ਨਿਰੰਕਾਰੀ ਮਿਸ਼ਨ ਦੇ ਜ਼ੋਨਲ ਇੰਚਾਰਜ ਪਟਿਆਲਾ ਰਾਧੇ ਸ਼ਾਮ ਜੀ ਹੋਏ ਬ੍ਰਹਮਲੀਨ
ਨਿਰੰਕਾਰੀ ਮਿਸ਼ਨ ਦੇ ਜ਼ੋਨਲ ਇੰਚਾਰਜ ਪਟਿਆਲਾ ਰਾਧੇ ਸ਼ਾਮ ਜੀ ਹੋਏ ਬ੍ਰਹਮਲੀਨ, ਹਜ਼ਾਰਾਂ ਨਮ ਅੱਖਾਂ ਨੇ ਦਿੱਤੀ ਵਿਦਾਈ
Publish Date: Sun, 26 Apr 2026 05:40 PM (IST)
Updated Date: Sun, 26 Apr 2026 05:43 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਸੰਤ ਨਿਰੰਕਾਰੀ ਮਿਸ਼ਨ ਦੇ ਜ਼ੋਨਲ ਇੰਚਾਰਜ ਪਟਿਆਲਾ ਤੇ ਸੰਤ ਨਿਰੰਕਾਰੀ ਮਿਸ਼ਨ ਦੀ ਬ੍ਰਾਂਚ ਰਾਜਪੁਰਾ ਦੇ ਸੰਯੋਜਕ ਰਾਧੇ ਸ਼ਾਮ ਅਚਾਨਕ ਅੱਜ ਆਪਣੇ ਸਵਾਸਾਂ ਦੀ ਪੂੰਜੀ ਪੂਰੀ ਕਰਦੇ ਹੋਏ ਬ੍ਰਹਮਲੀਨ ਹੋ ਗਏ। ਇਸ ਮੌਕੇ ਉਨ੍ਹਾਂ ਦੇ ਪਾਰਥਿਵ ਸਰੀਰ ਦੇ ਦਰਸ਼ਨਾਂ ਲਈ ਸੰਤ ਨਿਰੰਕਾਰੀ ਮਿਸ਼ਨ ਦੀ ਬ੍ਰਾਂਚ ਰਾਜਪੁਰਾ ਵਿਖੇ ਰੱਖਿਆ ਗਿਆ। ਇਸ ਮੌਕੇ ਦਿੱਲੀ ਤੋਂ ਨਿਰੰਕਾਰੀ ਰਾਜ ਪਿਤਾ ਰਮਿਤ ਜੀ ਵਿਸ਼ੇਸ਼ ਤੌਰ ’ਤੇ ਪਰਿਵਾਰ ਤੇ ਸਾਧ ਸੰਗਤ ਨੂੰ ਆਸ਼ੀਰਵਾਦ ਦੇਣ ਲਈ ਪਹੁੰਚੇ। ਇਸ ਮੌਕੇ ਰਾਜਪੁਰਾ ਹਲਕਾ ਵਿਧਾਇਕ ਨੀਨਾ ਮਿੱਤਲ, ਸਾਬਕਾ ਵਿਧਾਇਕ ਰਾਜਪੁਰਾ ਹਰਦਿਆਲ ਸਿੰਘ ਕੰਬੋਜ, ਪੰਜਾਬ ਸਟੇਟ ਇੰਡਸਟਰੀਅਲ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਸੀਨੀਅਰ ਵਾਈਸ ਚੇਅਰਮੈਨ ਪ੍ਰਵੀਨ ਛਾਬੜਾ, ਮਾਰਕੀਟ ਕਮੇਟੀ ਰਾਜਪੁਰਾ ਦੇ ਚੇਅਰਮੈਨ ਦੀਪਕ ਸੂਦ, ਪੰਜਾਬ ਟਰੇਡ ਕਮਿਸ਼ਨ ਪਟਿਆਲਾ ਦੇ ਸੀਨੀਅਰ ਵਾਈਸ ਚੇਅਰਮੈਨ ਗੁਰਪ੍ਰੀਤ ਸਿੰਘ ਧਮੋਲੀ, ਹਲਕਾ ਇੰਚਾਰਜ ਭਾਰਤੀ ਜਨਤਾ ਪਾਰਟੀ ਰਾਜਪੁਰਾ ਜਗਦੀਸ਼ ਕੁਮਾਰ ਜੱਗਾ, ਸਾਬਕਾ ਨਗਰ ਕੌਂਸਲ ਪ੍ਰਧਾਨ ਨਰਿੰਦਰ ਸ਼ਾਸਤਰੀ, ਨਗਰ ਕੌਂਸਲ ਦੇ ਸਾਬਕਾ ਉਪ ਪ੍ਰਧਾਨ ਰਾਜੇਸ਼ ਕੁਮਾਰ, ਬ੍ਰਹਮ ਕੁਮਾਰੀ ਆਸ਼ਰਮ ਤੋਂ ਭੈਣ ਕੈਲਾਸ਼ ਦੀਦੀ ਤੇ ਸਕਾਲਰਜ਼ ਪਬਲਿਕ ਸਕੂਲ ਦੇ ਚੇਅਰਮੈਨ ਤਰਸੇਮ ਜੋਸ਼ੀ, ਸੀਨੀਅਰ ਕਾਂਗਰਸੀ ਆਗੂ ਫਕੀਰ ਚੰਦ ਬਾਂਸਲ ਅਤੇ ਵੱਡੀ ਗਿਣਤੀ ਵਿਚ ਰਾਜਨੀਤਿਕ, ਸਮਾਜਿਕ, ਧਾਰਮਿਕ ਤੇ ਵਪਾਰਿਕ ਸੰਗਠਨਾਂ ਦੇ ਆਗੂਆਂ ਸਮੇਤ ਪਟਿਆਲਾ ਜ਼ੋਨ ਦੀਆਂ ਸਾਰੀਆਂ ਬ੍ਰਾਂਚਾਂ ਦੇ ਸੰਯੋਜਕ ਤੇ ਮੁਖੀ ਸਾਹਿਬਾਨਾਂ,ਸਾਧ ਸੰਗਤ ਤੇ ਸੰਤ ਨਿਰੰਕਾਰੀ ਮਿਸ਼ਨ ਦੇ ਪਦਾਅਧਿਕਾਰੀ ਤੇ ਸ਼ਹਿਰ ਦੇ ਪਤਵੰਤੇ ਸੱਜਣਾਂ ਨੇ ਉਨ੍ਹਾਂ ਦੇ ਆਖਰੀ ਦਰਸ਼ਨ ਕਰਦੇ ਹੋਏ ਸ਼ਰਧਾ ਦੇ ਫੁੱਲ ਭੇਂਟ ਕੀਤੇ। ਅੰਤਿਮ ਸੰਸਕਾਰ ਦੌਰਾਨ ਸਵਰਗ ਧਾਮ ਰਾਜਪੁਰਾ ’ਚ ਲੋਕਾਂ ਦਾ ਹਜੂਮ ਦੇਖ ਕੇ ਇੰਜ ਲੱਗਦਾ ਸੀ ਕਿ ਪੂਰਾ ਇਲਾਕਾ ਹੀ ਆਪਣੇ ਪਿਆਰੇ ਸ਼੍ਰੀ ਰਾਧੇ ਸ਼ਾਮ ਜੀ ਨੂੰ ਆਪਣੀਆਂ ਨਮ ਅੱਖਾਂ ਨਾਲ ਅੰਤਿਮ ਵਿਦਾਈ ਦੇਣ ਲਈ ਪਹੁੰਚਿਆ ਹੈ। ਰਾਧੇ ਸ਼ਾਮ ਜੀ ਦੀ ਯਾਦ ’ਚ ਪ੍ਰੇਰਣਾ ਦਿਵਸ ਸੰਤ ਨਿਰੰਕਾਰੀ ਭਵਨ ਰਾਜਪੁਰਾ ਵਿਖੇ 1 ਮਈ ਨੂੰ ਸਵੇਰੇ 11 ਤੋਂ ਦੁਪਹਿਰ 1 ਵਜੇ ਤੱਕ ਹੋਵੇਗਾ।