ਪਟੇਲ ਕਾਲਜ ’ਚ ਐੱਨਐੱਸਐੱਸ ਵਿਭਾਗ ਨੇ ਕਰਵਾਏ ਮੁਕਾਬਲੇ
ਇੱਕ ਰੋਜਾ ਕੈਂਪ ਦੌਰਾਨ ਐਨ. ਐਸ. ਐਸ. ਵਿਭਾਗ ਵਲੋਂ ਕਰਵਾਏ ਮੁਕਾਬਲੇ
Publish Date: Tue, 17 Feb 2026 04:55 PM (IST)
Updated Date: Tue, 17 Feb 2026 04:57 PM (IST)

ਫੋਟੋ 17ਪੀਟੀਐਲ: 7 ਐੱਚਐੱਸ ਸੈਣੀ, ਪੰਜਾਬੀ ਜਾਗਰਣ ਰਾਜਪੁਰਾ : ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਰਾਜਪੁਰਾ ਦੇ ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਗਾਂਧੀ ਦੀ ਅਗਵਾਈ ਤੇ ਐੱਨਐੱਸਐੱਸ, ਰੈੱਡ ਰਿਬਨ ਕਲੱਬ ਤੇ ਨਾਕੋ ਦੇ ਸਾਂਝੇ ਸਹਿਯੋਗ ਨਾਲ ਪ੍ਰੋਗਰਾਮ ਅਫਸਰ ਡਾ. ਮਨਦੀਪ ਸਿੰਘ, ਡਾ. ਵੰਦਨਾ ਗੁੱਪਤਾ, ਪ੍ਰੋ. ਅਵਤਾਰ ਸਿੰਘ, ਡਾ. ਗਗਨਦੀਪ ਕੌਰ, ਪ੍ਰੋ. ਨੰਦਿਤਾ ਅਤੇ ਪ੍ਰੋ ਦਲਜੀਤ ਸਿੰਘ ਦੀ ਦੇਖਰੇਖ ਹੇਠ ਇਕ ਰੋਜ਼ਾ ਕੈਂਪ ਲਗਾਇਆ ਮਨਾਇਆ ਗਿਆ। ਕੈਂਪ ’ਚ ਵਲੰਟੀਅਰਾਂ ਦੇ ਮਹਿੰਦੀ, ਸਲੋਗਨ, ਕੌਲਾਜ, ਪੇਂਟਿੰਗ, ਬੈਸ਼ਟਆਉਟ ਆਫ ਵੇਸਟ, ਪੋਸਟਰ ਤੇ ਰੰਗੋਲੀ ਦੇ ਮੁਕਾਬਲੇ ਕਰਵਾਏ ਗਏ। ਪ੍ਰੋਗਰਾਮ ਦੀ ਸ਼ੁਰੂਆਤ ’ਚ ਪ੍ਰਿੰਸਾਪਲ ਡਾ. ਚੰਦਰ ਪ੍ਰਕਾਸ਼ ਗਾਂਧੀ ਨੇ ਵਲੰਟੀਅਰਾਂ ਨੂੰ ਆਸ਼ੀਰਵਾਦ ਦਿੱਤਾ ਤੇ ਵੱਧ ਤੋਂ ਵੱਧ ਗਤੀਵਿਧੀਆਂ ਵਿਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਇਸ ਉਪਰੰਤ ਵਲੰਟੀਅਰਾਂ ਦੇ ਮੁਕਾਬਲੇ ਕਰਵਾਏ ਗਏ, ਜਿਸ ਦੌਰਾਨ ਮਹਿੰਦੀ ਵਿਚ ਮੁਸਕਾਨ ਨੇ ਪਹਿਲਾ, ਖੁਸ਼ੀ ਨੇ ਦੂਜਾ ਅਤੇ ਸੁਧਾ ਨੇ ਤੀਜਾ ਸਥਾਨ ਹਾਸਲ ਕੀਤਾ। ਬੈਸਟ ਆਉਟ ਆਫ ਵੇਸਟ ਵਿਚ ਹਰਸ਼ਪ੍ਰੀਤ ਤੇ ਜਸ਼ਨਪ੍ਰੀਤ ਨੇ ਪਹਿਲਾ, ਪ੍ਰਿਯੰਕਾ ਤੇ ਮਨਪ੍ਰੀਤ ਨੇ ਦੂਜਾ ਸਥਾਨ ਹਾਸਲ ਕੀਤਾ। ਰੰਗੋਲੀ ਵਿਚ ਮੁਸਕਾਨ ਨੇ ਪਹਿਲਾ, ਸੋਨਮ ਨੇ ਦੂਜਾ ਅਤੇ ਕ੍ਰਿਸ਼ਮਾ, ਮੋਨੀ ਨੇ ਤੀਜਾ ਸਥਾਨ ਹਾਸਲ ਕੀਤਾ। ਕੋਲਾਜ ਮੇਕਿੰਗ ਵਿਚ ਕਰਨਪ੍ਰੀਤ ਨੇ ਪਹਿਲਾ, ਦਿਕਸ਼ਾ ਵਡੇਰਾ ਨੇ ਦੂਜਾ ਅਤੇ ਖੁਸ਼ੀ ਅਤੇ ਹਰਮਨ ਨੇ ਤੀਜਾ ਸਥਾਨ ਹਾਸਲ ਕੀਤਾ। ਪੋਸਟਰ ਵਿਚ ਸਿਮਰਤ ਨੇ ਪਹਿਲਾ, ਗੁਰਪ੍ਰੀਤ ਨੇ ਦੂਜਾ ਅਤੇ ਦਿਕਸ਼ਾ ਵਡੇਰਾ ਨੇ ਤੀਜਾ ਸਥਾਨ ਹਾਸਲ ਕੀਤਾ। ਸਲੋਗਨ ਵਿਚ ਰਮਨਪ੍ਰੀਤ ਨੇ ਪਹਿਲਾ, ਕਿਰਤੀ ਨੇ ਦੂਜਾ ਤੇ ਸੁਨੈਨਾ ਤੇ ਪ੍ਰੀਤੀ ਨੇ ਤੀਜਾ ਸਥਾਨ ਹਾਸਿਲ ਕੀਤਾ। ਜੇਤੂ ਵਲੰਟੀਅਰਾਂ ਨੂੰ ਪ੍ਰਬੰਧਕਾਂ ਵਲੋਂ ਮੈਡਲ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ. ਗੁਰਜਿੰਦਰ ਸਿੰਘ, ਡਾ. ਹਰਿੰਦਰਪਾਲ ਕੌਰ, ਡਾ. ਅਮਨਪ੍ਰੀਤ ਕੌਰ, ਪ੍ਰੋ. ਭਾਵਨਾ ਤੇ ਪ੍ਰੋ. ਰਾਜਨ ਅਤੇ ਲਗਭਗ ਸੱਤਰ ਵਲੰਟੀਅਰ ਹਾਜ਼ਰ ਸਨ।