ਓਮ ਪ੍ਰਕਾਸ਼ ਬਾਂਸਲ ਸਕੂਲ ਨੇ ਜਾਗਰੂਕਤਾ ਸੈਸ਼ਨ ਕਰਵਾਇਆ
ਓਮ ਪ੍ਰਕਾਸ਼ ਬਾਂਸਲ ਸਕੂਲ ਨੇ ਛੋਟੇ ਬੱਚਿਆਂ ਲਈ ਚੰਗਾ ਛੂਹ-ਮਾੜਾ ਛੂਹ ਜਾਗਰੂਕਤਾ ਸੈਸ਼ਨ ਕਰਵਾਇਆ
Publish Date: Mon, 27 Apr 2026 05:56 PM (IST)
Updated Date: Mon, 27 Apr 2026 05:58 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਓਮ ਪ੍ਰਕਾਸ਼ ਬਾਂਸਲ ਮਾਡਰਨ ਸਕੂਲ ਦੇ ਪਹਿਲੀ ਤੇ ਦੂਜੀ ਜਮਾਤ ਦੇ ਛੋਟੇ ਵਿਦਿਆਰਥੀਆਂ ਲਈ ਚੰਗਾ ਛੂਹ ਅਤੇ ਮਾੜਾ ਛੂਹ ’ਤੇ ਇਕ ਮਹੱਤਵਪੂਰਨ ਤੇ ਜਾਗਰੂਕਤਾ ਸੈਸ਼ਨ ਕਰਵਾਇਆ ਗਿਆ। ਇਹ ਸੈਸ਼ਨ ਕਲਾਸ ਅਧਿਆਪਕਾਂ ਦੁਆਰਾ ਇਕ ਸਰਲ, ਦਿਲਚਸਪ ਅਤੇ ਬਾਲ-ਅਨੁਕੂਲ ਢੰਗ ਨਾਲ ਕਰਵਾਇਆ ਗਿਆ। ਇਸ ਦੌਰਾਨ ਬੱਚਿਆਂ ਨੂੰ ਕਹਾਣੀਆਂ, ਤਸਵੀਰਾਂ ਤੇ ਗਤੀਵਿਧੀਆਂ ਰਾਹੀਂ ਸੁਰੱਖਿਅਤ (ਚੰਗਾ ਛੂਹ) ਅਤੇ ਅਸੁਰੱਖਿਅਤ (ਮਾੜਾ ਛੂਹ) ਛੂਹ ਵਿਚ ਅੰਤਰ ਸਿਖਾਇਆ ਗਿਆ। ਅਧਿਆਪਕਾਂ ਨੇ ਵਿਸ਼ੇ ਨੂੰ ਇਸ ਤਰੀਕੇ ਨਾਲ ਪੇਸ਼ ਕੀਤਾ ਜਿਸ ਨਾਲ ਬੱਚਿਆਂ ਲਈ ਆਪਣੇ ਅਨੁਭਵਾਂ ਨੂੰ ਸਮਝਣਾ ਅਤੇ ਸਾਂਝਾ ਕਰਨਾ ਆਸਾਨ ਹੋ ਗਿਆ। ਪ੍ਰਿੰਸੀਪਲ ਸੰਗੀਤਾ ਸ਼ਰਮਾ ਨੇ ਕਿਹਾ ਕਿ ਬੱਚਿਆਂ ਦੀ ਸੁਰੱਖਿਆ ਸਾਡੀ ਸਭ ਤੋਂ ਵੱਡੀ ਤਰਜੀਹ ਹੈ। ‘ਚੰਗਾ ਛੂਹ’ ਅਤੇ ‘ਮਾੜਾ ਛੂਹ’ ਵਰਗੇ ਵਿਸ਼ਿਆਂ ’ਤੇ ਸਮੇਂ ਸਿਰ ਤੇ ਸਹੀ ਜਾਣਕਾਰੀ ਦੇਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਅਧਿਆਪਕਾਂ ਦੇ ਯਤਨਾਂ ਦੀ ਸ਼ਲਾਘਾ ਕਰਦਿਆ ਮਾਪਿਆਂ ਨੂੰ ਘਰ ਵਿਚ ਆਪਣੇ ਬੱਚਿਆਂ ਨਾਲ ਖੁੱਲ੍ਹ ਕੇ ਗੱਲਬਾਤ ਕਰਨ ਲਈ ਕਿਹਾ।