ਨਤੀਜਿਆਂ ਦੌਰਾਨ ਪੈਰਾਡਾਈਜ਼ ਸਕੂਲ ਮੋਹਰੀ ਹੋ ਕੇ ਨਿੱਤਰਿਆ
ਨਤੀਜਿਆਂ ਦੌਰਾਨ ਪੈਰਾਡਾਈਜ਼ ਸਕੂਲ ਮੋਹਰੀ ਹੋ ਕੇ ਨਿੱਤਰਿਆ
Publish Date: Sat, 16 May 2026 04:30 PM (IST)
Updated Date: Sat, 16 May 2026 04:33 PM (IST)

ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ ਪਾਤੜਾਂ : ਸੀਬੀਐਸਈ ਬੋਰਡ ਵੱਲੋਂ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿਚ ਦਾ ਪੈਰਾਡਾਈਜ਼ ਇੰਟਰਨੈਸ਼ਨਲ ਸਕੂਲ, ਘੱਗਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇਲਾਕੇ ਵਿਚ ਆਪਣੀ ਵਿਲੱਖਣਤਾ ਕਾਇਮ ਰੱਖੀ। ਆਰਟਸ ਵਿਸ਼ੇ ਦੀ ਵਿਦਿਆਰਥਣ ਮਨੀਸ਼ਾ ਸ਼ਰਮਾ ਨੇ 98 ਫੀਸਦੀ ਅੰਕ ਪ੍ਰਾਪਤ ਕਰਕੇ ਸਕੂਲ ’ਚੋਂ ਪਹਿਲਾ ਸਥਾਨ ਹਾਸਲ ਕੀਤਾ। ਕਾਮਰਸ ਵਿਸ਼ੇ ਦੀਆਂ ਵਿਦਿਆਰਥਣਾਂ ਇਸ਼ਿਕਾ ਸ਼ਰਮਾ ਨੇ 97.2 ਫੀਸਦੀ ਅੰਕ ਲੈ ਕੇ ਦੂਜਾ ਤੇ ਗੁਰਨੂਰ ਕੌਰ ਨੇ 95 ਫੀਸਦੀ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ ਹੈ। ਇਸ ਤੋਂ ਇਲਾਵਾ ਜਪਨੀਤ ਕੌਰ ਨੇ 94.8 ਫੀਸਦੀ, ਯੋਗਿਤਾ ਨੇ 92.5 ਫੀਸਦੀ, ਕੁੰਵਰ ਪ੍ਰਤਾਪ ਸਿੰਘ ਨੇ 91.5 ਫੀਸਦੀ, ਪ੍ਰਤਿਭਾ ਨੇ 91 ਫੀਸਦੀ, ਗੁਰਨੂਰ ਸਿੰਘ ਗੁਰਾਇਆ ਨੇ 91 ਫੀਸਦੀ, ਅਸ਼ਮੀਤ ਕੌਰ, ਪਾਵਨੀ ਅਤੇ ਮੰਨਤ ਕੌਰ ਨੇ 90 ਫੀਸਦੀ, ਗੁਰਦੀਪ ਕੌਰ, ਨੀਧੀ, ਪ੍ਰਨੀਤ ਕੌਰ, ਸਿਮਰਨਪ੍ਰੀਤ ਕੌਰ ਅਤੇ ਸੁਖਵੀਰ ਸਿੰਘ ਨੇ 89 ਫੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਉਨ੍ਹਾਂ ਦੱਸਿਆ ਕਿ ਸਕੂਲ ਦਾ ਨਤੀਜਾ ਸੌ ਫੀਸਦੀ ਰਿਹਾ ਅਤੇ 12 ਵਿਦਿਆਰਥੀਆਂ ਨੇ 90 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ, ਜਦਕਿ 42 ਤੋਂ ਵੱਧ ਵਿਦਿਆਰਥੀਆਂ ਨੇ 85 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਕੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ। ਸਕੂਲ ਚੇਅਰਮੈਨ ਡਾ. ਅੰਮ੍ਰਿਤਪਾਲ ਸਿੰਘ ਕਾਲੇਕਾ ਨੇ ਸਾਰੇ ਹੋਣਹਾਰ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਇਸ ਵੱਡੀ ਸਫ਼ਲਤਾ ਲਈ ਵਧਾਈ ਦਿੱਤੀ।