ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਮਹੀਨਾਵਾਰ ਮੀਟਿੰਗ ਹੋਈ
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਮਹੀਨਾ ਵਾਰ ਮੀਟਿੰਗ ਹੋਈ
Publish Date: Sat, 02 May 2026 06:03 PM (IST)
Updated Date: Sat, 02 May 2026 06:05 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਮਹੀਨਾਵਾਰ ਮੀਟਿੰਗ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਹਰਿਆਊ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਹੋਰਨਾਂ ਮਾਮਲਿਆਂ ਤੋਂ ਇਲਾਵਾ ਪਿਛਲੇ ਅੱਠ ਮਹੀਨਿਆਂ ਤੋਂ ਜਥੇਬੰਦੀ ਦੇ ਆਗੂ ਅਵਤਾਰ ਸਿੰਘ ਕੌਰ ਜੀ ਵਾਲਾ ਨੂੰ ਇਨਸਾਫ਼ ਦੇਣ ਵਿੱਚ ਪਸਿਆਣਾ ਪੁਲਿਸ ਦੇ ਨਿੰਦਣ ਯੋਗ ਰਵੱਈਏ ਦੀ ਵਿਸਥਾਰ ਵੀ ਚਰਚਾ ਕੀਤੀ ਗਈ। ਜਿਸ ਬਾਰੇ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਐੱਸਐੱਸਪੀ ਨੂੰ ਵੀ ਮਿਲ ਕੇ ਉਸ ਦੀ ਜ਼ਮੀਨ ਸਬੰਧੀ ਲਿਖਤੀ ਸ਼ਿਕਾਇਤਾਂ ਕੀਤੀਆਂ ਗਈਆਂ ਸਨ ਅਤੇ ਮਾਲ ਮਹਿਕਮੇ ਦਾ ਸਾਰਾ ਰਿਕਾਰਡ ਵੀ ਪੁਲਿਸ ਸਾਹਮਣੇ ਪੇਸ਼ ਕਰ ਦਿੱਤਾ ਗਿਆ ਹੈ। ਉਲਟਾ ਪਸਿਆਣਾ ਪੁਲਿਸ ਵੱਲੋਂ ਉਸ ਉੱਪਰ ਅਤੇ ਉਸ ਦੇ ਬੇਟੇ ਵਿਰੁੱਧ ਕੇਸ ਦਰਜ ਕਰ ਦਿੱਤਾ ਗਿਆ। ਪੁਲਿਸ ਦੇ ਅਜਿਹੇ ਰਵੱਈਏ ਦੇ ਵਿਰੁੱਧ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਥਾਣੇ ਸਾਹਮਣੇ 4 ਮਈ ਸੋਮਵਾਰ ਨੂੰ ਇਕ ਦਿਨ ਦਾ ਰੋਸ ਧਰਨਾ ਦਿੱਤਾ ਜਾਵੇਗਾ, ਜਿਸ ਵਿੱਚ ਵੱਖ-ਵੱਖ ਬਲਾਕਾਂ ਦੇ ਕਿਸਾਨ ਵੱਡੀ ਗਿਣਤੀ ਵਿੱਚ ਧਰਨੇ ਵਿੱਚ ਸ਼ਾਮਲ ਹੋਣਗੇ। ਜਿਸ ਬਾਰੇ ਇੱਕ ਨੋਟਿਸ, ਪਿਛਲੇ ਦਿਨੀ ਐੱਸਐੱਸਪੀ, ਐੱਸਡੀਐੱਮ ਅਤੇ ਡੀਸੀ ਪਟਿਆਲਾ ਅਤੇ ਸਬੰਧਿਤ ਡੀਐੱਸਪੀ ਅਤੇ ਥਾਣੇ ਨੂੰ ਦੇ ਦਿੱਤਾ ਗਿਆ ਹੈ। ਇਸ ਤੋਂ ਇਲਾਵਾ 15 ਮਈ ਨੂੰ ਪੰਜਾਬ ਦੀਆਂ ਮੰਗਾਂ ਨੂੰ ਲੈ ਕੇ ਚੰਡੀਗੜ੍ਹ ਗਵਰਨਰ ਹਾਊਸ ਵੱਲ ਮਾਰਚ ਵਿਚ ਸੈਂਕੜੇ ਕਿਸਾਨ ਲੈ ਕੇ ਜਾਣ ਦਾ ਫੈਸਲਾ ਕੀਤਾ ਗਿਆ, ਜਿਸ ਦੀ ਤਿਆਰੀ ਸਬੰਧੀ ਸਾਰੇ ਬਲਾਕਾਂ ਵਿੱਚ ਮੀਟਿੰਗਾਂ ਕੀਤੀਆਂ ਜਾਣਗੀਆਂ। ਅੱਜ ਦੀ ਜਿਲਾ ਮੀਟਿੰਗ ਵਿੱਚ ਵਿਸ਼ੇਸ਼ ਤੌਰ ’ਤੇ ਸੂਬੇ ਦੇ ਮੀਤ ਪ੍ਰਧਾਨ ਹਰਨੇਕ ਸਿੰਘ ਭੱਲਮਾਜਰਾ, ਸੂਬਾ ਪ੍ਰੈੱਸ ਸਕੱਤਰ ਹਰਿੰਦਰ ਸਿੰਘ ਚਰਨਾਥਲ ਤੋਂ ਇਲਾਵਾ ਪਟਿਆਲਾ-1 ਬਲਾਕ ਦੇ ਪ੍ਰਧਾਨ ਜਗਰੂਪ ਸਿੰਘ ਫਤਿਹਪੁਰ, ਮਨਜੀਤ ਸਿੰਘ ਮਹਿਮਦਪੁਰ ਭਗਵਾਨ ਸਿੰਘ ਪਹਾੜਪੁਰ, ਨਾਭਾ ਬਲਾਕ ਪ੍ਰਧਾਨ ਪ੍ਰਿਤਪਾਲ ਢੀਗੀ, ਕਰਮ ਸਿੰਘ ਵਜੀਦਪੁਰ, ਸਮਾਣਾ ਬਲਾਕ ਦੇ ਪ੍ਰਧਾਨ ਬਹਾਦਰ ਸਿੰਘ ਚੌਹਠ ਸਨੌਰ ਬਲਾਕ ਦੇ ਪ੍ਰਧਾਨ, ਭੁਪਿੰਦਰ ਸਿੰਘ ਘਿਓਰਾ, ਲਖਵਿੰਦਰ ਸਿੰਘ ਬਲਵੇੜਾ, ਮਨਜੀਤ ਸਿੰਘ ਨੋਨੀ, ਕਰਮਜੀਤ ਸਿੰਘ, ਸੁਖਪਾਲ ਸਿੰਘ ਰਮਿੰਦਰ ਸਿੰਘ ਆਦਿ ਮੌਜੂਦ ਸਨ।