ਪਟੇਲ ਕਾਲਜ ਵਿਖੇ ਅੰਤਰਰਾਸ਼ਟਰੀ ਜੈਵਿਕ ਵਿਭਿੰਨਤਾ ਦਿਵਸ ਮਨਾਇਆ
ਪਟੇਲ ਕਾਲਜ ਵਿਖੇ ਅੰਤਰਰਾਸ਼ਟਰੀ ਜੈਵਿਕ ਵਿਭਿੰਨਤਾ ਦਿਵਸ ਮਨਾਇਆ ਗਿਆ
Publish Date: Mon, 25 May 2026 04:14 PM (IST)
Updated Date: Mon, 25 May 2026 04:16 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਰਾਜਪੁਰਾ ਦੇ ਈਕੋ ਕਲੱਬ ਤੇ ਵਿਗਿਆਨ ਵਿਭਾਗ ਵੱਲੋਂ ਅੰਤਰਰਾਸ਼ਟਰੀ ਜੈਵਿਕ ਵਿਭਿੰਨਤਾ ਦਿਵਸ ਈਕੋ ਕਲੱਬ ਤੇ ਵਿਗਿਆਨ ਵਿਭਾਗ ਨੇ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ, ਰਾਜਪੁਰਾ ਦੇ ਆਈਕਿਊਏਸੀ ਦੇ ਸਹਿਯੋਗ ਨਾਲ ਐਕਟਿੰਗ ਗਲੋਬਲੀ ਫਾਰ ਗਲੋਬਲ ਇਮਪੈਕਟ ਥੀਮ ਅਧੀਨ ਅੰਤਰਰਾਸ਼ਟਰੀ ਜੈਵਿਕ ਵਿਭਿੰਨਤਾ ਦਿਵਸ ਨੂੰ ਕਾਲਜ ਦੇ ਬਨਸਪਤੀ ਬਾਗ ’ਚ ਇਕ ਪ੍ਰਦਰਸ਼ਨੀ ਅਤੇ ਜ਼ੀਰੋ ਫਾਈਟਿਕ ਪੌਦਿਆਂ ਦੀ ਹਰੀ ਕੰਧ ਦੀ ਇੱਕ ਆਕਰਸ਼ਕ ਪ੍ਰਦਰਸ਼ਨੀ ਲਗਾਈ ਗਈ। ਇਹ ਪ੍ਰੋਗਰਾਮ ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਤੇ ਈਕੋ ਕਲੱਬ ਦੇ ਨੋਡਲ ਅਫਸਰ ਡਾ. ਦਲਵੀਰ ਕੌਰ ਅਤੇ ਡਾ. ਜਸਨੀਤ ਕੌਰ ਦੁਆਰਾ ਵਾਤਾਵਰਣ ਸਿੱਖਿਆ ਪ੍ਰੋਗਰਾਮ ਅਧੀਨ ਪੰਜਾਬ ਜੈਵਿਕ ਵਿਭਿੰਨਤਾ ਬੋਰਡ ਦੇ ਸਹਿਯੋਗ ਨਾਲ ਅਤੇ ਰਾਸ਼ਟਰੀ ਜੈਵਿਕ ਵਿਭਿੰਨਤਾ ਅਥਾਰਟੀ, ਭਾਰਤ ਸਰਕਾਰ ਦੁਆਰਾ ਸਪਾਂਸਰ ਕੀਤਾ ਗਿਆ ਹੈ। ਇਹ ਪ੍ਰੋਗਰਾਮ ਜੈਵਿਕ ਵਿਭਿੰਨਤਾ ਸੰਭਾਲ ਤੇ ਕਠੋਰ ਵਾਤਾਵਰਣਕ ਸਥਿਤੀਆਂ ਦੇ ਅਨੁਕੂਲ ਪੌਦਿਆਂ ਦੀ ਮਹੱਤਤਾ ਬਾਰੇ ਜਾਗਰੂਕਤਾ ਫੈਲਾਉਣ ਲਈ ਕੀਤਾ ਗਿਆ ਸੀ। ਵਿਗਿਆਨ ਵਿਭਾਗ ਦੇ ਵਿਦਿਆਰਥੀਆਂ ਨੇ ਜੈਵਿਕ ਵਿਭਿੰਨਤਾ ਅਤੇ ਵਾਤਾਵਰਣ ਸਥਿਰਤਾ ਦੀ ਮਹੱਤਤਾ ਨੂੰ ਉਜਾਗਰ ਕਰਦੇ ਹੋਏ ਚਾਰਟ, ਮਾਡਲ ਅਤੇ ਬੂਟੇ ਤੇ ਜਾਨਵਰਾਂ ਦੁਆਰਾ ਸੁਰੱਖਿਅਤ ਨਮੂਨੇ ਪੇਸ਼ ਕਰਕੇ ਪ੍ਰਦਰਸ਼ਨੀ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ। ਡਾ. ਨੀਰਜ ਬਾਲਾ, ਡਾ. ਤਰੰਗ ਗੁਪਤਾ, ਪ੍ਰੋ. ਚੀਨਾ, ਡਾ. ਮਨਿੰਦਰ ਕੌਰ, ਪ੍ਰੋ. ਦੀਪਿਕਾ ਸ਼ਾਰਦਾ, ਪ੍ਰੋ. ਮਨਦੀਪ ਕੌਰ, ਪ੍ਰੋ. ਦੀਪਿਕਾ ਫਿਰਾਨੀ, ਪ੍ਰੋ. ਪ੍ਰਿਆ, ਵਿਜੇ, ਲਵਪ੍ਰੀਤ, ਮਨਦੀਪ ਸਿੰਘ, ਭਾਵਨਾ ਅਤੇ ਪੂਨਮ ਨੇ ਪੂਰੇ ਪ੍ਰੋਗਰਾਮ ਦੀ ਸ਼ੋਭਾ ਵਧਾਈ। ਪ੍ਰਿੰਸੀਪਲ ਅਤੇ ਈਕੋ ਕਲੱਬ ਕੋਆਰਡੀਨੇਟਰਾਂ ਨੇ ਲੈਬ ਅਟੈਂਡੈਂਟ ਰਾਜੂ ਅਤੇ ਗੁਰਪ੍ਰੀਤ ਸਿੰਘ ਅਤੇ ਗਾਰਡਨਰਜ਼ ਹੀਰਾ ਲਾਲ, ਸੀਆ ਰਾਮ ਅਤੇ ਰਾਮ ਬਹਾਦਰ ਦੀ ਜ਼ੀਰੋਫਾਈਟਿਕ ਬੂਟਿਆਂ ਦੀ ਪ੍ਰਦਰਸ਼ਨੀ ਅਤੇ ਹਰੀ ਕੰਧ ਨੂੰ ਪੂਰਾ ਕਰਨ ਵਿਚ ਉਨ੍ਹਾਂ ਦੇ ਸੁਹਿਰਦ ਸਹਿਯੋਗ ਲਈ ਵੀ ਸ਼ਲਾਘਾ ਕੀਤੀ। ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਨੇ ਪੰਜਾਬ ਜੈਵ ਵਿਭਿੰਨਤਾ ਬੋਰਡ, ਰਾਸ਼ਟਰੀ ਜੈਵ ਵਿਭਿੰਨਤਾ ਬੋਰਡ, ਭਾਰਤ ਸਰਕਾਰ ਅਤੇ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ, ਭਾਰਤ ਸਰਕਾਰ ਦਾ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਧੰਨਵਾਦ ਕੀਤਾ। ਪ੍ਰੋਗਰਾਮ ਦਾ ਸਮਾਪਨ ਸਾਰੇ ਭਾਗੀਦਾਰਾਂ ਦੁਆਰਾ ਕੁਦਰਤ ਦੀ ਰੱਖਿਆ, ਵਾਤਾਵਰਣ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਅਤੇ ਇੱਕ ਟਿਕਾਊ ਭਵਿੱਖ ਲਈ ਸਮੂਹਿਕ ਤੌਰ ਤੇ ਕੰਮ ਕਰਨ ਦੇ ਵਾਅਦੇ ਨਾਲ ਹੋਇਆ।