ਇਲਾਕੇ ਦਾ ਟੈਗੋਰ ਇੰਟਰਨੈਸ਼ਨਲ ਸਕੂਲ ਅਕਬਰਪੁਰ ਬਣਿਆਂ ਟਾਪਰ
ਇਲਾਕੇ ਦਾ ਟੈਗੋਰ ਇੰਟਰਨੈਸ਼ਨਲ ਸਕੂਲ ਅਕਬਰਪੁਰ ਬਣਿਆਂ ਟੋਪਰ
Publish Date: Thu, 14 May 2026 06:15 PM (IST)
Updated Date: Fri, 15 May 2026 04:07 AM (IST)

ਜੀਐੱਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ ਟੈਗੋਰ ਇੰਟਰਨੈਸ਼ਨਲ ਸਕੂਲ ਅਕਬਰਪੁਰ ਦਾ ਸੀ.ਬੀ.ਐਸ.ਈ. ਬਾਰ੍ਹਵੀਂ ਜਮਾਤ ਦਾ ਨਤੀਜਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੇਹੱਦ ਸ਼ਾਨਦਾਰ ਅਤੇ 100 ਪ੍ਰਤੀਸ਼ਤ ਰਿਹਾ। ਸਕੂਲ ਦੇ 74 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ, ਜਿਨ੍ਹਾਂ ਵਿੱਚੋਂ 15 ਵਿਦਿਆਰਥੀਆਂ ਨੇ ਮੈਰਿਟ ਹਾਸਲ ਕਰਕੇ ਸਕੂਲ, ਮਾਪਿਆਂ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ। ਸਭ ਤੋਂ ਮਾਣ ਵਾਲੀ ਗੱਲ ਇਹ ਰਹੀ ਕਿ ਸਕੂਲ ਦੇ ਵਿਦਿਆਰਥੀਆਂ ਨੇ ਵੱਖ-ਵੱਖ ਸਟਰੀਮਾਂ ਵਿੱਚ ਏਰੀਆ ਟਾਪਰ ਬਣ ਕੇ ਕਾਮਯਾਬੀ ਦੇ ਨਵੇਂ ਕੀਰਤੀਮਾਨ ਸਥਾਪਿਤ ਕੀਤੇ। ਆਰਟਸ ਸਟਰੀਮ ਵਿੱਚ ਡਿੰਪਲ ਨੇ 98.2 ਫੀਸਦੀ ਅੰਕ, ਕਾਮਰਸ ਸਟਰੀਮ ਵਿੱਚ ਇਸ਼ਕਾ ਨੇ 97.4 ਫੀਸਦੀ ਅਤੇ ਮੈਡੀਕਲ ਸਟਰੀਮ ਵਿੱਚ ਗੁਰਤੇਜ ਸਿੰਘ ਨੇ 95.6 ਫੀਸਦੀ ਅੰਕ ਪ੍ਰਾਪਤ ਕਰਕੇ ਏਰੀਆ ਟਾਪਰ ਬਣਨ ਦਾ ਮਾਣ ਹਾਸਲ ਕੀਤਾ ਤੇ ਇਲਾਕੇ ਵਿੱਚ ਸਕੂਲ ਦਾ ਨਾਂ ਚਮਕਾਇਆ। ਆਰਟਸ ਸਟਰੀਮ ਵਿੱਚ ਡਿੰਪਲ ਨੇ 98.2 ਫੀਸਦੀ, ਗੁਰਲੀਨ ਕੌਰ ਨੇ 97.6 ਫੀਸਦੀ ਅਤੇ ਹਰਪ੍ਰੀਤ ਕੌਰ ਨੇ 91.8 ਫੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਵਿੱਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਕਾਮਰਸ ਸਟਰੀਮ ਵਿੱਚ ਇਸ਼ਕਾ ਨੇ 97.4 ਫੀਸਦੀ, ਮਾਧਵ ਗੁਲਾਟੀ ਨੇ 91.2 ਫੀਸਦੀ ਅਤੇ ਨਿਮਰਜੋਤ ਨੇ 90.4 