ਪ੍ਰਧਾਨ ਰਜੇਸ਼ ਕੁਮਾਰ ਬੱਬੂ ਦਾ ਸਨਮਾਨ
ਪ੍ਰਧਾਨ ਰਜੇਸ਼ ਕੁਮਾਰ ਬੱਬੂ ਦਾ ਸਨਮਾਨ
Publish Date: Sat, 02 May 2026 05:32 PM (IST)
Updated Date: Sat, 02 May 2026 05:35 PM (IST)
ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, •ਨਾਭਾ : ਜਨਸੇਵਾ ਸੁਸਾਇਟੀ ਪਿੰਡ ਕਕਰਾਲਾ ਨਾਭਾ ਵੱਲੋਂ ਸ਼ਹਿਰ ਦੇ ਪ੍ਰਸਿੱਧ ਕਾਰੋਬਾਰੀ ਤੇ ਜਨਸੇਵਾ ਸੁਸਾਇਟੀ ਦੇ ਸਹਿਯੋਗੀ ਰਾਜੇਸ਼ ਕੁਮਾਰ ਬਾਂਸਲ ਬੱਬੂ ਨੂੰ ਅਗਰਵਾਲ ਸਭਾ ਨਾਭਾ ਦੇ ਪ੍ਰਧਾਨ ਚੁਣੇ ਗਏ ਹਨ, ਨੂੰ ਸਨਮਾਨਿਤ ਕੀਤਾ ਗਿਆ। ਸੁਸਾਇਟੀ ਦੇ ਮੁੱਖ ਸਰਪ੍ਰਸਤ ਡਾ. ਆਈਡੀ ਗੋਇਲ ਦੀ ਅਗਵਾਈ ਹੇਠ ਸੁਸਾਇਟੀ ਦੇ ਜਨਰਲ ਸਕੱਤਰ ਧੀਰ ਸਿੰਘ, ਬਲੱਡ ਡੋਨੇਸਨ ਕੋਆਰਡੀਨੇਟਰ ਵਿਕਾਸ ਮਿੱਤਲ, ਸੀਨੀਅਰ ਮੈਂਬਰ ਬੀ ਸਿੰਗਲਾ ਅਤੇ ਸੀਨੀਅਰ ਮੈਂਬਰ ਅਤੇ ਸਾਬਕਾ ਜ਼ਿਲ੍ਹਾ ਫਾਰਮੇਸੀ ਅਫੀਸਰਜ ਪਟਿਆਲਾ ਮਿਹਰ ਸਿੰਘ, ਪ੍ਰਿੰਸ ਸ਼ਰਮਾ ਤੇ ਆਧਾਰਿਤ ਟੀਮ ਵੱਲੋਂ ਰਜੇਸ਼ ਕੁਮਾਰ ਬੱਬੂ ਨੂੰ ਸ਼ੌਲ ਤੇ ਸੁਸਾਇਟੀ ਦਾ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਡਾ. ਆਈਡੀ ਗੋਇਲ ਨੇ ਵਿਸ਼ਵਾਸ ਪ੍ਰਗਟ ਕੀਤਾ ਹੈ ਕਿ ਨਵੇਂ ਚੁਣੇ ਗਏ ਪ੍ਰਧਾਨ ਬੱਬੂ ਦੀ ਗਤੀਸ਼ੀਲ ਅਗਵਾਈ ਵਿੱਚ ਅਗਰਵਾਲ ਸਭਾ ਨਾਭਾ ਹੋਰ ਵਡੇਰੇ ਕਾਰਜ ਕਰਨ ਵਿੱਚ ਕਾਮਯਾਬ ਹੋਵੇਗੀ। ਇਸ ਮਿਲਣੀ ਦੌਰਾਨ ਜਨਸੇਵਾ ਸੁਸਾਇਟੀ ਦੇ ਮੈਂਬਰਾਂ ਤੋਂ ਇਲਾਵਾ ਨਾਭਾ ਸ਼ਹਿਰ ਦੇ ਕਈ ਹੋਰ ਪਤਵੰਤੇ ਵੀ ਸ਼ਾਮਲ ਹੋਏ।