ਓਪਨ ਯੂਨੀਵਰਸਿਟੀ ਵਿਖੇ ਰਾਸ਼ਟਰੀ ਸੈਮੀਨਾਰ ਕਰਵਾਇਆ
ਓਪਨ ਯੂਨੀਵਰਸਿਟੀ ਵਿਖੇ ਰਾਸ਼ਟਰੀ ਸੈਮੀਨਾਰ ਕਰਵਾਇਆ
Publish Date: Fri, 27 Mar 2026 04:49 PM (IST)
Updated Date: Fri, 27 Mar 2026 04:53 PM (IST)

ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, •ਪਟਿਆਲਾ : ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਪਟਿਆਲਾ ਵਿਖੇ ਵਾਈਸ-ਚਾਂਸਲਰ ਪ੍ਰੋ. ( ਡਾ.) ਰਤਨ ਸਿੰਘ ਦੀ ਅਗਵਾਈ ਹੇਠ ਅਤੇ ਭਾਰਤੀ ਸਮਾਜਿਕ ਵਿਗਿਆਨ ਖੋਜ ਪ੍ਰੀਸ਼ਦ (ਆਈਸੀਐਸਐਸਆਰ), ਨਾਰਥ-ਵੈਸਟ ਰੀਜ਼ਨਲ ਸੈਂਟਰ, ਚੰਡੀਗੜ੍ਹ ਦੇ ਸਹਿਯੋਗ ਨਾਲ ਸਮਾਜਿਕ-ਆਰਥਿਕ ਬਦਲਾਅ ਵਿਚ ਉਭਰ ਰਹੀਆਂ ਤਕਨਾਲੋਜੀਆਂ ਦੀ ਭੂਮਿਕਾ ਵਿਸ਼ੇ ’ਤੇ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ। ਪ੍ਰੋ. ( ਡਾ.) ਜਗਦੀਪ ਸਿੰਘ ਵਾਈਸ-ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਪ੍ਰੋ. ( ਡਾ.) ਜੈ ਸ਼ੰਕਰ ਸਿੰਘ ਵਾਈਸ-ਚਾਂਸਲਰ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ ਪੰਜਾਬ ਨੇ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਕੀਤੀ। ਪ੍ਰੋ. ( ਡਾ.) ਜਗਦੀਪ ਸਿੰਘ ਨੇ ਡਿਜਿਟਲ ਢਾਂਚੇ ਅਤੇ ਕਨੈਕਟਿਵਿਟੀ ਵਿਚ ਨਿਵੇਸ਼ ਕਰਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਇਸ ਮੌਕੇ ਉਨ੍ਹਾਂ ਨੇ ਸਾਈਬਰ ਫਰੌਡ ਤੋ ਸਾਵਧਾਨ ਰਹਿਣ ਲਈ ਕਿਹਾ। ਪ੍ਰੋ. ( ਡਾ.) ਜੈ ਸ਼ੰਕਰ ਸਿੰਘ ਨੇ ਉਭਰ ਰਹੀਆਂ ਤਕਨੀਕਾਂ ਦੇ ਅਨੁਕੂਲ ਹੁਨਰ ਵਿਕਾਸ ਪ੍ਰੋਗਰਾਮਾਂ ਨੂੰ ਮਜ਼ਬੂਤ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ। ਡਾ.ਰਵੀ ਕਿਰਨ ਥਾਪਰ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਪਟਿਆਲਾ ਨੇ ਆਪਣੇ ਕੁੰਜੀਵਤ ਭਾਸ਼ਣ ਵਿੱਚ ਡਾਟਾ-ਡ੍ਰਿਵਨ ਸਮਾਜ, ਡਿਜਿਟਲ ਸਰਬਭੌਮਤਾ ਅਤੇ ਐਲਗੋਰਿਦਮਿਕ ਜ਼ਿੰਮੇਵਾਰੀ ਬਾਰੇ ਵਿਚਾਰ ਪ੍ਰਗਟ ਕੀਤੇ। ਡਾ. ਅਮਿਤੋਜ ਸਿੰਘ ਐਸੋਸੀਏਟ ਡੀਨ ਅਕੈਡਮਿਕ ਮਾਮਲੇ ਵੱਲੋਂ ਸਵਾਗਤੀ ਸ਼ਬਦ ਅਤੇ ਪ੍ਰੋ. ਕੰਵਲਵੀਰ ਸਿੰਘ ਢੀਂਡਸਾ ਪ੍ਰੀਖਿਆਵਾਂ ਕੰਟਰੋਲਰ ਦੁਆਰਾ ਧੰਨਵਾਦੀ ਸ਼ਬਦ ਕਹੇ ਗਏ । ਪ੍ਰੋਗਰਾਮ ਦਾ ਸੰਚਾਲਨ ਡਾ. ਪਿੰਕੀ ਸਰਾਂ ਮੁਖੀ ਸਕੂਲ ਆਫ ਲਾਅ ਐਂਡ ਇੰਟਰਡਿਸ਼ਪਲਿਨਰੀ ਸਟਡੀਜ਼ ਵੱਲੋਂ ਕੀਤਾ ਗਿਆ। ਟੈਕਨੀਕਲ ਸੈਸ਼ਨਾਂ ਵਿੱਚ ਖੋਜਾਰਥੀਆਂ ਵੱਲੋਂ ਸਾਇਬਰ ਕਾਨੂੰਨ, ਡਾਟਾ ਸੁਰੱਖਿਆ ਅਤੇ ਨੈਤਿਕ ਚੁਣੌਤੀਆਂ, ਆਰਥਿਕ ਬਦਲਾਅ ਵਿੱਚ ਤਕਨਾਲੋਜੀ ਦੀ ਭੂਮਿਕਾ ਅਤੇ ਡਿਜ਼ਿਟਲ ਅਰਥਵਿਵਸਥਾ ਵਰਗੇ ਮਹੱਤਵਪੂਰਨ ਵਿਸ਼ਿਆਂ ਤੇ ਚਰਚਾ ਕੀਤੀ ਗਈ । ਵੱਡੀ ਗਿਣਤੀ ’ਚ ਰਿਸਰਚ ਸਕਾਲਰ ਤੇ ਫੈਕਲਟੀ ਨੇ ਸੈਮੀਨਾਰ ਵਿੱਚ ਹਿੱਸਾ ਲਿਆ।