ਫੀਸਦੀ ਅੰਕ ਪ੍ਰਾਪਤ ਕਰਕੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਸਾਇੰਸ ਸਟਰੀਮ ਵਿੱਚ ਗੁਰਤੇਜ ਸਿੰਘ ਨੇ 95.6 ਫੀਸਦੀ, ਗੁਰਲੀਨ ਨੇ 94 ਫੀਸਦੀ ਅਤੇ ਮੰਨਤ ਅਤੇ ਮਨਪ੍ਰੀਤ ਨੇ 89.2ਫੀਸਦੀ ਅੰਕ ਪ੍ਰਾਪਤ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਵਿਦਿਆਰਥੀਆਂ ਦੀ ਇਸ ਉਪਲਬਧੀ ਨੇ ਸਕੂਲ ਵਿੱਚ ਖੁਸ਼ੀ ਅਤੇ ਮਾਣ ਦਾ ਮਾਹੌਲ ਪੈਦਾ ਕਰ ਦਿੱਤਾ। ਸਕੂਲ ਦੇ ਵਿਦਿਆਰਥੀਆਂ ਨੇ ਵੱਖ-ਵੱਖ ਵਿਸ਼ਿਆਂ ਵਿੱਚ ਵੀ ਵਿਸ਼ੇਸ਼ ਪ੍ਰਦਰਸ਼ਨ ਕਰਦਿਆਂ ਆਪਣੀ ਯੋਗਤਾ ਦਾ ਸਬੂਤ ਦਿੱਤਾ। ਪੰਜਾਬੀ ਵਿਸ਼ੇ ਵਿੱਚ ਗੁਰਲੀਨ ਕੌਰ ਨੇ 100 ਵਿੱਚੋਂ 100 ਅੰਕ, ਅਕਾਊਂਟ ਵਿਸ਼ੇ ਵਿੱਚ ਇਸ਼ਕਾ ਨੇ 100 ਅੰਕ ਅਤੇ ਪੋਲੀਟਿਕਲ ਸਾਇੰਸ ਵਿੱਚ ਡਿੰਪਲ ਨੇ 100 ਅੰਕ, ਗਣਿਤ ਵਿੱਚ ਗੁਰਤੇਜ ਸਿੰਘ ਨੇ 99 ਅੰਕ, ਇੰਗਲਿਸ਼ ਵਿੱਚ ਅਭੀਜੀਤ, ਡਿੰਪਲ ਤੇ ਗੁਰਲੀਨ ਨੇ 99 ਅੰਕ, ਹਿਸਟਰੀ ਵਿੱਚ ਡਿੰਪਲ ਨੇ 98 ਅੰਕ, ਸੋਸ਼ੋਲੋਜੀ ਵਿੱਚ ਗੁਰਲੀਨ ਨੇ 99 ਅੰਕ ਅਤੇ ਸਾਈਕੋਲੋਜੀ ਵਿਸ਼ੇ ਵਿੱਚ ਉਦੈਵੀਰ ਨੇ 96 ਅੰਕ ਪ੍ਰਾਪਤ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਮੌਕੇ ਸਕੂਲ ਡਾਇਰੈਕਟਰ ਗੌਰਵ ਗੁਲਾਟੀ, ਪ੍ਰੈਜ਼ੀਡੈਂਟ ਸਲੋਨੀ ਗੁਲਾਟੀ, ਮੈਨੇਜਰ ਸੁਸ਼ੀਲ ਮਿਸ਼ਰਾ ਅਤੇ ਪ੍ਰਿੰਸੀਪਲ ਡਾ. ਮੀਨਾਕਸ਼ੀ ਸੂਦ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸ਼ਾਨਦਾਰ ਨਤੀਜਾ ਵਿਦਿਆਰਥੀਆਂ ਦੀ ਕਠਿਨ ਮਿਹਨਤ, ਅਧਿਆਪਕਾਂ ਦੀ ਲਗਨ ਅਤੇ ਮਾਪਿਆਂ ਦੇ ਸਹਿਯੋਗ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਸਕੂਲ ਹਮੇਸ਼ਾਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਰਹੇਗਾ ਅਤੇ ਭਵਿੱਖ ਵਿੱਚ ਵੀ ਇਨ੍ਹਾਂ ਹੀ ਸ਼ਾਨਦਾਰ ਉਪਲੱਬਧੀਆਂ ਦੀ ਉਮੀਦ ਰੱਖਦਾ ਹੈ।