ਡੀਏਵੀ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ
ਡੀਏਵੀ ਸਕੂਲ ਦੇ ਵਿਦਿਆਰਥੀਆਂ ਦਾ ਨਤੀਜਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ
Publish Date: Thu, 14 May 2026 05:19 PM (IST)
Updated Date: Fri, 15 May 2026 04:04 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਡੀਏਵੀ ਪਬਲਿਕ ਸਕੂਲ ਵਿਖੇ 12ਵੀਂ ਸੀਬੀਐਸਈ ਬੋਰਡ ਪ੍ਰੀਖਿਆਵਾਂ ਵਿੱਚ ਵਿਦਿਆਰਥੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਦਾ ਜਸ਼ਨ ਮਨਾਇਆ। ਇਸ ਸਾਲ ਸਕੂਲ ਦੇ ਵਿਦਿਆਰਥੀਆਂ ਨੇ ਹਰ ਵਿਸ਼ੇ ’ਚ ਚੰਗੇ ਅੰਕ ਪ੍ਰਾਪਤ ਕਰ ਕੇ ਆਪਣੀ ਮਿਹਨਤ, ਲਗਨ ਅਤੇ ਅਧਿਆਪਕਾਂ ਦੇ ਨਿਰੰਤਰ ਮਾਰਗਦਰਸ਼ਨ ਨੂੰ ਸਾਬਤ ਕੀਤਾ। ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸ਼ਾਨਦਾਰ ਨਤੀਜਿਆਂ ਲਈ ਵਧਾਈ ਦਿੱਤੀ ਤੇ ਅਧਿਆਪਕਾਂ ਦੀ ਅਥਕ ਮਿਹਨਤ ਨਾਲ ਨਾਲ ਮਾਪਿਆਂ ਦੇ ਸਹਿਯੋਗ ਦੀ ਵੀ ਸਰਾਹਨਾ ਕੀਤੀ। ਵਿਦਿਆਰਥੀਆਂ ਦੀ ਖੁਸ਼ੀ ਵਿੱਚ ਸਾਂਝ ਪਾਉਂਦੇ ਹੋਏ ਪ੍ਰਿੰਸੀਪਲ, ਅਧਿਆਪਕਾਂ ਤੇ ਸਟਾਫ ਮੈਂਬਰਾਂ ਨੇ ਵਿਦਿਆਰਥੀਆਂ ਵਿੱਚ ਮਿਠਾਈਆਂ ਵੰਡੀਆਂ ਤੇ ਉਨ੍ਹਾਂ ਦਾ ਹqਸਲਾ ਵਧਾਇਆ। ਕੌਮਰਸ ਵਿਚ ਯਸ਼ਿਕਾ ਨੇ 95.8, ਮਨਸਿਮਰਨ ਕੌਰ ਤੇ ਰਾਕਸ਼ਨ ਗੁਪਤਾ 94.2, ਹੋਸ਼ਿਕਾ ਗੁਪਤਾ 92.8, ਕਨਿਕਾ ਗਰਗ, ਸਿਮਰਨ ਵਰਮਾ ਤੇ ਮੇਗਨਾ 92.6, ਨੈਨਾ 92.4, ਹਿਰਦੇ ਸ਼ਰਮਾ 92.2 ਫੀਸਦੀ ਅੰਕ ਹਾਸਲ ਕੀਤੇ। ਨਾਨ ਮੈਡੀਕਲ ’ਚ ਅਵਿਅੰਸ਼ ਆਨੰਦ 94.4, ਦਿਵਜੋਤ ਕੌਰ ਅਹੁਜਾ 94.4, ਸੁਖਮਨ ਭੁੱਲਰ 92.2, ਯਸ਼ੱਵੀ ਸ਼ਰਮਾ 92.2, ਸ਼ਾਸਵਤ ਪ੍ਰਕਾਸ਼ ਸਿੰਘ 91.4 ਪ੍ਰਤੀਸ਼ ਅੰਕ ਹਾਸਲ ਕੀਤੇ। ਮੈਡੀਕਲ ਵਿਚ ਕਾਰਿਤਕ ਗੁਪਤਾ 93.4, ਗੁਰਨਾਜ ਕੌਰ ਟਿਵਾਣਾ 91.8, ਰਾਜਾਰਮਨ ਸਿੰਘ ਖਰੌੜ ਨੇ 91.6 ਫੀਸਦੀ ਅੰਕ ਹਾਸਲ ਕੀਤੇ ਹਨ।