ਪਿੰਡ ਅਤਾਪੁਰ ਵਿਖੇ ਐੱਨਐੱਸਯੂਆਈ ਪ੍ਰਧਾਨ ਈਸਰਪ੍ਰੀਤ ਸਿੱਧੂ ਦਾ ਸਨਮਾਨ
ਪਿੰਡ ਅਤਾਪੁਰ ਵਿਖੇ ਐਨਐਸਯੂਆਈ ਪ੍ਰਧਾਨ ਈਸਰਪ੍ਰੀਤ ਸਿੱਧੂ ਦਾ ਸਨਮਾਨ
Publish Date: Mon, 18 May 2026 05:04 PM (IST)
Updated Date: Mon, 18 May 2026 05:06 PM (IST)
ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਪਿੰਡ ਅਤਾਪੁਰ ਵਿਖੇ ਕਾਂਗਰਸ ਪਾਰਟੀ ਦੀ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ, ਜਿਸ ਵਿਚ ਐਨਐਸਯੂਆਈ ਦੇ ਪ੍ਰਧਾਨ ਈਸਰਪ੍ਰੀਤ ਸਿੰਘ ਸਿੱਧੂ ਨੂੰ ਉਨ੍ਹਾਂ ਦੀਆਂ ਨੌਜਵਾਨ ਪੱਖੀ ਪ੍ਰਾਪਤੀਆਂ ਤੇ ਯੂਨੀਵਰਸਿਟੀ ਮਸਲੇ ਦੀ ਜਿੱਤ ਲਈ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਾਜ਼ਰ ਇਕੱਠ ਨੂੰ ਸੰਬੋਧਨ ਕਰਦਿਆਂ ਈਸਰਪ੍ਰੀਤ ਸਿੰਘ ਨੇ ਮੌਜੂਦਾ ਸਿਆਸੀ ਹਾਲਾਤ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਰਣਨੀਤੀ ’ਤੇ ਖੁੱਲ੍ਹ ਕੇ ਚਰਚਾ ਕੀਤੀ। ਉਨ੍ਹਾਂ ਪੁਰਾਣੇ ਲੀਡਰਾਂ ਦੇ ਹੰਕਾਰ ਅਤੇ ਕੇਡਰ ਨੂੰ ਵਿਸਾਰਨ ਦੀਆਂ ਕਮੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਦੋਂ ਪਾਰਟੀ ਆਪਣੇ ਵਰਕਰਾਂ ਨੂੰ ਭੁੱਲਦੀ ਹੈ, ਤਾਂ ਨੁਕਸਾਨ ਝੱਲਣਾ ਪੈਂਦਾ ਹੈ। ਉਨ੍ਹਾਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਲਾਕੇ ਦੇ ਵਿਕਾਸ, ਨੌਜਵਾਨਾਂ ਦੀਆਂ ਸਮੱਸਿਆਵਾਂ ਦੇ ਹੱਲ ਅਤੇ ਫਤਹਿਗੜ੍ਹ ਸਾਹਿਬ ਦੀ ਧਰਤੀ ਨਾਲ ਆਪਣੇ ਪੁਰਾਣੇ ਪਰਿਵਾਰਕ ਸਾਂਝ ਦੇ ਹਵਾਲੇ ਨਾਲ ਲੋਕਾਂ ਨੂੰ ਇੱਕਜੁੱਟ ਹੋਣ ਦੀ ਅਪੀਲ ਕੀਤੀ। ਇਸ ਮੌਕੇ ਅੰਮ੍ਰਿਤਪਾਲ ਸਿੰਘ ਟਿਵਾਣਾ, ਹਰਿੰਦਰ ਸਿੰਘ ਅਤਾਪੁਰ, ਨਿਰਮਲ ਸਿੰਘ ਸੀੜਾ, ਅਮਨਦੀਪ ਸਿੰਘ ਬਿੱਟਾ, ਹਰਦੀਪ ਸਿੰਘ ਧਤੌਦਾ, ਮਨਜੀਤ ਸਿੰਘ ਛਲੇੜੀ, ਨਰਿੰਦਰ ਸਿੰਘ, ਕੁਲਦੀਪ ਸਿੰਘ ਅਤੇ ਪ੍ਰਿਤਪਾਲ ਸਿੰਘ ਆਦਿ ਮੌਜੂਦ ਸਨ।