9 ਕਿਲੋ ਭੁੱਕੀ ਸਣੇ ਇੱਕ ਔਰਤ ਕਾਬੂ
9 ਕਿਲੋ ਭੁੱਕੀ ਸਣੇ ਇੱਕ ਔਰਤ ਕਾਬੂ
Publish Date: Sat, 02 May 2026 04:36 PM (IST)
Updated Date: Sat, 02 May 2026 04:38 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਰਾਜਪੁਰਾ : ਥਾਣਾ ਸਦਰ ਪੁਲਿਸ ਨੇ ਰਾਜਪੁਰਾ ਸਰਹਿੰਦ ਰੋਡ ਉੱਤੇ ਪਿੰਡ ਪੜਾਓ ਨੇੜੇ ਨਾਕਾਬੰਦੀ ਦੌਰਾਨ ਇੱਕ ਔਰਤ ਨੂੰ 9 ਕਿਲੋ ਭੁੱਕੀ ਸਣੇ ਕਾਬੂ ਕਰ ਕੇ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਏਐੱਸਆਈ ਸੂਬਾ ਸਿੰਘ ਪੁਲਿਸ ਪਾਰਟੀ ਸਮੇਤ ਜਦੋਂ ਪਿੰਡ ਪੜਾਓ ਨੇੜੇ ਮੌਜੂਦ ਸਨ ਤਾਂ ਸ਼ੱਕ ਦੇ ਆਧਾਰ ਉੱਤੇ ਇੱਕ ਔਰਤ ਨੂੰ ਰੋਕ ਕੇ ਉਸ ਦੇ ਸਾਮਾਨ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 9 ਕਿਲੋ ਭੁੱਕੀ ਬਰਾਮਦ ਹੋਈ। ਔਰਤ ਦੀ ਪਛਾਣ ਰੇਸ਼ਮਾ ਵਾਸੀ ਪਿੰਡ ਸੰਗੋਵਾਲ ਜ਼ਿਲ੍ਹਾ ਜਲੰਧਰ ਵਜੋਂ ਹੋਈ।