ਪੈਰਾਡਾਈਜ਼ ਸਕੂਲ ਨੇ ਯਾਦਗਾਰੀ ਜਸ਼ਨ ਨਾਲ ਮਨਾਇਆ ਮਾਂ ਦਿਵਸ
ਪੈਰਾਡਾਈਜ਼ ਸਕੂਲ ਨੇ ਯਾਦਗਾਰੀ ਜਸ਼ਨ ਨਾਲ ਮਨਾਇਆ ਮਾਂ ਦਿਵਸ
Publish Date: Mon, 11 May 2026 06:53 PM (IST)
Updated Date: Mon, 11 May 2026 06:54 PM (IST)

ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ ਪਾਤੜਾਂ : ਪੈਰਾਡਾਈਜ਼ ਇੰਟਰਨੈਸ਼ਨਲ ਸਕੂਲ, ਘੱਗਾ ਵਿਖੇ ਸ਼ਾਨਦਾਰ ਮਾਂ ਦਿਵਸ ਸਮਾਰੋਹ ਦਾ ਆਯੋਜਨ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਸ਼ਬਦ ਨਾਲ ਹੋਈ। ਵਿਦਿਆਰਥਣਾਂ ਦੁਆਰਾ ਇੱਕ ਰੂਹਾਨੀ ਕੋਰੀਓਗ੍ਰਾਫੀ ਪੇਸ਼ ਕੀਤੀ ਗਈ ਜਿਸ ਵਿੱਚ ਬੱਚਿਆਂ ਦੀ ਪਰਵਰਿਸ਼ ਵਿੱਚ ਮਾਵਾਂ ਦੀ ਸਖ਼ਤ ਮਿਹਨਤ ਅਤੇ ਸਮਰਪਣ ਨੂੰ ਸੁੰਦਰ ਢੰਗ ਨਾਲ ਦਰਸਾਇਆ ਗਿਆ। ਇਸ ਮੌਕੇ ਕਰਵਾਏ ਗਏ ਮੁਕਾਬਲਿਆਂ ਵਿੱਚ ਮਾਵਾਂ ਪੁਰੀ ਤਿਆਰੀ ਨਾਲ ਵੱਧ ਚੜ ਕੇ ਹਿੱਸਾ ਲਿਆ ਅਤੇ ਆਪਣੇ ਹੁਨਰ ਦਾ ਲੋਹਾ ਮਨਵਾਇਆ। ਸੰਦੀਪ ਕੌਰ ਜੱਜ ਅਤੇ ਗੁਰਮੀਤ ਕੌਰ ਵੱਲੋਂ ਕੀਤੀ ਸਟੈਂਡ ਅੱਪ ਕਮੇਡੀ ਨੇ ਹਸਾ-ਹਸਾ ਕੇ ਸਭ ਦੇ ਢਿੱਡੀ ਪੀੜਾਂ ਪਾ ਦਿੱਤੀਆਂ। ਡਾਂਸ ਮੁਕਾਬਲੇ ਵਿਚ ਤਰੁਣਾ ਅਤੇ ਜਸ਼ਨਦੀਪ ਦੀ ਜੋੜੀ ਨੇ ਆਪਣੇ ਜੋਸ਼ੀਲੇ ਹਰਿਆਣਵੀ ਨਾਚ ਪ੍ਰਦਰਸ਼ਨ ਨਾਲ ਪਹਿਲਾ ਸਥਾਨ ਪ੍ਰਾਪਤ ਕੀਤਾ। ਗੁਰਮੀਤ ਕੌਰ ਤੇ ਸੰਦੀਪ ਕੌਰ ਨੇ ਸਾਂਝੇ ਤੌਰ ਤੇ ਦੂਜਾ ਸਥਾਨ ਪ੍ਰਾਪਤ ਕੀਤਾ। ਸੁਮਨ ਦੇਵੀ, ਅੰਜੂ ਬਾਲਾ ਤੇ ਸਿਮਰੇਨ ਵਰਮਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਹੈਂਡੀਕ੍ਰਾਫਟ ਬਣਾਉਣਾ ਵਿਚ ਰਿਤੂ ਰਾਣੀ ਪਹਿਲੇ ਸਥਾਨ ਤੇ, ਸੰਦੀਪ ਸੰਧੂ ਦੂਜੇ ਸਥਾਨ ਤੇ ਤੇ ਸਰਬਜੀਤ ਕੌਰ ਤੀਜੇ ਸਥਾਨ ਤੇ ਰਹੀ। ਅਮਨਦੀਪ ਕੌਰ ਨੇ ਸਰਵੋਤਮ ਹੇਅਰ ਸਟਾਈਲ ਦਾ ਖਿਤਾਬ ਜਿੱਤਿਆ, ਜਦੋਂ ਕਿ ਸਵੈ-ਰਚਨਾ ਕੀਤੀ ਕਵਿਤਾ ਪਾਠ ਵਿਚ ਆਰਤੀ ਰਾਣੀ ਨੇ ਦਿਲ ਜਿੱਤੇ ਅਤੇ ਪਹਿਲਾ ਸਥਾਨ ਪ੍ਰਾਪਤ ਕੀਤਾ। ਚੇਅਰਮੈਨ ਡਾ ਅੰਮ੍ਰਿਤਪਾਲ ਸਿੰਘ ਕਾਲੇਕਾ ਅਤੇ ਸਕੂਲ ਪ੍ਰਿੰਸੀਪਲ ਡਾ ਪਰਮਿੰਦਰ ਕੌਰ ਨੇ ਸਾਰੀਆਂ ਮਾਵਾਂ ਨੂੰ ਵਧਾਈ ਦਿੱਤੀ।