ਅਕਾਲੀ ਆਗੂ ਨਿਸ਼ਾਨ ਸੈਦਖੇੜੀ ਸਾਥੀਆਂ ਸਣੇ 'ਆਪ' ’ਚ ਸ਼ਾਮਲ
ਅਕਾਲੀ ਆਗੂ ਨਿਸ਼ਾਨ ਸਿੰਘ ਸੈਦਖੇੜੀ ਸਾਥੀਆਂ ਸਣੇ ' ਆਪ ' ਵਿੱਚ ਸ਼ਾਮਿਲ
Publish Date: Sun, 15 Mar 2026 05:59 PM (IST)
Updated Date: Sun, 15 Mar 2026 06:00 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਹਲਕਾ ਰਾਜਪੁਰਾ ਵਿਚ ਆਮ ਆਦਮੀ ਪਾਰਟੀ ਨੂੰ ਉਦੋਂ ਮਜਬੂਤ ਵੱਲ ਮਿਲਿਆ ਜਦੋਂ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਦਿੰਦਿਆਂ ਹੋਇਆਂ ਰਾਜਪੁਰਾ ਵਾਰਡ ਨੰਬਰ 15 ਦੇ ਵਸਨੀਕ ਸੀਨੀਅਰ ਅਕਾਲੀ ਆਗੂ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਨਿਸ਼ਾਨ ਸਿੰਘ ਚੌਹਾਨ ਸੈਦਖੇੜ੍ਹੀ ਵਿਰਾਸਤ ਸੇਵਾ ਸੰਗਠਨ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਰਘਵੀਰ ਸਿੰਘ ਗੋਪਾਲਪੁਰ ਦੇ ਉਪਰਾਲੇ ਸਦਕਾ ਆਪਣੇ ਦਰਜਨਾ ਸਾਥੀਆਂ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਆਖਦਿਆਂ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੂਬਾ ਸਕੱਤਰ ਜਗਦੀਪ ਸਿੰਘ ਜੱਗਾ ਤੇ ਵਿਰਾਸਤ ਸੇਵਾ ਸੰਗਠਨ ਪਟਿਆਲਾ ਦੇ ਪ੍ਰਧਾਨ ਰਘਵੀਰ ਸਿੰਘ ਗੋਪਾਲਪੁਰ ਵੱਲੋਂ ਵਾਰਡ ਨੰਬਰ: 15, ਰਾਜਪੁਰਾ ਤੋਂ ਅਕਾਲੀ ਦਲ ਦੇ ਜ਼ਿਲ੍ਹਾ ਮੀਤ ਪ੍ਰਧਾਨ ਨਿਸ਼ਾਨ ਸਿੰਘ ਚੌਹਾਨ ਸੈਦਖੇੜ੍ਹੀ ਤੇ ਉਹਨਾਂ ਦੇ ਸਾਥੀਆਂ ਅਰਜਨ ਸਿੰਘ ਗਿਆਨੀ, ਸੁਰਮੱਖ ਸਿੰਘ, ਜਗਜੀਤ ਸਿੰਘ ਜੱਗਾ, ਬਾਬਾ ਤਲਵਿੰਦਰ ਸਿੰਘ, ਸਤਪਾਲ ਸਿੰਘ, ਗੁਰਦੀਪ ਸਿੰਘ, ਸੁਰਿੰਦਰ ਕੁਮਾਰ, ਸੇ਼ਰ ਸਿੰਘ, ਮੇਜਰ ਸਿੰਘ, ਰਜਿੰਦਰ ਸਿੰਘ, ਜਗਮੋਹਨ ਸਿੰਘ, ਲਵਪ੍ਰੀਤ ਸਿੰਘ, ਅਨੀਤਾ, ਇੰਦਰਜੀਤ ਸਿੰਘ, ਰਜਿੰਦਰ ਸਿੰਘ ਭਾਨਰਾ, ਬਾਬਾ ਸੋਨਾ ਸਿੰਘ, ਬਾਬਾ ਮੰਗਲ ਸਿੰਘ, ਜੀਵਨ ਸਿੰਘ, ਹਰਭਜਨ ਸਿੰਘ ਨੂੰ ਸਿਰੋਪਾਓ ਪਾ ਕੇ ਆਮ ਆਦਮੀ ਪਾਰਟੀ ਵਿਚ ਸਾਮਲ ਕੀਤਾ ਗਿਆ। ਇਸ ਮੌਕੇ ਆਪ ਦੇ ਸੂਬਾ ਸਕੱਤਰ ਜਗਦੀਪ ਸਿੰਘ ਜੱਗਾ ਅਤੇ ਰਘਵੀਰ ਸਿੰਘ ਗੋਪਾਲਪੁਰ ਨੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣ ਵਾਲੇ ਆਗੂ ਨਿਸ਼ਾਨ ਸਿੰਘ ਸੈਦ ਖੇੜੀ ਅਤੇ ਉਨਾਂ ਦੇ ਨਾਲ ਸ਼ਾਮਿਲ ਹੋਣ ਵਾਲੇ ਹੋਰਨਾਂ ਪਰਿਵਾਰਾਂ ਦਾ ਜੀ ਆਇਆ ਆਖਿਆ ਗਿਆ। ਉਨ੍ਹਾਂ ਦੱਸਿਆ ਕਿ ਸਾਲ 2027 ਦੀਆ ਵਿਧਾਨ ਸਭਾ ਚੋਣਾਂ ਦੇ ਦੌਰਾਨ ਪੰਜਾਬ ਸੂਬੇ ਅੰਦਰ ਦੂਜੀ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ।