ਕਈ ਪਿੰਡਾਂ ਵੱਲੋਂ ਨਾਭਾ ਦਾ ਰੋਹਟੀ ਪੁਲ ਪ੍ਰਸ਼ਾਸਨ ਖਿਲਾਫ ਧਰਨਾ
ਕਈ ਪਿੰਡਾਂ ਵੱਲੋਂ ਨਾਭਾ ਦਾ ਰੋਹਟੀ ਪੁੱਲ ਪ੍ਰਸ਼ਾਸਨ ਖਿਲਾਫ ਧਰਨਾ
Publish Date: Thu, 14 May 2026 07:21 PM (IST)
Updated Date: Fri, 15 May 2026 04:13 AM (IST)

ਨਿਕਾਸੀ ਨੂੰ ਲਗਾਏ ਜਾ ਰਹੇ ਸਾਇਫਨ ਦਾ ਵਿਰੋਧ ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ, ਨਾਭਾ ਬਰਸਾਤੀ ਪਾਣੀ ਦੀ ਨਿਕਾਸੀ ਨੂੰ ਲੈਕੇ ਵਿਧਾਨ ਸਭਾ ਹਲਕਾ ਨਾਭਾ ਦੇ ਕਿਸਾਨ ਇੱਕ ਦੂਸਰੇ ਦੇ ਆਹਮੋ ਸਾਹਮਣੇ ਹੋ ਚੁੱਕੇ ਹਨ। ਸਾਇਫਨ ਲਾਏ ਜਾਣ ਨੂੰ ਲੈ ਮਾਮਲਾ ਦਿਨੋ ਦਿਨ ਵੱਧਦਾ ਜਾ ਰਿਹਾ ਹੈ। ਧਰਨਿਆਂ ਮਗਰੋਂ ਨੀਂਦ ਚੋ ਉਠੇ ਪ੍ਰਸ਼ਾਸਨ ਨੇ ਦੋਵੇਂ ਧਿਰਾਂ ਨਾਲ ਮੀਟਿੰਗ ਸ਼ੁਰੂ ਕੀਤੀ। ਜਾਣਕਾਰੀ ਅਨੁਸਾਰ ਕੋਟਲੀ, ਖੋਖ ਬਿਰਡਵਾਲ ਆਦਿ ਪਿੰਡਾਂ ਕੋਲ ਆ ਕੇ ਬਰਸਾਤੀ ਪਾਣੀ ਨੂੰ ਡਾਫ ਲੱਗ ਜਾਂਦੀ ਹੈ। ਲੋਕਾਂ ਦੇ ਦੱਸਣ ਮੁਤਾਬਕ ਬਹੁ-ਗਿਣਤੀ ਵਿੱਚ ਕਿਸਾਨਾਂ ਦੀ ਕਈ ਏਕੜ ਫਸਲ ਨੂੰ ਨੁਕਸਾਨ ਹੁੰਦਾ ਹੈ। ਇਹ ਡਾਫ ਇਨ੍ਹਾਂ ਪਿੰਡਾਂ ਚੋ ਲੰਘਦੀ ਨਹਿਰ ਕਾਰਨ ਲੱਗਦੀ ਹੈ। ਬਲਤੇਜ ਸਿੰਘ ਖੋਖ ਅਤੇ ਬਿੱਲੂ ਖੋਖ ਨੇ ਦੱਸਿਆ ਕਿ ਪਹਿਲਾਂ ਨਹਿਰ ਕੱਚੀ ਸੀ ਤਾਂ ਪਾਣੀ ਇਕੱਠਾ ਹੋਣ ਤੇ ਨਹਿਰ ਦਾ ਬੰਨ੍ਹ ਤੋੜ ਕੇ ਪਾਣੀ ਉਸ ਵਿਚ ਪਾ ਦਿੱਤਾ ਜਾਂਦਾ ਸੀ ਪਰ ਹੁਣ ਨਹਿਰ ਪੱਕੀ ਹੋਣ ਕਾਰਨ ਪਿੰਡ ਵਾਸੀਆਂ ਕੋਲ ਕੋਈ ਹੋਰ ਹੱਲ ਨਹੀਂ ਬਚਿਆ। ਹੁਣ ਪ੍ਰਸ਼ਾਸਨ ਨੇ ਲੋਕਾਂ ਦੀ ਮੰਗ ਤੇ ਨਹਿਰ ਦੇ ਹੇਠਾਂ ਤੋਂ ਸਾਈਫਨ ਪਾਕੇ ਬਰਸਾਤੀ ਪਾਣੀ ਕੱਢਣ ਦਾ ਪ੍ਰੋਜੈਕਟ ਸ਼ੁਰੂ ਕੀਤਾ ਤਾਂ ਨਹਿਰ ਦੇ ਦੂਜੇ ਪਾਸੇ ਦੇ ਪਿੰਡਾਂ ਨੇ ਕੰਮ ਰੋਕਣ ਲਈ ਗੋਬਿੰਦਗੜ੍ਹ ਛੰਨਾ ਪਿੰਡ ਵਿਖੇ ਧਰਨਾ ਲਾ ਕੇ ਨਹਿਰ ਦੇ ਦੂਸਰੇ ਪਾਸੇ ਦੇ ਪਿੰਡਾਂ ਦੇ ਵਸਨੀਕਾਂ ਨੇ ਕੰਮ ਰੋਕ ਦਿੱਤਾ। ਉਨ੍ਹਾਂ ਨੂੰ ਖਦਸ਼ਾ ਹੈ ਕਿ ਹੁਣ ਪਾਣੀ ਉਨ੍ਹਾਂ ਦੇ ਪਿੰਡਾਂ ਨੂੰ ਮਾਰ ਕਰੇਗਾ। ਨਹਿਰ ਦੇ ਕੰਡੇ ਤੇ ਪਿਛਲੇ ਕੁਝ ਦਿਨਾਂ ਤੋਂ ਰੋਸ ਧਰਨਾ ਲਗਾਈ ਬੈਠੇ ਪਿੰਡ ਅਲਹੌਰਾਂ ਅਤੇ ਹੋਰ ਕਲੋਨੀਆਂ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਜੇਕਰ ਸੈਫਲ ਲੱਗਦਾ ਹੈ ਤਾਂ ਵੱਡਾ ਨੁਕਸਾਨ ਕਿਸਾਨਾਂ ਦੀ ਫਸਲ ਦਾ ਹੋਵੇਗਾ ਉਹ ਕਿਸੇ ਵੀ ਹਾਲਤ ਵਿੱਚ ਸੈਫਨ ਨਹੀਂ ਲੱਗਣ ਦੇਣਗੇ ਇਸਨੂੰ ਦੇਖਦੇ ਹੋਏ ਸੈਫ ਨਾ ਲਗਾਉਣ ਲਈ ਤਿਆਰ ਪਿੰਡਾਂ ਦੇ ਵਸਨੀਕਾਂ ਨੇ ਕੰਮ ਚਾਲੂ ਕਰਾਉਣ ਲਈ ਚੱਕਾ ਜਾਮ ਕਰ ਦਿੱਤਾ। ਨਹਿਰੀ ਵਿਭਾਗ ਦੇ ਐਕਸੀਅਨ ਸ਼ੋਭਨੀਕ ਸਿੰਘ ਨੇ ਦੱਸਿਆ ਕਿ ਤਕਨੀਕੀ ਪੱਖ ਦੇਖ ਕੇ ਹੀ ਸਾਈਫਨ ਪਾਉਣ ਦਾ ਪ੍ਰੋਜੈਕਟ ਬਣਾਇਆ ਗਿਆ ਹੈ। ਨਹਿਰ ਪਾਰ ਕਰਵਾਕੇ ਜ਼ਿਆਦਾਤਰ ਪਾਣੀ ਬੀੜ ਵਿਚ ਖਪ ਜਾਵੇਗਾ। ਕਿਉਕਿ ਪਾਣੀ ਲਗਾਤਾਰ ਲੰਘਦਾ ਰਹੇਗਾ ਅਤੇ ਇਕੱਠਾ ਨਹੀਂ ਹੋਵੇਗਾ ਇਸ ਕਰਕੇ ਨਹਿਰ ਪਾਰ ਪਿੰਡਾਂ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ ਤੇ ਮੀਟਿੰਗਾਂ ਦਾ ਦੌਰ ਜਾਰੀ ਹੈ। ਭਾਵੇਂ ਰੋਹਟੀ ਪੁਲ ਤੋਂ ਰਸਤਾ ਖੋਲ ਦਿੱਤਾ ਗਿਆ ਹੈ ਪਰ ਪ੍ਰਸ਼ਾਸਨ ਅਤੇ ਦੋਵੇਂ ਧਿਰਾਂ ਵਿਚਾਲੇ ਮੀਟਿੰਗਾਂ ਦਾ ਦੌਰ ਜਾਰੀ ਹੈ ਅਤੇ ਗੱਲ ਅਜੇ ਕਿਸੇ ਨਤੀਜੇ ਤੇ ਨਹੀਂ ਪਹੁੰਚੀ।