ਲੇਹਲ ਕਲਾਂ ਨੂੰ ਐੱਮਪੀ ਕੋਟੇ ’ਚੋਂ ਪਾਣੀ ਦੀ ਟੈਂਕੀ ਭੇਟ
ਲੇਹਲ ਕਲਾਂ ਨੂੰ ਐਮਪੀ ਕੋਟੇ ’ਚੋਂ ਪਾਣੀ ਦੀ ਟੈਂਕੀ ਭੇਟ
Publish Date: Sun, 26 Apr 2026 04:06 PM (IST)
Updated Date: Mon, 27 Apr 2026 04:04 AM (IST)

ਸਾਂਸਦ ਮਾਨ ਦੇ ਕੰਮ ਕਾਰਜਕਾਲ ਤੋਂ ਬਾਅਦ ਵੀ ਬੋਲ ਰਹੇ ਹਨ : ਗਾਗਾ ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਸਿਮਰਨਜੀਤ ਸਿੰਘ ਮਾਨ ਦੇ ਐੱਮਪੀ ਕੋਟੇ ਵਿੱਚੋਂ ਬਣਾਈ ਗਈ ਪਾਣੀ ਵਾਲੀ ਸਪਰਿੰਗਕਿਲਰ ਟੈਂਕੀ ਪਿੰਡ ਲੇਹਲ ਕਲਾਂ ਦੀ ਪੰਚਾਇਤ ਨੂੰ ਭੇਟ ਕੀਤੀ ਗਈ। ਇਸ ਮੌਕੇ ਗਾਗਾ ਨੇ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਇਕ ਅਜਿਹੇ ਨੇਤਾ ਹਨ ਜਿਨ੍ਹਾਂ ਦੇ ਕੰਮ ਉਨ੍ਹਾਂ ਦੇ ਕਾਰਜਕਾਲ ਖ਼ਤਮ ਹੋਣ ਤੋਂ 2 ਸਾਲ ਬਾਅਦ ਵੀ ਲੋਕਾਂ ਲਈ ਲਾਭਦਾਇਕ ਸਾਬਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਮਾਨ ਵੱਲੋਂ ਮਨਜ਼ੂਰ ਕਰਵਾਏ ਫੰਡਾਂ ਨਾਲ ਹੀ ਇਲਾਕੇ ਵਿਚ ਵਿਕਾਸ ਕਾਰਜ ਹੋ ਰਹੇ ਹਨ। ਉਨ੍ਹਾਂ ਨੇ ਮੌਜੂਦਾ ਐੱਮਪੀ ਮੀਤ ਹੇਅਰ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਹਲਕੇ ਦੇ ਲੋਕਾਂ ਲਈ ਕੋਈ ਵਿਸ਼ੇਸ਼ ਕੰਮ ਨਹੀਂ ਕੀਤਾ ਗਿਆ ਤੇ ਨਾ ਹੀ ਲੋਕਾਂ ਨੂੰ ਜਿੱਤਣ ਤੋਂ ਬਾਅਦ ਆਪਣਾ ਮੂੰਹ ਦਿਖਾਇਆ ਹੈ। ਗਾਗਾ ਨੇ ਦਾਅਵਾ ਕੀਤਾ ਕਿ ਹਲਕੇ ਵਿੱਚ ਬਣ ਰਹੀਆਂ 18 ਫੁੱਟੀਆਂ ਸੜਕਾਂ ਅਤੇ ਸੰਗਰੂਰ ਮਲੇਰਕੋਟਲਾ ਅਤੇ ਬਰਨਾਲਾ ਵਿੱਚ ਹਸਪਤਾਲਾਂ ਦੀਆਂ ਇਮਾਰਤਾਂ ਮਾਨ ਦੇ ਕੋਟੇ ਦੇ ਫੰਡਾਂ ਨਾਲ ਤਿਆਰ ਹੋਈਆਂ ਹਨ। ਉਨ੍ਹਾਂ ਕਿਹਾ ਕਿ ਬਿਜਲੀ ਨੂੰ ਅੰਡਰਗਰਾਊਂਡ ਕਰਨ ਲਈ ਵੀ ਫੰਡ ਪਹਿਲਾਂ ਹੀ ਮਨਜ਼ੂਰ ਹੋ ਚੁੱਕੇ ਸਨ, ਪਰ ਮੌਜੂਦਾ ਸਰਕਾਰ ਵੱਲੋਂ ਬਿਜਲੀ ਅੰਡਰਗਰਾਊਂਡ ਕਰਨ ਦਾ ਸਿਹਰਾ ਆਪਣੇ ਸਿਰ ਲੈਣ ਲਈ ਇਸ ਕੰਮ ਵਿਚ ਦੇਰੀ ਕੀਤੀ ਗਈ ਹੈ। ਪਿੰਡ ਵਾਸੀਆਂ ਨੇ ਟੈਂਕੀ ਮਿਲਣ ‘ਤੇ ਖੁਸ਼ੀ ਜਤਾਉਂਦਿਆਂ ਸਿਮਰਨਜੀਤ ਸਿੰਘ ਮਾਨ, ਬਹਾਦਰ ਸਿੰਘ ਭਸੌੜ ਮੈਂਬਰ ਪੀਏਸੀ, ਪ੍ਰਗਟ ਸਿੰਘ ਗਾਗਾ ਅਤੇ ਹੋਰ ਸਾਥੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਮਾਨ ਵੱਲੋਂ ਕੀਤੇ ਵਾਅਦੇ ਪੂਰੇ ਕੀਤੇ ਗਏ ਹਨ। ਇਸ ਮੌਕੇ ਸਤਿਗੁਰੂ ਸਿੰਘ ਗੋਬਿੰਦਪੁਰਾ ਜਵਾਹਰ ਵਾਲਾਂ ਸਰਕਲ ਪ੍ਰਧਾਨ, ਨਾਜਰ ਸਿੰਘ, ਪ੍ਰਕਾਸ਼ ਸਿੰਘ ਖਾਲਸਾ, ਕੁਲਦੀਪ ਸਿੰਘ ਹਲਕਾ ਯੂਥ ਪ੍ਹਧਾਨ, ਬੀਬੀ ਰਣਜੀਤ ਕੌਰ ਹਾਜਰ ਸਨ।