ਲੜਕੀ ਨੂੰ ਲੱਗਿਆ ਕਰੰਟ
ਕੋਠੇ ਚੜੀ ਲੜਕੀ ਨੂੰ ਲੱਗਿਆ ਕਰੰਟ
Publish Date: Wed, 06 May 2026 04:25 PM (IST)
Updated Date: Wed, 06 May 2026 04:26 PM (IST)
ਕਰਮਵੀਰ ਸਿੰਘ ਮਰਦਾਂਪੁਰ, ਪੰਜਾਬੀ ਜਾਗਰਣ, ਘਨੌਰ : ਪਿੰਡ ਬਪਰੋਰ ਵਿਚ ਇਕ ਦਰਦਨਾਕ ਹਾਦਸੇ ਦੌਰਾਨ 23 ਸਾਲਾ ਪਰਮਜੀਤ ਕੌਰ, ਪੁੱਤਰੀ ਸਤਨਾਮ ਸਿੰਘ, ਬਿਜਲੀ ਦੇ ਕਰੰਟ ਲੱਗਣ ਕਾਰਨ ਗੰਭੀਰ ਜ਼ਖ਼ਮੀ ਹੋ ਗਈ। ਘਟਨਾ ਤੋਂ ਬਾਅਦ ਉਸਨੂੰ ਤੁਰੰਤ ਰਾਜਪੁਰਾ ਦੇ ਨੀਲਮ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਉਹ ਜ਼ੇਰੇ ਇਲਾਜ ਹੈ। ਮ੍ਰਿਤਕਾ ਦੇ ਪਿਤਾ ਸਤਨਾਮ ਸਿੰਘ ਨੇ ਦੱਸਿਆ ਕਿ ਉਸਦੀ ਧੀ ਕੋਠੇ ’ਤੇ ਚੜ੍ਹੀ ਸੀ, ਜਿੱਥੇ ਕਰੀਬ ਡੇਢ ਫੁੱਟ ਦੀ ਦੂਰੀ ਤੋਂ ਹੀ ਬਿਜਲੀ ਦੀ ਤਾਰ ਦੇ ਕਰੰਟ ਨੇ ਉਸ ਨੂੰ ਖਿੱਚ ਲਿਆ। ਉਨ੍ਹਾਂ ਮੁਤਾਬਕ ਕਰੰਟ ਲੱਗਣ ਨਾਲ ਪਰਮਜੀਤ ਕੌਰ ਬੁਰੀ ਤਰ੍ਹਾਂ ਝੁਲਸ ਗਈ ਅਤੇ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਸ ਹਾਦਸੇ ਨੂੰ ਲੈ ਕੇ ਪਰਿਵਾਰ ਵੱਲੋਂ ਬਿਜਲੀ ਵਿਭਾਗ ਦੀ ਲਾਪਰਵਾਹੀ ‘ਤੇ ਗੰਭੀਰ ਸਵਾਲ ਖੜੇ ਕੀਤੇ ਜਾ ਰਹੇ ਹਨ। ਦੂਜੇ ਪਾਸੇ, ਬਿਜਲੀ ਵਿਭਾਗ ਦੇ ਜੇ.ਈ. ਸੰਦੀਪ ਸਿੰਘ ਨੇ ਕਿਹਾ ਕਿ ਇਸ ਸੰਬੰਧੀ ਪਿਛਲੇ ਹਫ਼ਤੇ ਹੀ ਐਸਟੀਮੇਟ ਤਿਆਰ ਕਰਕੇ ਫਾਇਲ ਉੱਚ ਅਧਿਕਾਰੀਆਂ ਨੂੰ ਭੇਜੀ ਗਈ ਸੀ ਅਤੇ ਮਾਮਲਾ ਕਾਰਵਾਈ ਅਧੀਨ ਹੈ। ਪ੍ਰਸ਼ਾਸਨ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜਦਕਿ ਪਿੰਡ ਵਾਸੀਆਂ ਨੇ ਵੀ ਮੰਗ ਕੀਤੀ ਹੈ ਕਿ ਇਲਾਕੇ ਵਿਚ ਬਿਜਲੀ ਸੁਰੱਖਿਆ ਪ੍ਰਬੰਧ ਮਜ਼ਬੂਤ ਕੀਤੇ ਜਾਣ ਤਾਂ ਜੋ ਭਵਿੱਖ ਵਿਚ ਅਜਿਹੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ।