ਪਰਮਜੀਤ ਖਾਨਪੁਰ ਬੜਿੰਗ ਯੂਥ ਮੀਤ ਪ੍ਰਧਾਨ ਨਿਯੁਕਤ
ਪਰਮਜੀਤ ਸਿੰਘ ਖਾਨਪੁਰ ਬੜਿੰਗ ਯੂਥ ਮੀਤ ਪ੍ਰਧਾਨ ਨਿਯੁਕਤ
Publish Date: Fri, 03 Apr 2026 04:24 PM (IST)
Updated Date: Fri, 03 Apr 2026 04:28 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਭਾਰਤੀ ਕਿਸਾਨ ਮਜ਼ਦੂਰ ਯੂਨੀਅਨ (ਭਾਰਤ) ਦੀ ਮੀਟਿੰਗ ਪੰਜਾਬ ਇਨਕਲੇਵ ਫੇਸ 2 ਵਿਚ ਹੋਈ। ਮੀਟਿੰਗ ਵਿਚ ਵਿਸ਼ੇਸ਼ ਤੌਰ ਤੇ ਜਥੇਬੰਦੀ ਦੇ ਕੌਮੀ ਪ੍ਰਧਾਨ ਮਨਜੀਤ ਸਿੰਘ ਘੁਮਾਣਾ, ਮੀਤ ਪ੍ਰਧਾਨ ਤੇਜਿੰਦਰ ਸਿੰਘ ਮੋਹੀ, ਮੀਤ ਪ੍ਰਧਾਨ ਪੰਜਾਬ ਲੱਖਾ ਸਿੰਘ ਕਬੂਲਪੁਰ, ਸਲਾਹਕਾਰ ਗੁਰਦੇਵ ਸਿੰਘ, ਆਈਟੀ ਸੈੱਲ ਪੰਜਾਬ ਦੇ ਇੰਚਾਰਜ ਨੀਤਿਨ ਰੇਖੀ, ਬਲਾਕ ਮੀਤ ਪ੍ਰਧਾਨ ਜਗਵਿੰਦਰ ਸਿੰਘ ਜੱਗਾ ਪਹੁੰਚੇ। ਮੀਟਿੰਗ ’ਚ ਜਥੇਬੰਦੀ ਜਥੇਬੰਦੀ ਨਾਲ ਜੁੜਨ ਲਈ ਵੱਧ ਤੋਂ ਵੱਧ ਕਿਸਾਨ ਮਜ਼ਦੂਰ ਵੀਰਾਂ ਭੈਣਾਂ ਨੂੰ ਪ੍ਰੇਰਿਤ ਕੀਤਾ ਗਿਆ ਤੇ ਜੋ ਅਮਰੀਕਾ ਅਤੇ ਭਾਰਤ ਦੀ ਵਪਾਰਕ ਡੀਲ ਹੋਈ ਹੈ ਸਬੰਧੀ ਉਸ ਦੇ ਆਉਣ ਵਾਲੇ ਸਮੇਂ ’ਚ ਹੋਣ ਵਾਲੇ ਨੁਕਸਾਨ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਮਨਜੀਤ ਸਿੰਘ ਘੁਮਾਣਾ ਨੇ ਦੱਸਿਆ ਕਿ ਆਉਣ ਵਾਲੇ ਸਮੇਂ ’ਚ ਜਥੇਬੰਦੀ ਵੱਲੋਂ ਜੋ ਲੋਕਾ ਦੇ ਪ੍ਰੀਪੇਡ ਮੀਟਰ ਲੱਗੇ ਹੋਏ ਹਨ ਉਹਨਾਂ ਨੂੰ ਉਤਾਰਨ ਲਈ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਪਰਮਜੀਤ ਸਿੰਘ ਖਾਨਪੁਰ ਬੜਿੰਗ ਨੂੰ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਭਾਰਤ ਜ਼ਿਲ੍ਹਾ ਪਟਿਆਲਾ ਦਾ ਯੂਥ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਜਸਵਿੰਦਰ ਸਿੰਘ ਫੌਜੀ, ਮਹਿੰਦਰ ਸਿੰਘ, ਗੁਰਨਾਮ ਸਿੰਘ ਪੰਚ, ਬਿੰਦਰ ਸਿੰਘ, ਟੋਨੀ ਪ੍ਰਧਾਨ, ਵਿੱਕੀ ਪ੍ਰਧਾਨ, ਮਾਹਲ ਸਿੰਘ, ਸੁੱਚਾ ਸਿੰਘ, ਗੁਰਦੀਪ ਸਿੰਘ, ਜਸਮੇਰ ਸਿੰਘ, ਮਨਜੋਤ ਸਿੰਘ, ਭੁਪਿੰਦਰ ਸਿੰਘ, ਅੰਮ੍ਰਿਤਪਾਲ ਸਿੰਘ, ਬਿਕਰਮਜੀਤ ਸਿੰਘ, ਮਲਕੀਤ ਸਿੰਘ ਸਾਬਕਾ ਸਰਪੰਚ ਲੋਚਮਾ, ਹਰਜਿੰਦਰ ਸਿੰਘ, ਗੁਰਜੀਤ ਸਿੰਘ, ਨਛੱਤਰ ਸਿੰਘ, ਸਰਦੂਲ ਸਿੰਘ ਹਾਜ਼ਰ ਸਨ।