ਅੱਜ ਬਹਾਦਰਗੜ੍ਹ ਦੇ ਇਲਾਕਿਆਂ ’ਚ ਬਿਜਲੀ ਬੰਦ ਰਹੇਗੀ
ਅੱਜ ਬਹਾਦਰਗੜ੍ਹ ਦੇ ਇਲਾਕਿਆਂ ਵਿਚ ਬਿਜਲੀ ਬੰਦ ਰਹੇਗੀ
Publish Date: Sat, 02 May 2026 04:35 PM (IST)
Updated Date: Sat, 02 May 2026 04:38 PM (IST)

ਹਰਜੀਤ ਸਿੰਘ ਨਿੱਝਰ, ਪੰਜਾਬੀ ਜਾਗਰਣ, ਬਹਾਦਰਗੜ੍ਹ : ਪਾਵਰਕਾਮ ਸਬ ਡਵੀਜ਼ਨ ਬਹਾਦਰਗੜ੍ਹ ਦੇ ਉਪ ਮੰਡਲ ਅਫਸਰ ਦੀ ਸੂਚਨਾ ਅਨੁਸਾਰ 66 ਕੇਵੀ ਗਰਿੱਡ ਬਹਾਦਰਗੜ੍ਹ ਵਿਖੇ ਜ਼ਰੂਰੀ ਮੁਰੰਮਤ ਕਾਰਨ ਇਸ ਅਧੀਨ ਪੈਂਦੇ 11 ਕੇਵੀ ਯੂਪੀਐੱਸ-1 ਫੀਡਰ, ਯੂਪੀਐੱਸ-2, ਅਰਬਨ ਅਸਟੇਟ ਫੀਡਰ, ਬੈਂਕ ਫੀਡਰ, ਨੈਕਸਜੈਨ ਫੀਡਰ ਅਤੇ ਕਸਬਾ ਬਹਾਦਰਗੜ੍ਹ, ਮਿਲਕਫੂਡ ਅਤੇ ਸਪੇਡ ਮਟੈਲਿਕ ਫੀਡਰ 3 ਅਪ੍ਰੈਲ ਐਤਵਾਰ ਨੂੰ ਦੁਪਹਿਰ ਦੋ ਤੋਂ ਚਾਰ ਵਜੇ ਤੱਕ ਬੰਦ ਕੀਤੇ ਜਾਣਗੇ। ਉਪਰੋਕਤਮ ਫੀਡਰਾਂ ਅਧੀਨ ਪੈਂਦੇ ਇਲਾਕੇ ਕਸਬਾ ਬਹਾਦਰਗੜ੍ਹ, ਸ਼ਮਸ਼ਪੁਰ, ਬੁੱਢਣਪੁਰ, ਜੋਗੀਪੁਰ, ਮਾਜਰੀ, ਨਿਊ ਪ੍ਰੋਫੈਸਰ ਕਾਲੋਨੀ, ਫਸ਼ਟ ਅਤੇ ਸੈਕੰਡ ਕਮਾਂਡੋ, ਕਿਲਾ ਬਹਾਦਰਗੜ੍ਹ, ਗੁਰੂ ਤੇਗ ਬਹਾਦਰ ਕਾਲੋਨੀ, 66 ਫੁੱਟੀ ਰੋਡ, ਨਸੀਰਪੁਰ ਕੇਲਾ ਫਾਰਮ, ਐੱਚਆਰ ਮਾਰਕੀਟ, ਜੇਪੀ ਮਾਰਕੀਟ, ਰਾਜਾ ਫਾਰਮ, ਦੌਣਕਲਾਂ, ਬੁਲਟ ਏਜੰਸੀ, ਸ਼ੇਖਪੁਰਾ ਇਨਕਲੇਵ, ਬੀੜ ਬਹਾਦਰਗੜ੍ਹ, ਮਹਿਮਦਪੁਰ, ਭੱਠਲਾਂ, ਰਾਇਪੁਰ, ਸੀਲ, ਭਟਮਾਜਰਾ, ਚਮਾਰਹੇੜੀ, ਹੀਰਾ ਕਾਲੋਨੀ, ਪੰਡਤਾਂ, ਅਜਰਾਵਰ, ਨੱਥੂ ਮਾਜਰਾ, ਸ਼ਾਹਪੁਰ ਅਫਗਾਨਾਂ, ਲੱਖੋਮਾਜਰਾ, ਰਾਓਮਾਜਰਾ ਅਤੇ ਮਹਿਮਦਪੁਰ ਜੱਟਾਂ ਆਦਿ ਇਲਾਕੇ ਦੀ ਬਿਜਲੀ ਸਪਲਾਈ 3 ਅਪ੍ਰੈਲ ਐਤਵਾਰ ਨੂੰ ਦੁਪਹਿਰ ਦੋ ਤੋਂ ਚਾਰ ਵਜੇ ਤੱਕ 2 ਘੰਟੇ ਲਈ ਬੰਦ ਰਹੇਗੀ। ਖੇਤੀਬਾੜੀ ਟਿਊਬਵੈੱਲਾਂ ਦੀ ਸਪਲਾਈ ਅਗੇਤੀ ਦਿੱਤੀ ਜਾਵੇਗੀ ਅਤੇ ਜੇ ਕੋਈ ਸਪਲਾਈ ਬਕਾਇਆ ਰਹਿ ਗਈ ਤਾਂ ਉਹ ਸਪਲਾਈ ਬਹਾਲ ਹੋਣ ਬਾਅਦ ਪੂਰੀ ਕਰ ਦਿੱਤੀ ਜਾਵੇਗੀ।