ਜੇਈਈ ਮੇਨਜ਼ 2026 'ਚ ਪਟਿਆਲਾ ਰਿਹਾ ਮੋਹਰੀ
ਜੇਈਈ ਮੇਨਜ਼ 2026 'ਚ ਪਟਿਆਲਾ ਜਿਲ੍ਹਾ ਮੋਹਰ
Publish Date: Tue, 12 May 2026 06:17 PM (IST)
Updated Date: Wed, 13 May 2026 04:07 AM (IST)

* ਸਰਕਾਰੀ ਸਕੂਲਾਂ ਦੇ 60 ਵਿਦਿਆਰਥੀ ਰਹੇ ਸਫਲ ਫੋਟੋ : 12ਪੀਟੀਐਲ : 09 ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਜੇਈਈ ਮੈਨਜ਼-2026 ਦੀ ਪ੍ਰੀਖਿਆ ’ਚ ਪਟਿਆਲਾ ਜ਼ਿਲ੍ਹਾ ਪੂਰੇ ਪੰਜਾਬ ’ਚੋਂ ਫ਼ਿਰ ਮੋਹਰੀ ਬਣਿਆ ਹੈ। ਦੋ ਪੜਾਵਾਂ ’ਚ ਦੇਸ਼ ਭਰ ਵੱਲੋਂ ਲਈ ਗਈ ਜੇਈਈ ਮੇਨਜ਼-2026 ਦੀ ਪ੍ਰੀਖਿਆ ’ਚ ਪਟਿਆਲਾ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਕੁੱਲ 60 ਵਿਦਿਆਰਥੀਆਂ ਨੇ ਕਾਮਯਾਬੀ ਹਾਸਲ ਕੀਤੀ। ਡੀਈਓ ਸੈਕੰਡਰੀ ਸੰਜੀਵ ਸ਼ਰਮਾ ਨੇ ਵਿਦਿਆਰਥੀਆਂ ਤੇ ਉਨਾਂ ਦੇ ਅਧਿਆਪਕਾਂ ਨੂੰ ਵਧਾਈ ਦਿੱਤੀ ਤੇ ਇਸ ਦਾ ਸਿਹਰਾ ਵਿਦਿਆਰਥੀਆਂ ਦੇ ਮਾਪਿਆਂ ਅਤੇ ਉਨਾਂ ਦੇ ਅਗਵਾਈ ਕਰਨ ਵਾਲੇ ਅਧਿਆਪਕਾਂ ਤੇ ਜ਼ਿਲ੍ਹੇ ਦੀ ਸਾਥੀ ਟੀਮ ਨੂੰ ਦਿੱਤਾ ਤੇ ਆਸ ਪ੍ਰਗਟਾਈ ਕਿ ਆਉਣ ਵਾਲੇ ਸਮੇਂ ’ਚ ਇਹ ਗਿਣਤੀ 100 ਦਾ ਅੰਕੜਾ ਪਾਰ ਕਰੇਗੀ। ਡੀਈਓ ਸੈਕੰਡਰੀ ਸੰਜੀਵ ਸ਼ਰਮਾ ਨੇ ਕੁਆਲੀਫਾਈ ਹੋਏ ਵਿਦਿਆਰਥੀਆਂ ਤੇ ਉਨ੍ਹਾਂ ਦੇ ਅਧਿਆਪਕਾਂ ਨੂੰ ਇਸ ਮੌਕੇ ਸਨਮਾਨਿਤ ਕੀਤਾ ਤੇ ਨਾਲ ਹੀ ਸਾਥੀ ਟੀਮ, ਜਿਨਾਂ ’ਚ ਪੀਡੀਐੱਮ ਸੰਦੀਪ ਕੁਮਾਰ ਪ੍ਰਿੰਸੀਪਲ, ਪ੍ਰਿੰਸੀਪਲ ਮਨਦੀਪ ਕੌਰ ਅੰਟਾਲ, ਸੁਧੀਰ ਕੁਮਾਰ ਪ੍ਰਿੰਸੀਪਲ,ਦੀਪਕ ਕੁਮਾਰ ਲੈਕਚਰਾਰ ਮੈਥ ਤੇ ਦੌਲਤ ਰਾਮ ਜ਼ਿਲ੍ਹਾ ਨੋਡਲ ਲੈਕਚਰਾਰ ਤੇ ਸਰਦੀਆਂ ਦੀਆਂ ਛੁੱਟੀਆਂ ’ਚ ਟੀਮ ਵੱਲੋਂ ਲਗਾਈਆਂ ਗਈਆਂ ਕਲਾਸਾਂ ’ਚ ਯੋਗਦਾਨ ਪਾਉਣ ਵਾਲੇ ਕੀ ਰਿਸੋਰਸ ਪਰਸਨ ਵੀ ਸ਼ਾਮਲ ਹਨ। ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਰਵਿੰਦਰ ਪਾਲ ਸ਼ਰਮਾ ਨੇ ਸਾਇੰਸ ਲੈਕਚਰਾਰਾਂ ਨੂੰ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਸਿੱਖਿਆ ਪ੍ਰਦਾਨ ਕਰਨ ਲਈ ਪ੍ਰੇਰਿਤ ਕੀਤਾ ਤੇ ਕਿਹਾ ਕਿ ਪ੍ਰੈਕਟੀਕਲ ਸਿੱਖਿਆ ਨਾਲ ਨਤੀਜਿਆਂ ’ਚ ਹੋਰ ਵੀ ਵਧੀਆ ਪ੍ਰਦਰਸ਼ਨ ਹੋ ਸਕਦਾ ਹੈ। ਜ਼ਿਲ੍ਹਾ ਨੋਡਲ ਲੈਕਚਰਾਰ ਦੌਲਤ ਰਾਮ ਨੇ ਦੱਸਿਆ ਕਿ ਪਿਛਲੀ ਵਾਰ ਇਹ ਗਿਣਤੀ 32 ਸੀ, ਜੋ ਕਿ ਅੱਜ 60 ’ਚ ਤਬਦੀਲ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ’ਚ ਨੋਨ ਐੱਸਓਈ ਸਕੂਲਾਂ ਦੇ 27, ਐੱਸਓਈ ਸਕੂਲ ਆਫ ਐਮੀਨੈਂਸ ਸਕੂਲਾਂ ਦੇ 8 ਤੇ ਮੈਰੀਟੋਰੀਅਸ ਸਕੂਲਾਂ ਦੇ 25 ਵਿਦਿਆਰਥੀ ਸ਼ਾਮਲ ਹਨ। ਪੀਡੀਐੱਮ ਸੰਦੀਪ ਕੁਮਾਰ ਨੇ ਦੱਸਿਆ ਕਿ ਪੂਰੇ ਪੰਜਾਬ ’ਚ ਨਾਨ ਐੱਸਓਈ ਸਕੂਲਾਂ ਦੇ ਕੁੱਲ 135 ਵਿਦਿਅਰਥੀਆਂ ਨੇ ਇਹ ਪ੍ਰੀਖਿਆ ਕੁਆਲੀਫਾਈ ਕੀਤੀ। ਜਿਨ੍ਹਾਂ ’ਚੋਂ 27 ਵਿਦਿਆਰਥੀ ਪਟਿਆਲਾ ਜ਼ਿਲ੍ਹੇ ਦੇ ਹਨ। ਇਥੇ ਜ਼ਿਕਰਯੋਗ ਹੈ ਕਿ ਪਿਛਲੇ ਸਾਲ ਨਾਨ ਐੱਸਓਈ ਦੇ 9 ਵਿਦਿਆਰਥੀ ਕੁਆਲੀਫਾਈ ਹੋਏ ਸਨ। ਜੋ ਕਿ ਹੁਣ ਇਹ ਗਿਣਤੀ ਤਿੰਨ ਗੁਣਾ ਵੱਧ ਗਈ ਹੈ। ਜੋ ਕਿ ਨਾਨ ਐੱਸਓਈ ਸਕੂਲਾਂ ਲਈ ਬਹੁਤ ਮਾਣ ਵਾਲੀ ਗੱਲ ਹੈ। ਇਸ ਮੌਕੇ ਐੱਸਓਈ ਫੀਲਖਾਨਾ ਦੇ ਪ੍ਰਿੰਸੀਪਲ ਰਜਨੀਸ਼ ਗੁਪਤਾ, ਲੈਕਚਰਾਰ ਸ਼ਸ਼ੀਮਾਨ, ਐੱਸਓਈ ਸਕੂਲਾਂ ਦੇ ਪ੍ਰਿੰਸੀਪਲ, ਨਾਨ ਐੱਸਓਈ ਸਕੂਲਾਂ ਦੇ ਫਿਜ਼ੀਕਸ ਕੈਮਿਸਟਰੀ, ਮੈਥ, ਬਾਇਓਲੋਜੀ ਦੇ ਲੈਕਚਰਾਰ ਤੇ ਪ੍ਰੈੱਸ ਇੰਚਾਰਜ ਜਸਵਿੰਦਰ ਸਿੰਘ ਮੌਜੂਦ ਸਨ।