ਓਵਰਲੋਡ ਟਰੱਕਾਂ ਨਾਲ ਹੋ ਰਹੀ ਹੈ ਆਵਾਜਾਈ ਪ੍ਰਭਾਵਿਤ, ਵਾਪਰ ਰਹੇ ਨੇ ਹਾਦਸੇ
ਓਵਰਲੋਡ ਟਰੱਕਾਂ ਨਾਲ ਹੋ ਰਹੀ ਹੈ ਆਵਾਜਾਈ ਪ੍ਰਭਾਵਿਤ, ਵਾਪਰ ਰਹੇ ਨੇ ਹਾਦਸੇ
Publish Date: Sun, 17 May 2026 05:19 PM (IST)
Updated Date: Sun, 17 May 2026 05:21 PM (IST)
ਗਰਗ, ਪੰਜਾਬੀ ਜਾਗਰਣ, ਅਮਲੋਹ : ਪੰਜਾਬ ਵਿਚ ਹਰ ਰੋਜ਼ ਸੜਕ ਹਾਦਸਿਆਂ ਨਾਲ ਮਰਨ ਵਾਲਿਆਂ ਦੀ ਗਿਣਤੀ ਦਿਨ ਪ੍ਰਤੀ ਦਿਨ ਵਧ ਰਹੀ ਹੈ। ਆਵਾਜਾਈ ਦੇ ਨਿਯਮਾਂ ਦੀ ਉਲੰਘਣਾ ਕਰਨਾ, ਸਮਰਥਾ ਤੋਂ ਵੱਧ ਸਵਾਰੀਆਂ ਜਾਂ ਸਮਾਨ ਲੋਡ ਕਰਨਾ ਸੜਕ ਹਾਦਸਿਆਂ ਦੇ ਮੁੱਖ ਕਾਰਨ ਹਨ। ਵੈਸੇ ਤਾਂ ਮੰਡੀ ਗੋਬਿੰਦਗੜ੍ਹ ਵਿਚ ਟਰੈਕਟਰ-ਟਰਾਲੀਆਂ ਅਤੇ ਟਰੱਕਾਂ ਉੱਪਰ ਸਮਰਥਾਂ ਤੋਂ ਵੱਧ ਅਤੇ ਲੰਬਾ ਲੋਹਾ, ਸਰੀਆ ਅਤੇ ਗਾਡਰ ਹਾਦਸਿਆਂ ਨੂੰ ਸੱਦੇ ਦੇ ਰਹੇ ਹਨ। ਸਥਾਨਕ ਲੋਕਾਂ ਨੇ ਰੋਸ ਪ੍ਰਗਟ ਕੀਤਾ ਕਿ ਪੁਲਿਸ ਵੱਲੋਂ ਵੈਸੇ ਤਾਂ ਸਕੂਟਰ, ਮੋਟਰਸਾਈਕਲ ਅਤੇ ਗੱਡੀਆਂ ਘੇਰ ਕੇ ਉਨ੍ਹਾਂ ਦੇ ਪ੍ਰਦੂਸ਼ਣ, ਇਨਸ਼ੋਰੈਂਸ ਜਾ ਹੋਰ ਕਾਗਜਾਂ ਦੀ ਜਾਂਚ ਕੀਤੀ ਜਾਂਦੀ ਹੈ ਤੇ ਕਾਗਜ਼ਾਤ ਅਧੂਰੇ ਹੋਣ ’ਤੇ ਮੋਟੇ ਜ਼ੁਰਮਾਨੇ ਕੀਤੇ ਜਾਂਦੇ ਹਨ ਪਰ ਸ਼ਰੇਆਮ ਆਵਾਜਾਈ ਵਿਚ ਵਿਘਨ ਪਾ ਰਹੇ ਇਨ੍ਹਾਂ ਟਰਾਲਿਆਂ ਵੱਲ ਕਿਸੇ ਪੁਲਿਸ, ਟਰੈਫਿਕ ਪੁਲਿਸ ਡੀਟੀਓ ਜਾਂ ਆਰਟੀਓ ਦੀ ਨਜ਼ਰ ਕਿਉਂ ਨਹੀਂ ਜਾਂਦੀ।