ਸਿੱਖਿਆ ਬਲਾਕ ਭਾਦਸੋਂ-2 ਦੇ ਅਧਿਆਪਕ ਫਿਨਲੈਂਡ ਟ੍ਰੇਨਿੰਗ ਲਈ ਚੁਣੇ
ਸਿੱਖਿਆ ਬਲਾਕ ਭਾਦਸੋਂ-2 ਦੇ ਅਧਿਆਪਕ ਫਿਨਲੈਂਡ ਟ੍ਰੇਨਿੰਗ ਲਈ ਚੁਣੇ ਗਏ
Publish Date: Thu, 14 May 2026 05:55 PM (IST)
Updated Date: Fri, 15 May 2026 04:06 AM (IST)

ਮਹਿੰਦਰਪਾਲ ਬੱਬੀ, ਪੰਜਾਬੀ ਜਾਗਰਦ, ਭਾਦਸੋਂ ਪੰਜਾਬ ਸਰਕਾਰ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਫਿਨਲੈਂਡ ਟ੍ਰੇਨਿੰਗ ਪ੍ਰੋਗਰਾਮ ਲਈ ਚੌਥੇ ਬੈਚ ’ਚ 72 ਅਧਿਆਪਕਾਂ ਨੂੰ ਭੇਜਿਆ ਜਾ ਰਿਹਾ ਹੈ। ਇਸ ’ਚ ਸਿੱਖਿਆ ਬਲਾਕ ਭਾਦਸੋਂ -2 ਦੇ ਤਿੰਨ ਅਧਿਆਪਕਾਂ ਦੀ ਚੋਣ ਹੋਈ ਹੈ। ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਭਾਦਸੋਂ ਜਗਜੀਤ ਸਿੰਘ ਨੌਹਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦਾ ਚੌਥਾ ਬੈਚ ਟ੍ਰੇਨਿੰਗ ਪ੍ਰੋਗਰਾਮ ਲਈ ਫਿਨਲੈਂਡ ਵਿਖੇ ਭੇਜਿਆ ਜਾ ਰਿਹਾ ਹੈ। ਜਿਸ ਵਿੱਚ ਭਾਦਸੋਂ ਬਲਾਕ ਦੇ ਹੈੱਡ ਟੀਚਰ ਗੁਰਮੀਤ ਸਿੰਘ ਸਰਕਾਰੀ ਐਲੀਮੈਂਟਰੀ ਸਕੂਲ ਕਨਸੂਹਾ ਕਲਾਂ, ਅਮਨਦੀਪ ਕੌਰ ਸਰਕਾਰੀ ਐਲੀਮੈਂਟਰੀ ਸਕੂਲ ਸੌਂਸਪੁਰ ਤੇ ਰਾਜਵੀਰ ਕੌਰ ਸਰਕਾਰੀ ਐਲੀਮੈਂਟਰੀ ਸਕੂਲ ਮਟੋਰੜਾ ਦਾ ਨਾਮ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਟ੍ਰੇਨਿੰਗ ਲਈ ਚੁਣੇ ਗਏ ਗੁਰਮੀਤ ਸਿੰਘ ਨੂੰ 5 ਸਤੰਬਰ 2022 ਵਿੱਚ ਸਿੱਖਿਆ ਦੇ ਖੇਤਰ ਵਿੱਚ ਨਿਭਾਈਆਂ ਸ਼ਲਾਘਾਯੋਗ ਸੇਵਾਵਾਂ ਬਦਲੇ ਸਟੇਟ ਐਵਾਰਡ ਵੀ ਮਿਲ ਚੁੱਕਿਆ ਹੈ। ਬਲਾਕ ਦੇ ਇਹ ਚੁਣੇ ਗਏ ਅਧਿਆਪਕ ਪੰਜਾਬ ਪੱਧਰ ਤੇ ਬੱਚਿਆਂ ਨੂੰ ਖੇਡਾਂ, ਸਹਿ-ਗਤੀਵਿਧੀਆਂ, ਸੱਭਿਆਚਾਰਕ ਗਤੀਵਿਧੀਆਂ, ਸਮਰੱਥ ਗਤੀਵਿਧੀਆ ਤੇ ਦਿਕਸ਼ਾ ਕੰਟੈਂਟ ਆਦਿ ਤੇ ਕੰਮ ਕਰਵਾ ਰਹੇ ਹਨ। ਉਕਤ ਅਧਿਆਪਕਾਂ ਦੀ ਫਿਨਲੈਂਡ ਟ੍ਰੇਨਿੰਗ ਪ੍ਰੋਗਰਾਮ ਵਿੱਚ ਚੋਣ ਹੋਣ ਤੇ ਬਲਾਕ ਦੇ ਸਮੁੱਚੇ ਅਧਿਆਪਕਾਂ ਵਿੱਚ ਖੁਸ਼ੀ ਦੀ ਲਹਿਰ ਹੈ ਕਿਉਂਕਿ ਇਹ ਅਧਿਆਪਕ ਦਿਨ-ਰਾਤ ਮਿਹਨਤ ਕਰਕੇ ਆਪਣੇ ਬੱਚਿਆਂ ਨੂੰ ਵਿੱਦਿਆ ਦੇ ਖੇਤਰ ਵਿੱਚ ਮੋਹਰੀ ਬਣਾ ਰਹੇ ਹਨ। ਅਧਿਆਪਕਾਂ ਵੱਲੋਂ ਫਿਨਲੈਂਡ ਤੋਂ ਟ੍ਰੇਨਿੰਗ ਹਾਸਲ ਕਰਕੇ ਬੱਚਿਆਂ ਦੇ ਬੇਹਤਰੀਨ ਭਵਿੱਖ ਬਣਾਉਣ ਲਈ ਹੋਰ ਵਧੇਰੇ ਸਹਾਈ ਸਿੱਧ ਹੋਵੇਗੀ।