ਕਬਜ਼ਾ ਕਰਨ ਦਾ ਦੋਸ਼, ਕੇਸ ਦਰਜ
ਕਬਜਾ ਕਰਨ ਦਾ ਦੋਸ਼, ਕੇਸ ਦਰਜ
Publish Date: Sat, 02 May 2026 05:33 PM (IST)
Updated Date: Sat, 02 May 2026 05:35 PM (IST)
ਜੀਐੱਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਹਲਕਾ ਸਨੌਰ ਦੇ ਬਲਾਕ ਭੁਨਰਹੇਡ਼ੀ ਅਧੀਨ ਪਿੰਡ ਸਵਾਈ ਸਿੰਘ ਵਾਲਾ ਵਿਖੇ ਛੱਪਡ਼ ਲਈ ਰੱਖੀ ਰਾਖਵੀਂ ਜ਼ਮੀਨ ਉੱਪਰ ਕਿਸੇ ਵੱਲੋਂ ਕਬਜ਼ਾ ਕਰਨ ਦੀ ਖ਼ਬਰ ਮਿਲੀ ਹੈ। ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਸਵਾਈ ਸਿੰਘ ਵਾਲਾ ਦੀ ਸਰਪੰਚ ਜਸਪਾਲ ਕੌਰ ਨੇ ਥਾਣਾ ਜੁਲਕਾਂ ਵਿਖੇ ਸ਼ਿਕਾਇਤ ਦਰਜ ਕਰਵਾਈ ਹੈ ਪਿੰਡ ਸਵਾਈ ਸਿੰਘ ਵਾਲਾ ਦੇ ਗੁਰਪ੍ਰੀਤ ਗਿਰ ਪੁੱਤਰ ਨਿਰਮਲ ਗਿਰ ਅਤੇ ਹਾਕਮ ਗਿਰ ਨੇ ਪਿੰਡ ਦੇ ਛੱਪਡ਼ ਲਈ ਰੱਖੀ ਰਾਖਵੀਂ ਜ਼ਮੀਨ ’ਤੇ ਕੰਧਾਂ ਕਰ ਕੇ ਨਾਜਾਇਜ਼ ਕਬਜ਼ਾ ਕਰ ਲਿਆ ਹੈ। ਜਿਸ ਕਰਕੇ ਇਨ੍ਹਾਂ ਵਿਰੁੱਧ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ।