ਪੈਰਾਡਾਈਜ਼ ਸਕੂਲ ਵੱਲੋਂ ਵਿਦਿਆਰਥੀ ਕੌਂਸਲ ਦੀ ਹੋਈ ਤਾਜਪੋਸ਼ੀ
ਪੈਰਾਡਾਈਜ਼ ਸਕੂਲ ਵੱਲੋਂ ਵਿਦਿਆਰਥੀ ਕੌਂਸਲ ਦੀ ਤਾਜਪੋਸ਼ੀ
Publish Date: Sat, 02 May 2026 04:26 PM (IST)
Updated Date: Sat, 02 May 2026 04:29 PM (IST)

ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ ਪਾਤੜਾਂ : ਪੈਰਾਡਾਈਜ਼ ਇੰਟਰਨੈਸ਼ਨਲ ਸਕੂਲ ਘੱਗਾ ਵਿਖੇ ਚੇਅਰਮੈਨ ਡਾ ਅੰਮ੍ਰਿਤਪਾਲ ਸਿੰਘ ਕਾਲੇਕਾ ਅਤੇ ਪ੍ਰਿੰਸੀਪਲ ਡਾ ਪਰਮਿੰਦਰ ਕੌਰ ਦੀ ਅਗਵਾਈ ਹੇਠ ਸਕੂਲ ਦੀ ਵਿਦਿਆਰਥੀ ਕੌਂਸਲ ਦੀ ਚੋਣ ਕੀਤੀ ਗਈ। ਜਿਸ ਵਿੱਚ ਬਾਰ੍ਹਵੀਂ ਕਲਾਸ ਦੀ ਵਿਦਿਆਰਥਣ ਦੀਆ ਨੂੰ ਵਿਦਿਆਰਥੀ ਕੌਂਸਲ ਦੀ ਪਰੈਜ਼ੀਡੈਂਟ, ਅਵਨੀ ਮਿੱਤਲ ਨੂੰ ਸਕੂਲ ਦੀ ਹੈੱਡ ਗਰਲ ਅਤੇ ਅਰਮਾਨ ਨੂੰ ਹੈੱਡ ਬੁਆਏ ਨਿਯੁਕਤ ਕੀਤਾ ਗਿਆ। ਸ਼੍ਰਿਸ਼ਟੀ, ਮਾਨਵਜੋਤ ਕੌਰ ਅਤੇ ਦਿਲਸ਼ਾਨ ਸਿੰਘ ਸਕੂਲ ਕਪਤਾਨ ਚੁਣੇ ਗਏ। ਇਹ ਉਪਰਾਲਾ ਮਾਣ ਨਾਲ ਸੇਵਾ ਕਰੋ, ਭਰੋਸੇ ਨਾਲ ਅੱਗੇ ਵਧੋ ਦੇ ਆਦਰਸ਼ ਨਾਲ ਵਿਦਿਆਰਥੀਆ ਨੂੰ ਪ੍ਰੇਰਿਤ ਕਰਨ ਲਈ ਕੀਤਾ ਗਿਆ। ਸਕੂਲ ਨਾਲ ਸਬੰਧਿਤ ਚਾਰ ਹਾਊਸਾਂ ਰਾਵੀ, ਜੇਹਲਮ, ਸਤਲੁਜ ਅਤੇ ਬਿਆਸ ਦੇ ਕਪਤਾਨ ਅਤੇ ਉਪ ਕਪਤਾਨਾਂ ਦੀ ਚੋਣ ਵਿਦਿਆਰਥੀਆਂ ਦੁਆਰਾ ਨਿਰਪੱਖ ਤਰੀਕੇ ਨਾਲ ਕੀਤੀ ਗਈ। ਬਿਆਸ ਹਾਊਸ ਲਈ ਖੁਸ਼ੀ ਅਤੇ ਤਰਨਜੀਤ ਕੌਰ, ਜੇਹਲਮ ਹਾਊਸ ਲਈ ਹਰਮਨ ਸ਼ਰਮਾ ਅਤੇ ਸ਼ੁਭਪ੍ਰੀਤ ਕੌਰ, ਰਾਵੀ ਹਾਊਸ ਲਈ ਅਰਸ਼ਪ੍ਰੀਤ ਕੌਰ ਅਤੇ ਸਮਰੀਤ ਕੌਰ ਅਤੇ ਸਤਲੁਜ ਹਾਊਸ ਲਈ ਅੰਬਰਪ੍ਰੀਤ ਕੌਰ ਅਤੇ ਸੁਖਦੀਪ ਕੌਰ ਨੂੰ ਲੜੀਵਾਰ ਹਾਊਸ ਕਪਤਾਨ ਅਤੇ ਉਪ ਕਪਤਾਨ ਚੁਣਿਆ ਗਿਆ। ਇਸ ਉਪਰੰਤ ਸਾਰੇ ਅਹੁਦੇਦਾਰਾਂ ਨੂੰ ਚੇਅਰਮੈਨ ਡਾ. ਅੰਮ੍ਰਿਤਪਾਲ ਸਿੰਘ ਕਾਲੇਕਾ ਅਤੇ ਪ੍ਰਿੰਸੀਪਲ ਡਾ. ਪਰਮਿੰਦਰ ਕੌਰ ਨੇ ਸੈਸ਼ੇ ਅਤੇ ਬੈਚ ਲਗਾ ਕੇ ਸਨਮਾਨਿਤ ਕੀਤਾ। ਸਕੂਲ ਪ੍ਰੈਜ਼ੀਡੈਂਟ ਅਤੇ ਸਾਰੇ ਮੈਂਬਰਾਂ ਨੇ ਇਮਾਨਦਾਰੀ, ਨਿਸ਼ਠਾ ਅਤੇ ਸਮਰਪਣ ਨਾਲ ਜਿੰਮੇਵਾਰੀ ਨਿਭਾਉਣ ਲਈ ਸਹੁੰ ਚੁੱਕੀ। ਇਸ ਗਤੀਵਿਧੀ ਤਹਿਤ ਸਕੂਲ ਦੇ ਈਕੋ ਕਲੱਬ, ਲਿਟਰੇਰੀ ਕਲੱਬ, ਹੈਲਥ ਐਂਡ ਵੈੱਲਨੈੱਸ ਕਲੱਬ ਅਤੇ ਆਰਟ ਕਲੱਬ ਦੇ ਅਹੁਦੇਦਾਰਾ ਅਤੇ ਮੈਂਬਰਾਂ ਦੀ ਵੀ ਚੋਣ ਕੀਤੀ ਗਈ। ਹਰ ਕਲੱਬ ਦੇ ਵਾਈਸ ਪ੍ਰੈਜ਼ੀਡੈਂਟ ਨੇ ਆਪਣੇ ਕਲੱਬ ਦੀ ਵਿਜ਼ਨ, ਉਦੇਸ਼ ਅਤੇ ਹੋਰ ਸਰਗਰਮੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਸਮਾਗਮ ਦੇ ਅਖੀਰ ਵਿੱਚ ਪ੍ਰਿੰਸੀਪਲ ਡਾ ਪਰਮਿੰਦਰ ਕੌਰ ਵੱਲੋਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਵਧਾਈ ਦੇਣ ਦੇ ਨਾਲ ਹੀ ਉਨ੍ਹਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਅਤੇ ਕਲੱਬਾਂ ਦੀ ਮਹੱਤਤਾ ਬਾਰੇ ਦੱਸਿਆ।