ਡਿਜੀਟਲ ਮੀਮੋ ਤਿਆਰ ਕਰਨ ਸਬੰਧੀ ਵਰਕਸ਼ਾਪ ਕਰਵਾਈ
ਖ਼ਾਲਸਾ ਕਾਲਜ ਵਿਖੇ ਡਿਜੀਟਲ ਮੀਮੋ ਤਿਆਰ ਕਰਨ ਸਬੰਧੀ ਵਰਕਸ਼ਾਪ ਕਰਵਾਈ
Publish Date: Thu, 23 Apr 2026 07:13 PM (IST)
Updated Date: Thu, 23 Apr 2026 07:16 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਜਨਰਲ ਸ਼ਿਵਦੇਵ ਸਿੰਘ ਦੀਵਾਨ ਗੁਰਬਚਨ ਸਿੰਘ ਖ਼ਾਲਸਾ ਕਾਲਜ, ਪਟਿਆਲਾ ਦੀ ਪ੍ਰੀਖਿਆ ਸ਼ਾਖਾ ਵੱਲੋਂ ਕਾਲਜ ਦੇ ਕਾਰਜਾਂ ਨੂੰ ਵਧੇਰੇ ਆਧੁਨਿਕ ਬਣਾਉਣ ਲਈ ਡਿਜੀਟਲ ਮੀਮੋ ਤਿਆਰ ਕਰਨ ਅਤੇ ਹੋਰ ਕਾਰਜਾਂ ਨੂੰ ਡਿਜੀਟਲ ਕਰਨ ਹਿੱਤ ਇਕ ਵਿਸ਼ੇਸ਼ ਦੋ-ਰੋਜ਼ਾ ਵਰਕਸ਼ਾਪ ਲਗਾਈ ਗਈ। ਇਹ ਵਰਕਸ਼ਾਪ ਕਾਲਜ ਦੇ ਭਾਈ ਦਇਆ ਸਿੰਘ ਬਲਾਕ ਕੰਪਿਊਟਰ ਲੈਬ ਵਿੱਚ ਕਰਵਾਈ ਗਈ। ਇਸ ਸਿਖਲਾਈ ਪ੍ਰੋਗਰਾਮ ਵਿੱਚ ਪ੍ਰੋ. ਲਾਲ ਸਿੰਘ ਡਿਜੀਟਲ ਤਕਨੀਕਾਂ ਦੀ ਬਾਰੀਕੀ ਨਾਲ ਜਾਣਕਾਰੀ ਦਿੱਤੀ। ਵਰਕਸ਼ਾਪ ਦੇ ਉਦਘਾਟਨ ਮੌਕੇ ਕਾਲਜ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਅਜੋਕੇ ਸਮੇਂ ਵਿੱਚ ਦਫ਼ਤਰੀ ਕੰਮਕਾਜ ਨੂੰ ਤਕਨੀਕ ਨਾਲ ਜੋੜਨਾ ਬਹੁਤ ਜ਼ਰੂਰੀ ਹੈ ਤਾਂ ਜੋ ਕੰਮ ਵਿੱਚ ਪਾਰਦਰਸ਼ਤਾ ਅਤੇ ਤੇਜ਼ੀ ਲਿਆਂਦੀ ਜਾ ਸਕੇ। ਉਨ੍ਹਾਂ ਕਿਹਾ ਕਿ ਕਾਲਜ ਆਪਣੇ ਸਮੁੱਚੇ ਸਿਸਟਮ ਨੂੰ ਪੇਪਰਲੈੱਸ ਬਣਾਉਣ ਵੱਲ ਵਧ ਰਿਹਾ ਹੈ। ਇਸ ਮੌਕੇ ਕੰਟਰੋਲਰ ਪ੍ਰੀਖਿਆਵਾਂ ਡਾ. ਜਸਪ੍ਰੀਤ ਕੌਰ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਵਰਕਸ਼ਾਪ ਵਿੱਚ ਪ੍ਰੀਖਿਆ ਸ਼ਾਖਾ ਦੇ 19 ਮੈਂਬਰਾਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚ ਕ੍ਰਿਸ਼ਨ ਕੁਮਾਰ, ਸੁਖਜਿੰਦਰਪਾਲ ਸਿੰਘ, ਸ਼ਮਸ਼ੇਰ ਸਿੰਘ, ਜਗਜੀਤ ਸਿੰਘ, ਹਰਸਿਮਰਨ ਸਿੰਘ, ਬਰਿੰਦਰਪਾਲ ਸਿੰਘ, ਪਾਲ ਸਿੰਘ, ਜਸਵੰਤ ਸਿੰਘ, ਵਰਿੰਦਰ ਸਿੰਘ, ਹਰਵਿੰਦਰ ਸਿੰਘ ਰਾਏ, ਜਤਿੰਦਰ ਸਿੰਘ ਅਤੇ ਸਿਮਰਨਜੋਤ ਸਿੰਘ ਸ਼ਾਮਲ ਸਨ।