ਸਫਾਈ ਕਾਮਿਆਂ ਨੇ ਕੀਤਾ ਰੋਸ ਪ੍ਰਦਰਸ਼ਨ, ਨੀਤੀ ਦੀਆਂ ਕਾਪੀਆਂ ਸਾੜੀਆਂ
ਸਫਾਈ ਕਾਮਿਆਂ ਨੇ ਕੀਤਾ ਰੋਸ ਪ੍ਰਦਰਸ਼ਨ, ਨੀਤੀ ਦੀਆਂ ਕਾਪੀਆਂ ਸਾੜੀਆਂ
Publish Date: Thu, 14 May 2026 07:27 PM (IST)
Updated Date: Fri, 15 May 2026 04:13 AM (IST)

ਮਹਿੰਦਰਪਾਲ ਬੱਬੀ, ਪੰਜਾਬੀ ਜਾਗਰਣ, ਭਾਦਸੋਂ ਪੰਜਾਬ ਸਰਕਾਰ ਦੀਆਂ ਮਾੜੀਆਂ ਨੀਤੀਆਂ ਖਿਲਾਫ਼ ਸਫਾਈ ਸੇਵਕ ਯੂਨੀਅਨ ਵਲੋਂ 6 ਮਈ ਤੋਂ ਆਰੰਭ ਕੀਤੀ ਕੰਮ ਛੋੜ ਹੜਤਾਲ ਅੱਜ ਨੌਵੇਂ ਦਿਨ ’ਚ ਦਾਖਲ ਹੋ ਗਈ ਹੈ। ਨਗਰ ਪੰਚਾਇਤ ਭਾਦਸੋ ਜ਼ਿਲ੍ਹਾ ਪਟਿਆਲਾ ਦੇ ਮਿਊਂਸੀਪਲ ਮੁਲਾਜ਼ਮਾਂ ਵਲੋਂ ਇਸ ਸਬੰਧੀ ਨਗਰ ਪੰਚਾਇਤ ਦਫਤਰ ਅੱਗੇ ਇਕ ਪੱਕਾ ਧਰਨਾ ਲਾ ਕੇ ਸੰਘਰਸ਼ ਦਾ ਸਮਰਥਨ ਕੀਤਾ ਜਾ ਰਿਹਾ ਹੈ। ਸਫਾਈ ਸੇਵਕ ਯੂਨੀਅਨ ਪੰਜਾਬ ਵਲੋਂ ਉਲੀਕੇ ਪ੍ਰੋਗਰਾਮ ਤਹਿਤ ਸਥਾਨਕ ਸਫਾਈ ਕਰਮਚਾਰੀਆਂ ਵੱਲੋਂ ਸ਼ਹਿਰ ਦੇ ਮੁੱਖ ਬਾਜ਼ਾਰਾਂ ’ਚ ਰੋਸ ਮਾਰਚ ਕੀਤਾ ਗਿਆ, ਜਿਸ ਉਪਰੰਤ ਪ੍ਰਮੁੱਖ ਚੌਕ ’ਚ ਨਵੀਂ 10 ਸਾਲਾ ਪਾਲਿਸੀ ਦੀਆਂ ਕਾਪੀਆਂ ਨੂੰ ਅੱਗ ਲਾ ਕੇ ਸਾੜਿਆ ਗਿਆ। ਮੁਲਾਜ਼ਮਾਂ ਦੀਆਂ ਮੁੱਖ ਮੰਗ ਵਿੱਚ 10 ਸਾਲਾਂ ਦੀ ਪਾਲਿਸੀ ਨੂੰ ਰੱਦ ਕਰਨਾ, ਪੇਅ ਕਮਿਸ਼ਨ ਦਾ ਬਕਾਇਆ ਰਿਲੀਜ ਕਰਵਾਉਣਾ, ਬਿਨਾ ਸਰਤ ਮਿਊਂਸੀਪਲ ਮੁਲਾਜ਼ਮਾਂ ਨੂੰ ਪੱਕਾ ਕੀਤੇ ਜਾਣਾ, ਪੁਰਾਣੀ ਪੈਨਸ਼ਨ ਬਹਾਲ ਕੀਤੇ ਜਾਣਾ ਸ਼ਾਮਲ ਹਨ। ਇਸ ਮੌਕੇ ਮੰਗਾ ਸਿੰਘ ਸੈਕਟਰੀ ਪੰਜਾਬ ਟਰੇਡ ਯੂਨੀਅਨ ਫੈਡਰੇਸ਼ਨ, ਰਾਜ ਕੁਮਾਰ ਪ੍ਰਧਾਨ ਸਫਾਈ ਕ੍ਰਮਚਾਰੀ ਯੂਨੀਅਨ ਨਗਰ ਪੰਚਾਇਤ ਭਾਦਸੋਂ, ਰਣਜੀਤ ਸਿੰਘ ਸੈਕਟਰੀ, ਜਸਵਿੰਦਰ ਸਿੰਘ ਚੇਅਰਮੈਨ, ਨਿਰਮਲ ਸਿੰਘ ਖਜ਼ਾਨਚੀ, ਰਿਸ਼ੀ ਮੀਤ ਪ੍ਰਧਾਨ, ਹਰਬੰਸ ਸਿੰਘ, ਗੁਰਵਿੰਦਰ ਸਿੰਘ, ਨਵੀਨ ਕੁਮਾਰ, ਦੀਪਕ ਕੁਮਾਰ, ਅਨੂ ਰਾਣੀ, ਭਗਵੰਤ ਸਿੰਘ, ਬੇਅੰਤ ਕੌਰ, ਪਰਮਿੰਦਰ ਸਿੰਘ, ਜਸਵੀਰ ਕੌਰ, ਜਗਜੀਤ ਸਿੰਘ, ਸੁਖਪ੍ਰੀਤ ਕੌਰ, ਨਰਿੰਦਰ ਕੁਮਾਰ, ਰਣਦੀਪ ਸਿੰਘ, ਲਖਬੀਰ ਕੌਰ, ਚਰਨਜੀਤ ਸਿੰਘ, ਬਲਵੀਰ ਸਿੰਘ ਤੇ ਹੋਰ ਹਾਜ਼ਰ ਸਨ।