ਨੰਬਰਦਾਰਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਪ੍ਰਤੀ ਰੋਸ ਦਾ ਪ੍ਰਗਟਾਵਾ
ਨੰਬਰਦਾਰਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਪ੍ਰਤੀ ਰੋਸ ਦਾ ਪ੍ਰਗਟਾਵਾ
Publish Date: Tue, 05 May 2026 05:51 PM (IST)
Updated Date: Tue, 05 May 2026 05:53 PM (IST)
ਪੰਜਾਬੀ ਜਾਗਰਣ, ਬਸੀ ਪਠਾਣਾਂ : ਨੰਬਰਦਾਰ ਯੂਨੀਅਨ ਤਹਿਸੀਲ ਬਸੀ ਪਠਾਣਾਂ ਦੀ ਮੀਟਿੰਗ ਪ੍ਰਧਾਨ ਮਨਜੀਤ ਸਿੰਘ ਕਜੱਲ ਮਾਜਰਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਕਾਰਜਕਾਰੀ ਪ੍ਰਧਾਨ ਜਸਵਿੰਦਰ ਸਿੰਘ ਮਹਿਦੂਦਾਂ, ਬਿਕਰ ਸਿੰਘ ਉਦਲਪੁਰ, ਮਲਕੀਤ ਸਿੰਘ ਖਾਲਸਪੁਰ, ਮਨਿੰਦਰ ਸਿੰਘ ਬਸੀ ਪਠਾਣਾਂ, ਮੇਵਾ ਸਿੰਘ ਅਬਦੁੱਲਾਪੁਰ, ਮਲਕੀਤ ਸਿੰਘ ਅਬਦੁੱਲਾਪੁਰ, ਰਣਜੀਤ ਸਿੰਘ ਭਟੇੜੀ, ਜਰਨੈਲ ਸਿੰਘ ਭਟੇੜੀ, ਕਰਮਜੀਤ ਸਿੰਘ ਸ਼ਹਿਜਾਦਪੁਰ, ਪ੍ਰੀਤਮ ਸਿੰਘ ਆਦਿ ਨੇ ਨੰਬਰਦਾਰਾਂ ਨੂੰ ਪੇਸ਼ ਆ ਰਹੀਆਂ ਦਿਕੱਤਾਂ ਬਾਰੇ ਵਿਚਾਰ ਵਟਾਂਦਰੇ ਉਪਰੰਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵਾਅਦੇ ਪੂਰੇ ਨਾ ਕਰਨ ਤੇ ਰੋਸ ਜਾਹਿਰ ਕੀਤਾ। ਉਨ੍ਹਾਂ ਸਰਕਾਰ ਤੋਂ ਹਰਿਆਣਾ ਦੀ ਤਰਜ ਤੇ ਨੰਬਰਦਾਰਾਂ ਦਾ ਭੱਤਾ 5 ਹਜ਼ਾਰ ਕਰਨ, ਤਹਿਸੀਲ ’ਚ ਬੈਠਣ ਲਈ ਕਮਰਾ ਅਲਾਟ ਕਰਨ, ਟੋਲ ਪਲਾਜ਼ਾ ਤੇ ਬਸ ਸਫਰ ਮੁਫ਼ਤ ਕਰਨ ਅਤੇ ਨੰਬਰਦਾਰੀ ਜੱਦੀ ਪੁਸ਼ਤੀ ਕਰਨ ਦੀ ਮੰਗ ਪਹਿਲ ਦੇ ਆਧਾਰ ਤੇ ਪੂਰੀ ਕਰਨ ਦੀ ਅਪੀਲ ਕੀਤੀ।