ਹਰਸ਼ਦੀਪ ਸਿੰਘ ਵੜਿੰਗ ਨੇ ਨਾਂ ਕੀਤਾ ਰੌਸ਼ਨ
ਹਰਸ਼ਦੀਪ ਸਿੰਘ ਬੜਿੰਗ ਨੇ ਨਾਂ ਕੀਤਾ ਰੌਸ਼
Publish Date: Thu, 14 May 2026 05:03 PM (IST)
Updated Date: Fri, 15 May 2026 04:03 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਰਾਜਪੁਰਾ : ਸੀਬੀਐੱਸਈ ਵੱਲੋਂ ਐਲਾਨੇ ਗਏ 12ਵੀ ਜਮਾਤ ਦੇ ਨਤੀਜਿਆਂ ’ਚ ਪਟੇਲ ਪਬਲਿਕ ਸਕੂਲ ਰਾਜਪੁਰਾ ਦੇ ਵਿਦਿਆਰਥੀ ਹਰਸ਼ਦੀਪ ਸਿੰਘ ਵੜਿੰਗ ਨੇ 12ਵੀ ਮੈਡੀਕਲ ਦੀ ਪ੍ਰੀਖਿਆ ’ਚ 90.2 ਫੀਸਦੀ ਅੰਕ ਲੈ ਕੇ ਰਾਜਪੁਰਾ ਸ਼ਹਿਰ ਤੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ, ਜਿਸ ਦੇ ਚੱਲਦਿਆਂ ਪਟੇਲ ਪਬਲਿਕ ਸਕੂਲ ਦੀ ਮੈਨੇਜਮੈਂਟ ਵੱਲੋਂ ਵਿਦਿਆਰਥੀ ਦਾ ਪੜ੍ਹਾਈ ’ਚ ਚੰਗੇ ਨੰਬਰ ਲੈਣ ’ਤੇ ਮੂੰਹ ਮਿੱਠਾ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਤਿੰਦਰ ਸਿੰਘ ਟਿੰਕੂ ਨੇ ਦੱਸਿਆ ਕਿ ਉਸ ਦਾ ਬੇਟਾ ਹਰਸ਼ਦੀਪ ਸਿੰਘ, ਜੋ ਕਿ ਆਪਣੀ ਪੜ੍ਹਾਈ ਨੂੰ ਹੋਰਨਾ ਕੰਮਾਂ ਤੋਂ ਪਹਿਲ ਦਿੰਦਾ ਸੀ ਤੇ ਬਹੁਤ ਹੀ ਮਿਹਨਤ ਨਾਲ ਉਸ ਨੇ ਮੈਡੀਕਲ ਦੀ ਪੜ੍ਹਾਈ ’ਚ 90.2 ਫੀਸਦੀ ਅੰਕ ਲੈ ਕੇ ਆਪਣੀ ਕੀਤੀ ਗਈ ਮਿਹਨਤ ਦਾ ਸਬੂਤ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਹਰਸ਼ਦੀਪ ਸਿੰਘ ਡਾਕਟਰ ਬਣ ਕੇ ਲੋਕਾਂ ਦੀ ਸੇਵਾ ਕਰਨਾ ਚਾਹੁੰਦਾ ਹੈ, ਜਿਸ ਦੇ ਚੱਲਦਿਆਂ ਉਸ ਵੱਲੋਂ ਦਿਨ ਰਾਤ ਮਿਹਨਤ ਕਰ ਕੇ ਐੱਮਬੀਬੀਐੱਸ ’ਚ ਦਾਖਲਾ ਲੈਣ ਦੇ ਲਈ ਨੀਟ ਦੀ ਤਿਆਰੀ ਕੀਤੀ।