ਜੇਸ਼ਨਾ ਅਹੂਜਾ ਨੇ ਮੈਰਿਟ ’ਚ ਆ ਕੇ ਰਚਿਆ ਇਤਿਹਾਸ
ਬਹਾਦਰਗੜ੍ਹ ਸਕੂਲ ਦੀ ਜੇਸ਼ਨਾ ਅਹੂਜਾ ਨੇ ਮੈਰਿਟ ’ਚ ਆ ਕੇ ਰਚਿਆ ਇਤਿਹਾਸ
Publish Date: Thu, 14 May 2026 08:08 PM (IST)
Updated Date: Fri, 15 May 2026 04:16 AM (IST)

ਅਨੁਸ਼ਾਸ਼ਨ ਅਤੇ ਮਿਹਨਤ ਹੈ ਸਫਲਤਾ ਦੀ ਕੁੰਜੀ : ਸਿੱਧੂ ਹਰਜੀਤ ਸਿੰਘ ਨਿੱਝਰ, ਪੰਜਾਬੀ ਜਾਗਰਣ, ਬਹਾਦਰਗੜ੍ਹ ਪੰਜਾਬ ਸਕੂਲ ਸਿੱਖਿਆ ਬੋਰਡ ਦੇ 12ਵੀਂ ਜਮਾਤ ਦੇ ਨਤੀਜੇ ’ਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਹਾਦਰਗੜ੍ਹ ਦੀ ਵਿਦਿਆਰਥਣ ਜੇਸ਼ਨਾ ਅਹੂਜਾ ਨੇ 500 ’ਚੋਂ 493 ਅੰਗ ਹਾਸਲ ਕਰ ਕੇ ਪੂਰੇ ਪੰਜਾਬ ’ਚੋਂ ਮੈਰਿਟ ਲਿਸਟ ’ਚ 8ਵਾਂ ਰੈਂਕ ਹਾਸਲ ਕਰ ਕੇ ਇੱਕ ਨਵਾਂ ਇਤਿਹਾਸ ਰਚ ਦਿੱਤਾ ਹੈ। ਇਸ ਮੌਕੇ ਸਕੂਲ ਦੇ ਇੰਚਾਰਜ ਪ੍ਰਿੰਸੀਪਲ ਦਿਲਬਾਗ ਸਿੰਘ ਸਿੱਧੂ ਨੇ ਕਿਹਾ ਕਿ ਜੇਸ਼ਨਾ ਅਹੂਜਾ ਦੀ ਇਸ ਉਪਲੱਬਧੀ ਨਾਲ ਸਕੂਲ, ਮਾਪਿਆਂ ਅਤੇ ਇਲਾਕੇ ਦਾ ਨਾਮ ਰੋਸ਼ਣ ਹੋਇਆ ਹੈ। ਜ਼ਿਕਰਯੋਗ ਹੈ ਕਿ ਜੇਸ਼ਨਾ ਅਹੂਜਾ ਸਿਰਫ ਪੜਾਈ ’ਚ ਹੀ ਹੁਸ਼ਿਆਰ ਨਹੀਂ ਹੈ ਸਗੋਂ ਖੇਡਾਂ ਦੇ ਖੇਤਰ ’ਚ ਵੀ ਉਸ ਨੇ ਵੱਡੇ ਪੱਧਰ ’ਤੇ ਮੱਲਾਂ ਮਾਰੀਆਂ ਹਨ। ਉਹ ਜੂਡੋ ਦੀ ਅੰਤਰਰਾਸ਼ਟਰੀ ਖਿਡਾਰਨ ਹੈ, ਜਿਸ ਨੇ ਕਈ ਮੰਚਾਂ ’ਤੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਦੇਸ਼ ਅਤੇ ਪੰਜਾਬ ਦਾ ਮਾਣ ਵਧਾਇਆ ਹੈ। ਇਸ ਮੌਕੇ ਇੰਚਾਰਜ ਪ੍ਰਿੰਸੀਪਲ ਦਿਲਬਾਗ ਸਿੰਘ ਸਿੱਧੂ ਨੇ ਜੇਸ਼ਨਾ ਦੀ ਮਿਹਨਤ, ਅਨੁਸ਼ਾਸ਼ਨ ਦੇ ਨਾਲ ਮਾਪਿਆਂ ਅਤੇ ਅਧਿਆਪਕਾਂ ਦੇ ਸਹਿਯੋਗ ਦੀ ਭਰਪੂਰ ਸ਼ਲਾਘਾ ਵੀ ਕੀਤੀ। ਉਨਾਂ ਕਿਹਾ ਕਿ ਜੇਸ਼ਨਾ ਦੀ ਇਹ ਉਪਲੱਬਧੀ ਹੋਰਨਾ ਵਿਦਿਆਰਥੀਆਂ ਲਈ ਪ੍ਰੇਰਣਾ ਦਾ ਸ੍ਰੋਤ ਬਣੇਗੀ। ਇੰਚਾਰਜ ਸਿੱਧੂ ਨੇ ਕਿਹਾ ਕਿ ਸਰਕਾਰ ਵਲੋਂ ਮਿਲੀਆਂ ਸਹੂਲਤਾਂ ਸਦਕਾ ਸਮੇਂ ਸਮੇਂ ’ਤੇ ਜੋ ਵੀ ਨਵੀਆਂ ਤਕਨੀਕਾਂ ਅਪਣਾਈਆਂ ਗਈਆਂ ਹਨ ਉਨਾਂ ਨਾਲ ਸਰਕਾਰੀ ਸਕੂਲ ਵੀ ਕਿਸੇ ਗੱਲੋਂ ਹੁਣ ਘੱਟ ਨਹੀਂ ਰਹੇ ਹਨ। ਇਸ ਮੌਕੇ ਡੀਈਓ ਸੰਜੀਵ ਕੁਮਾਰ, ਡਿਪਟੀ ਡੀਈਓ ਰਵਿੰਦਰਪਾਲ, ਰੰਧਾਵਾ ਸਿੰਘ ਪ੍ਰਿੰਸੀਪਲ ਲਚਕਾਣੀ ਸਕੂਲ, ਇੰਚਾਰਜ ਦਿਲਬਾਗ ਸਿੰਘ ਸਿੱਧੂ, ਕਲਾਸ ਇੰਚਾਰਜ ਗੁਰਪ੍ਰੀਤ ਸਿੰਘ, ਸੰਗੀਤਾ ਮੈਡਮ ਅਤੇ ਸਮੂਹ ਸਟਾਫ ਨੇ ਜੇਸ਼ਨਾ ਅਹੂਜਾ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਉਸ ਦੇ ਰੋਸ਼ਣ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆ।