ਮਾਤਾ ਗੁਜਰੀ ਸਕੂਲ ਦੇਵੀਗਡ਼੍ਹ ਦਾ ਨਤੀਜਾ ਸ਼ਾਨਦਾਰ
ਮਾਤਾ ਗੁਜਰੀ ਸਕੂਲ ਦੇਵੀਗਡ਼੍ਹ ਦਾ ਨਤੀਜਾ ਸ਼ਾਨਦਾਰ ਰਿਹਾ
Publish Date: Thu, 14 May 2026 06:05 PM (IST)
Updated Date: Fri, 15 May 2026 04:07 AM (IST)

ਸਕੂਲ ਦੇ 162 ’ਚੋਂ 40 ਵਿਦਿਆਰਥੀਆਂ ਨੇ ਕੀਤੀ ਮੈਰਿਟ ਹਾਸਲ ਜੀਐੱਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ ਸੀਬੀਐੱਸਈ ਵੱਲੋਂ 12ਵੀਂ ਕਲਾਸ ਦੇ ਐਲਾਨੇ ਗਏ ਨਤੀਜਿਆਂ ’ਚ ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ ਦੇਵੀਗਡ਼੍ਹ ਦੇ ਵੱਖ ਵੱਖ ਸਟਰੀਮ ਜਿਵੇਂ ਆਰਟਸ, ਕਾਮਰਸ ਤੇ ਸਾਇੰਸ ਗਰੁੱਪ ਵਿੱਚ ਕੁੱਲ 162 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ। ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਮਾਤਾ ਗੁਜਰੀ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ। ਨੈਨਸੀ (ਆਰਟਸ ਗਰੁੱਪ) ਨੇ 96.4 ਫੀਸਦੀ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ ਤੇ ਅਕੰਸ਼ਿਤਾ ਗੋਸਵਾਮੀ ਨੇ 93.4 ਫੀਸਦੀ ਲੈ ਕੇ ਦੂਜਾ ਸਥਾਨ ਹਾਸਲ ਕੀਤਾ ਤੇ ਕਿਰਨਦੀਪ ਨੇ 89.2 ਫੀਸਦੀ ਲੈ ਕੇ ਤੀਜਾ ਸਥਾਨ ਹਾਸਲ ਕੀਤਾ। ਸਾਇੰਸ ਸਟਰੀਮ ’ਚੋਂ ਸੁਖਪ੍ਰੀਤ ਕੌਰ ਨੇ 91.6 ਫੀਸਦੀ ਅੰਕ ਹਾਸਲ ਕਰ ਕੇ ਪਹਿਲਾ, ਖੁਸ਼ਮੀਨ ਕੌਰ ਨੇ 88.2 ਫੀਸਦੀ ਅੰਕ ਲੈ ਕੇ ਦੂਜਾ ਤੇ ਰਮਣੀਕ ਕੌਰ ਬਾਜਵਾ ਨੇ 88 ਫੀਸਦੀ ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ। ਕਾਮਰਸ ਗਰੁੱਪ ’ਚ ਖੁਸ਼ਲੀਨ ਕੌਰ ਨੇ 91 ਫੀਸਦੀ ਅੰਕ ਪ੍ਰਾਪਤ ਕਰ ਕੇ ਸਕੂਲ ’ਚ ਪਹਿਲਾ, ਸਹਿਜਪ੍ਰੀਤ ਸਿੰਘ ਨੇ 87.8 ਫੀਸਦੀ ਲੈ ਕੇ ਦੂਜਾ ਤੇ ਹਰਵੀਨ ਕੌਰ ਨੇ 87.4 ਫੀਸਦੀ ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ। ਇਨ੍ਹਾਂ 162 ’ਚੋਂ 40 ਵਿਦਿਆਰਥੀਆਂ ਨੇ ਮੈਰਿਟ ਹਾਸਿਲ ਕੀਤੀ। ਇਨ੍ਹਾਂ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਤੇ ਮੂੰਹ ਮਿੱਠਾ ਕਰਵਾਇਆ ਗਿਆ। ਸਕੂਲੀ ਵਿਦਿਆਰਥੀਆਂ ਨੇ ਵਧੀਆ ਨਤੀਜੇ ਆਉਣ ਦੀ ਖੁਸ਼ੀ ’ਚ ਭੰਗਡ਼ੇ ਪਾ ਕੇ ਖੁਸ਼ੀ ਦਾ ਇਜਹਾਰ ਕੀਤਾ। ਸਕੂਲ ਡਾਇਰੈਕਟਰ ਭੁਪਿੰਦਰ ਸਿੰਘ, ਪ੍ਰੈਜੀਡੈਂਟ ਰਾਵਿੰਦਰ ਕੌਰ, ਪ੍ਰਿੰਸੀਪਲ ਪੂਨਮ ਧੀਮਾਨ ਤੇ ਅਕਾਦਮਿਕ ਡਾਇਰੈਕਟਰ ਤੇਜਿੰਦਰ ਕੌਰ ਵਾਲੀਆ ਨੇ ਵਿਦਿਆਰਥੀਆਂ ਦੇ ਚੰਗੇ ਭਵਿੱਖ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਨੇ ਵੀ ਇਸ ਖੁਸ਼ੀ ’ਚ ਸ਼ਮੂਲੀਅਤ ਕੀਤੀ।