ਐੱਫ਼ਸੀਆਈ ਦੀ ਕੇਂਦਰੀ ਟੀਮ ਵੱਲੋਂ ਬਨੂੜ ਤੇ ਸਨੇਟਾ ਮੰਡੀਆਂ ਦਾ ਦੌਰਾ
ਐਫ਼ ਸੀ ਆਈ ਦੀ ਕੇਂਦਰੀ ਟੀਮ ਵੱਲੋਂ ਬਨੂੜ ਅਤੇ ਸਨੇਟਾ ਮੰਡੀਆਂ ਦਾ ਦੌਰਾ
Publish Date: Sat, 02 May 2026 06:38 PM (IST)
Updated Date: Sat, 02 May 2026 06:41 PM (IST)

- ਆੜ੍ਹਤੀਆਂ ਨੇ ਕਣਕ ਦੀ ਲਿਫ਼ਟਿੰਗ ਨੂੰ ਤੇਜ਼ ਕਰਵਾਉਣ ਦੀ ਕੀਤੀ ਮੰਗ - ਅਧਿਕਾਰੀਆਂ ਵੱਲੋਂ ਲਿਫ਼ਟਿੰਗ ਤੇਜ਼ ਕਰਨ ਦਾ ਦਿੱਤਾ ਗਿਆ ਭਰੋਸਾ ਅਸ਼ਵਿੰਦਰ ਸਿੰਘ, ਪੰਜਾਬੀ ਜਾਗਰਣ ਬਨੂੜ : ਐੱਫ਼ਸੀਆਈ ਦੇ ਕਾਰਜਕਾਰੀ ਡਾਇਰੈਕਟਰ ਦਲਜੀਤ ਸਿੰਘ ਦੀ ਅਗਵਾਈ ਹੇਠਲੀ ਉੱਚ ਪੱਧਰੀ ਕੇਂਦਰੀ ਟੀਮ ਨੇ ਅਨਾਜ ਮੰਡੀ ਬਨੂੜ ਅਤੇ ਸਨੇਟਾ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨਾਲ ਡੀਐੱਮ ਜਤਿੰਦਰ ਸਿੰਘ, ਏਜੀਐੱਮਆਰਸੀ ਮੀਨਾ, ਇੰਸਪੈਕਟਰ ਮਨੋਜ ਤੰਗਵਾਲ, ਮੈਨੇਜਰ ਪ੍ਰਦੀਪ ਕੁਮਾਰ, ਵਧੀਕ ਡਾਇਰੈਕਟਰ ਅਜੇਵੀਰ ਸਿੰਘ ਸਰਾਓ ਆਦਿ ਅਧਿਕਾਰੀ ਵੀ ਮੌਜੂਦ ਸਨ। ਟੀਮ ਨੇ ਦੋਵੇਂ ਮੰਡੀਆਂ ਵਿਚ ਕਣਕ ਦੀ ਖ਼ਰੀਦ, ਭਰਾਈ, ਲਿਫ਼ਟਿੰਗ ਸਮੇਤ ਸਮੁੱਚੇ ਪ੍ਰਬੰਧਾਂ ਅਤੇ ਪਿਛਲੇ ਵਰ੍ਹਿਆਂ ਦੌਰਾਨ ਆਈ ਕਣਕ ਦੀ ਆਮਦ ਬਾਰੇ ਵੀ ਜਾਣਕਾਰੀ ਹਾਸਿਲ ਕੀਤੀ। ਉਨ੍ਹਾਂ ਸਮੁੱਚੇ ਪ੍ਰਬੰਧਾਂ ਤੇ ਤਸੱਲੀ ਪ੍ਰਗਟਾਈ। ਉਨ੍ਹਾਂ ਐੱਫ਼ਸੀਆਈ ਦੇ ਸਥਾਨਿਕ ਅਧਿਕਾਰੀਆਂ ਤੋਂ ਕਣਕ ਦੇ ਸਮੁੱਚੇ ਵੇਰਵੇ ਵੀ ਹਾਸਲ ਕੀਤੇ। ਉਨ੍ਹਾਂ ਕਣਕ ਦੀ ਕੁਆਲਿਟੀ ਦਾ ਵੀ ਨਿਰੀਖ਼ਣ ਕੀਤਾ। ਬਨੂੜ ਮੰਡੀ ਵਿਖੇ ਆੜ੍ਹਤੀਆਂ ਦੇ ਸੂਬਾਈ ਆਗੂ ਪੁਨੀਤ ਜੈਨ, ਸਥਾਨਿਕ ਪ੍ਰਧਾਨ ਆਸ਼ੂ ਜੈਨ, ਸਚਿਨ ਜੈਨ, ਰਜਤ ਜੈਨ, ਸੁਰਿੰਦਰ ਜੈਨ, ਸੰਦੀਪ ਜੈਨ ਆਦਿ ਨੇ ਕੇਂਦਰੀ ਅਧਿਕਾਰੀਆਂ ਦਾ ਸਵਾਗਤ ਕੀਤਾ। ਉਨ੍ਹਾਂ ਬਨੂੜ ਮੰਡੀ ਵਿਚ ਲਿਫ਼ਟਿੰਗ ਦੀ ਸੁਸਤ ਰਫ਼ਤਾਰੀ ਦਾ ਮਾਮਲਾ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਿਆਂ ਵਿਸ਼ੇਸ਼ ਰੇਲਗੱਡੀਆਂ ਰਾਹੀਂ ਕਣਕ ਦੀ ਲਿਫ਼ਟਿੰਗ ਕਰਵਾਏ ਜਾਣ ਦੀ ਮੰਗ ਕੀਤੀ। ਕੇਂਦਰੀ ਟੀਮ ਨੇ ਆੜ੍ਹਤੀਆਂ ਨੂੰ ਇਸ ਸਬੰਧੀ ਲੁੜੀਂਦੀ ਕਾਰਵਾਈ ਕਰਨ ਅਤੇ ਸਥਾਨਿਕ ਅਧਿਕਾਰੀਆਂ ਨੂੰ ਕਣਕ ਦੀ ਲਿਫ਼ਟਿੰਗ ਤੇਜ਼ ਕਰਨ ਦੀ ਹਦਾਇਤ ਕੀਤੀ। ਇਸ ਮੌਕੇ ਮਾਰਕੀਟ ਕਮੇਟੀ ਦੇ ਸਕੱਤਰ ਗੁਰਨਾਮ ਸਿੰਘ, ਲੇਖਾਕਾਰ ਗੁਰਮੀਤ ਸਿੰਘ ਆਦਿ ਹਾਜ਼ਰ ਸਨ।