ਗਰੀਬਾਂ ਦੇ ਹੱਕਾਂ ਤੇ ਡਾਕਾ ਨਹੀਂ ਮਾਰਨ ਦੇਵਾਂਗੇ : ਭੱਟੀਆਂ
ਗਰੀਬਾਂ ਦੇ ਹੱਕਾਂ ਤੇ ਡਾਕਾ ਮਾਰਨ ਵਾਲੀ ਕਿਸੇ ਵੀ ਨੀਤੀ ਨੂੰ ਸਫਲ ਨਹੀਂ ਹੋਣ ਦੇਵਾਂਗੇ: ਭੱਟੀਆਂ
Publish Date: Sun, 08 Feb 2026 05:34 PM (IST)
Updated Date: Sun, 08 Feb 2026 05:35 PM (IST)

ਫੋਟੋ 8ਪੀਟੀਐਲ: 9 ਜੀਐਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਮਨਰੇਗਾ ਬਚਾਓ ਸੰਗਰਾਮ ਤਹਿਤ ਸੀਨੀਅਰ ਕਾਂਗਰਸੀ ਆਗੂ ਚੌਧਰੀ ਨਿਰਮਲ ਸਿੰਘ ਭੱਟੀਆਂ ਨੇ ਹਲਕਾ ਸਨੌਰ ਦੇ ਪਿੰਡ ਦੁਡ਼ਦ ਅਤੇ ਮਹਿਮੂਦਪੁਰ ਵਿਖੇ ਕਾਂਗਰਸੀ ਵਰਕਰਾਂ ਅਤੇ ਆਗੂਆਂ ਨਾਲ ਮੀਟਿੰਗਾਂ ਕੀਤੀਆਂ ਗਈਆਂ। ਇਸ ਮੌਕੇ ਉਨ੍ਹਾਂ ਕਿਹਾ ਕਿ ਮਨਰੇਗਾ ਨੂੰ ਬਚਾਉਣ ਦੀ ਗੂੰਜ ਪੰਜਾਬ ਦੇ ਕੋਨੇ ਕੋਨੇ ਤੱਕ ਪਹੁੰਚ ਗਈ ਹੈ। ਇਹ ਸਿਰਫ ਇਕ ਮੁਹਿੰਮ ਨਹੀਂ ਸਗੋਂ ਆਪਣੀ ਰੋਜ਼ੀ ਰੋਟੀ ਲਈ ਲਡ਼ ਰਹੇ ਮਜ਼ਦੂਰਾਂ ਦੇ ਰੋਸ ਦਾ ਪ੍ਰਗਟਾਵਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਮਜ਼ਦੂਰਾਂ ਦੀ ਇਸ ਜੰਗ ਵਿਚ ਮੋਹਰੀ ਹੋ ਕੇ ਖਡ਼੍ਹੀ ਹੈ। ਅਸੀਂ ਗਰੀਬਾਂ ਦੇ ਹੱਕਾਂ ਤੇ ਡਾਕਾ ਮਾਰਨ ਵਾਲੀ ਕਿਸੇ ਵੀ ਨੀਤੀ ਨੂੰ ਸਫਲ ਨਹੀਂ ਹੋਣ ਦੇਵਾਂਗੇ। ਉਨ੍ਹਾਂ ਕਿਹਾ ਕਿ ਮਿਹਨਤਕਸ਼ ਲੋਕਾਂ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ ਅਤੇ ਅਸੀਂ ਉਹਨਾਂ ਦੇ ਅਧਿਕਾਰਾਂ ਦੀ ਰਾਖੀ ਲਈ ਅੰਤ ਤੱਕ ਸੰਘਰਸ਼ ਜਾਰੀ ਰਖਾਂਗੇ। ਇਸ ਮੌਕੇ ਕਰਨੈਲ ਸਿੰਘ ਸਾਬਕਾ ਸਰਪੰਚ ਦੁਡ਼ਦ, ਗੁਰਮੇਲ ਸਿੰਘ ਨੰਬਰਦਾਰ, ਗੁਰਪ੍ਰੀਤ ਸਿੰਘ ਮਾਂਗਟ, ਨੈਬ ਸਿੰਘ ਮਾਂਗਟ, ਗੁਰਜੀਤ ਸਿੰਘ ਦੁਡ਼ਦ, ਕੁਲਵਿੰਦਰ ਸਿੰਘ, ਤੇਜਿੰਦਰ ਸਿੰਘ ਸਾਬਕਾ ਸਰਪੰਚ ਮਹਿਮੂਦਪੁਰ, ਸਤਿਨਾਮ ਸਿੰਘ ਨੰਬਰਦਾਰ, ਸੁਖਚੈਨ ਸਿੰਘ ਪ੍ਰਧਾਨ ਕੋਆਪ੍ਰੇਟਿਵ ਸੁਸਾਇਟੀ, ਬਲਵਿੰਦਰ ਸਿੰਘ ਮਹਿਮੂਦਪੁਰ, ਜਸਵੰਤ ਸਿੰਘ, ਜਗਰੂਪ ਸਿੰਘ, ਕੁਲਦੀਪ ਸਿੰਘ ਕਾਲਾ ਸਨੌਰ, ਤਰਸੇਮ ਚੰਦ ਸ਼ਰਮਾ, ਬਲਕਾਰ ਸਿੰਘ ਸਨੌਰ, ਸਤੀਸ਼ ਸ਼ਰਮਾ, ਭਗਵੰਤ ਸਿੰਘ, ਕਾਹਨ ਸਿੰਘ ਮੰਜਾਲ, ਰਿੰਕੂ ਮਿੱਤਲ ਸਾਬਕਾ ਸੰਮਤੀ ਮੈਂਬਰ, ਗੁਰਦਰਸ਼ਨ ਸਿੰਘ ਹਡਾਣਾ, ਹਰਸ਼ਦੀਪ ਤੇਜਾਂ, ਪੱਪੂ ਸ਼ਰਮਾ, ਨਰੇਸ਼ ਕੁਮਾਰ ਸ਼ਰਮਾ, ਹਲਦੀ ਸਿੰਘ ਸਰਪੰਚ ਆਦਿ ਹਾਜ਼ਰ ਸਨ।