜੀਆਰਪੀ, ਆਰਪੀਐਫ ਅਤੇ ਡੌਗ ਸਕੁਐਡ ਦੀਆਂ ਟੀਮਾਂ ਪੁੱਜ ਕੇ ਜਾਂਚ ਦੇ ਵਿੱਚ ਜੁੱਟ ਗਈਆਂ ਹਨ।
ਪ੍ਰਾਪਤ ਜਾਣਕਾਰੀ ਦੇ ਅਨੁਸਾਰ ਰੇਲਵੇ ਪੁਲਿਸ ਨੂੰ ਸੂਚਨਾ ਮਿਲੀ ਕਿ ਮਹਿਫਿਲ ਰਿਜੋਰਟ ਦੇ ਨੇੜੇ ਰੇਲਵੇ ਲਾਈਨਾਂ ਦੇ ਕੋਲ ਇੱਕ ਨੌਜਵਾਨ ਦੀ ਲਾਸ਼ ਪਈ ਹੈ । ਜਦੋਂ ਟੀਮਾਂ ਮੌਕੇ ਉੱਤੇ ਪਹੁੰਚੀਆਂ ਤਾਂ ਦੇਖਿਆ ਕਿ ਨੌਜਵਾਨ ਦੇ ਹੱਥ ਪਿੱਛੇ ਰੱਸੀ ਦੇ ਨਾਲ ਬੰਨੇ ਹੋਏ ਹਨ ਅਤੇ ਲਾਸ਼ ਨੂੰ ਦੇਖ ਕੇ ਕਤਲ ਕੀਤੇ ਜਾਣ ਦਾ ਸ਼ੱਕ ਹੈ।
ਨੌਜਵਾਨ ਦੀ ਲਾਸ਼ ਦੇ ਨੇੜੇ ਖੂਨ ਨਾਲ ਲੱਥਪੱਥ ਪੱਥਰ ਵੀ ਮਿਲੇ ਹਨ ਜਿਸ ਤੋਂ ਜਾਪਦਾ ਹੈ ਕਿ ਉਸ ਨੂੰ ਪਹਿਲਾਂ ਪੱਥਰਾਂ ਦੇ ਨਾਲ ਮਾਰ ਕੇ ਬੁਰੀ ਤਰਹਾਂ ਕੁੱਟਿਆ ਗਿਆ ਹੈ। ਪੁਲਿਸ ਨੂੰ ਮੌਕੇ ਉੱਤੇ ਨੁਕੀਲੇ ਹਥਿਆਰ ਅਤੇ ਇੱਕ ਟੁੱਟਿਆ ਹੋਇਆ ਮੋਬਾਇਲ ਵੀ ਬਰਾਮਦ ਹੋਇਆ ਹੈ। ਮ੍ਰਿਤਕ ਨੌਜਵਾਨ ਦੇ ਗਲੇ ਉੱਤੇ ਡੂੰਘੇ ਜਖਮਾਂ ਦੇ ਨਿਸ਼ਾਨ ਹਨ ਅਤੇ ਜਿਸ ਤੋਂ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਮੌਕੇ ਉੱਤੇ ਖੂਨ ਨੂੰ ਰੋਕਣ ਦੇ ਲਈ ਗਰਦਨ ਤੇ ਕੱਪੜਾ ਬੰਨਿਆ ਗਿਆ ਹੈ।
ਇਸ ਦੌਰਾਨ ਰੇਲਵੇ ਵਿਭਾਗ ਦੇ ਅਧਿਕਾਰੀ, ਡੋਗ ਸਕਵੈਡ ਦੀਆ ਟੀਮਾਂ ਤੋਂ ਇਲਾਵਾ ਫਰੈਸਿਕ ਮਾਹਰ ਵੀ ਪਹੁੰਚੇ ਹੋਏ ਹਨ ਤਾਂ ਜੋ ਇਸ ਕਤਲ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਮੁਲਜਮਾਂ ਤੱਕ ਪਹੁੰਚਿਆ ਜਾ ਸਕੇ। ਰੇਲਵੇ ਅਧਿਕਾਰੀਆਂ ਥਾਣਾ ਮੁਖੀ ਜੀਆਰਪੀ ਪਟਿਆਲਾ ਦਿਲਬਾਗ ਸਿੰਘ ਦੇ ਮੁਤਾਬਿਕ ਮ੍ਰਿਤਕ ਦੇਖਣ ਵਿੱਚ ਮਜ਼ਦੂਰ ਜਾਪਦਾ ਹੈ। ਰੇਲਵੇ ਪੁਲਿਸ ਦੁਆਰਾ ਜਿੱਥੇ ਨੇੜਲੇ ਘਰਾਂ ਅਤੇ ਹੋਰਨਾਂ ਥਾਵਾਂ ਦੀਆਂ ਸੀਸੀਟੀਵੀ ਫੁਟੇਜ ਵੀ ਦੇਖੀਆਂ ਜਾ ਰਹੀਆਂ ਹਨ ਅਤੇ ਇਸ ਤੋਂ ਇਲਾਵਾ ਵੱਖ-ਵੱਖ ਥਾਣਿਆਂ ਦੇ ਵਿੱਚ ਗੁਮਸ਼ੁਦਗੀ ਸਬੰਧੀ ਰਿਪੋਰਟਾਂ ਨੂੰ ਵੀ ਆਧਾਰ ਬਣਾਇਆ ਜਾ ਰਿਹਾ ਹੈ।
ਇਸ ਤਰ੍ਹਾਂ ਦੀ ਖੂਨ ਨਾਲ ਲੱਥਪਥ ਸ਼ੱਕੀ ਹਾਲਤ ਦੇ ਵਿੱਚ ਮਿਲੀ ਲਾਸ਼ ਦੇ ਨਾਲ ਇਲਾਕੇ ਦੇ ਵਿੱਚ ਸਨਸਨੀ ਫੈਲ ਗਈ ਹੈ। ਰੇਲਵੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮ੍ਰਿਤਕ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਸਿਵਿਲ ਹਸਪਤਾਲ ਰਾਜਪੁਰਾ ਦੀ ਮੋਰਚੀ ਦੇ ਵਿੱਚ ਰਖਵਾ ਦਿੱਤਾ ਹੈ ਅਤੇ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਸੱਚ ਸਾਹਮਣੇ ਆ ਸਕੇਗਾ।