ਭਾਖੜਾ ਬੋਰਡ ’ਚੋ ਪੰਜਾਬ ਦੀ ਸਥਾਈ ਮੈਂਬਰਸ਼ਿਪ ਖ਼ਤਮ ਕਰਨ ਦਾ ਵਿਰੋਧ
ਭਾਖੜਾ ਬੋਰਡ ਵਿੱਚੋ ਪੰਜਾਬ ਦੀ ਸਥਾਈ ਮੈਂਬਰਸ਼ਿਪ ਖ਼ਤਮ ਕਰਨ ਦਾ ਵਿਰੋਧ
Publish Date: Fri, 17 Apr 2026 09:43 PM (IST)
Updated Date: Sat, 18 Apr 2026 04:16 AM (IST)

ਪੰਜਾਬ ਦੀ ਭੂਮਿਕਾ ਘਟਾਉਣ ਖ਼ਿਲਾਫ਼ ਮਿਸਲ ਸਤਲੁਜ ਦਾ ਪ੍ਰਦਰਸ਼ਨ ਕੇਂਦਰ ਦੇ ਫੈਸਲੇ ਖ਼ਿਲਾਫ਼ ਮਿਸਲ ਸਤਲੁਜ ਦਾ ਪਟਿਆਲਾ ਵਿੱਚ ਰੋਸ ਪ੍ਰਦਰਸ਼ਨ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ ਮਿਸਲ ਸਤਲੁਜ ਜਥੇਬੰਦੀ ਵੱਲੋਂ ਜਿੱਥੇ ਕੇਂਦਰ ਸਰਕਾਰ ਵੱਲੋਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚੋ ਪੰਜਾਬ ਦੀ ਸਥਾਈ ਮੈਂਬਰਸ਼ਿਪ ਖ਼ਤਮ ਕਰਨ ਦਾ ਵਿਰੋਧ ਜਾ ਰਿਹਾ ਹੈ ਉਸੇ ਲੜੀ ਤਹਿਤ ਅੱਜ ਪੰਜਾਬੀ ਯੂਨੀਵਰਸਿਟੀ ਦੇ ਮੁੱਖ ਗੇਟ ਉੱਤੇ ਮਿਸਲ ਸਤਲੁਜ ਜਥੇਬੰਦੀ ਨੇ ਕੇਂਦਰ ਸਰਕਾਰ ਵੱਲੋਂ ਭਾਖੜਾ ਬਿਆਸ ਮੈਨੇਜਮੈਂਟ ਫ਼ੈਸਲੇ ਦੇ ਵਿਰੋਧ ਵਿੱਚ ਪ੍ਰਦਰਸ਼ਨ ਕੀਤਾ। ਇਸ ਮੌਕੇ ਮਿਸਲ ਸਤਲੁਜ ਦੇ ਯੂਥ ਵਿੰਗ ਦੇ ਕੌਮੀ ਪ੍ਰਧਾਨ ਯਾਦਵਿੰਦਰ ਸਿੰਘ ਯਾਦੂ ਅਲਾਲ ਨੇ ਉਚੇਚੇ ਤੌਰ ’ਤੇ ਸ਼ਿਰਕਤ ਕਰਦਿਆਂ ਦੱਸਿਆ ਕਿ ਕੇਂਦਰ ਸਰਕਾਰ ਰਾਜਸਥਾਨ ਅਤੇ ਹਿਮਾਚਲ ਨੂੰ ਸਥਾਈ ਮੈਂਬਰੀ ਦੇਣ ਦੀ ਤਿਆਰੀ ਕਰ ਰਹੀ ਹੈ। ਯਾਦੂ ਨੇ ਕਿਹਾ ਕਿ ਕੇਂਦਰ ਸਰਕਾਰ ਬੀਬੀਐੱਮਬੀ ’ਚ ਸਥਾਈ ਮੈਂਬਰਾਂ ਦੀ ਗਿਣਤੀ ਵਧਾਉਣ ਲਈ ‘ਪੰਜਾਬ ਪੁਨਰਗਠਨ ਐਕਟ-1966’ ਦੀ ਧਾਰਾ 79 (2) (ਏ) ’ਚ ਸੋਧ ਕਰੇਗੀ। ਪਹਿਲਾਂ ਬਿਜਲੀ ਲਈ ਪੰਜਾਬ ਤੇ ਸਿੰਚਾਈ ਲਈ ਹਰਿਆਣਾ ਤੋਂ ਸਥਾਈ ਅਧਿਕਾਰੀ ਨਿਯੁਕਤ ਕੀਤੇ ਜਾਦੇ ਸਨ ਹੁਣ ਕੇਂਦਰੀ ਬਿਜਲੀ ਮੰਤਰਾਲਾ ਜਲਦ ਹੀ ਪਾਰਲੀਮੈਂਟ ’ਚ ਰਾਜਸਥਾਨ ਤੇ ਹਿਮਾਚਲ ਪ੍ਰਦੇਸ਼ ਨੂੰ ਸਥਾਈ ਮੈਂਬਰਾਂ ਵਜੋਂ ਬੀਬੀਐੱਮਬੀ ’ਚ ਸ਼ਾਮਲ ਕਰਨ ਲਈ ਸੋਧ ਬਿੱਲ ਲੈ ਕੇ ਆ ਰਿਹਾ ਹੈ। ਅਮਰਿੰਦਰ ਸਿੰਘ ਨੇ ਕਿਹਾ ਕਿ ਕਿ 40 ਫ਼ੀਸਦੀ ਖ਼ਰਚਾ ਚੁੱਕਣ ਦੇ ਬਾਵਜੂਦ ਹੁਣ ਪੰਜਾਬ ਦੀ ਵੁੱਕਤ ਘਟਾ ਨਵੇਂ ਮੈਂਬਰਾਂ ਵਜੋਂ ਹਿਮਾਚਲ ਪ੍ਰਦੇਸ਼ ਤੇ ਰਾਜਸਥਾਨ ਨੂੰ ਸ਼ਾਮਲ ਕਰਨ ਦੀ ਪ੍ਰਕਿਰਿਆ ਕੀਤੀ ਜਾ ਰਹੀ ਹੈ । ਹੁਸਨਦੀਪ ਸਿੰਘ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਬਿਆਨਾਂ ਤੱਕ ਸੀਮਿਤ ਰਹਿ ਮੂਕ ਦਰਸ਼ਕ ਬਣ ਦੇਖ ਰਹੀ ਹੈ। ਪਿਛਲੇ ਸਾਲ ਮੌਜੂਦਾ ਸਰਕਾਰ ਵੱਲੋਂ ਪੰਜਾਬ ਵਿਧਾਨ ਸਭਾ ਵਿੱਚ 5 ਮਈ ਨੂੰ ਪਾਸ ਕੀਤੇ ਮਤੇ ਕੌਮਾਂਤਰੀ ਰਿਪੇਰੀਅਨ ਕਾਨੂੰਨਾਂ ਅਨੁਸਾਰ ਪੰਜਾਬ ਦੇ ਦਰਿਆਈ ਪਾਣੀਆਂ ਉੱਤੇ ਪੰਜਾਬ ਦੇ ਹੱਕ ਨੂੰ ਤਿਲਾਂਜਲੀ ਦੇ ਰਹੇ ਸੀ ਪਹਿਲੇ ਮਤੇ ਵਿੱਚ ਕਿਹਾ ਗਿਆ ਹੈ ਕਿ 4000 ਕਿਊਸਿਕ ਪਾਣੀ ਹਰਿਆਣਾ ਰਾਜ ਨੂੰ ਜਾਰੀ ਰਹੇਗਾ, ਪਰ ਇਹ ਸਪੱਸ਼ਟ ਨਹੀਂ ਕੀਤਾ ਗਿਆ ਕਿ ਕਦੋਂ ਤੱਕ ਜਾਰੀ ਰਹੇਗਾ। ਯਾਦੂ ਨੇ ਕਿਹਾ ਕਿ ਮਤੇ 1981 ਦੇ ‘ਗੈਰ-ਸੰਵਿਧਾਨਕ ਪੰਜਾਬ-ਵਿਰੋਧੀ ਸਮਝੌਤੇ’ ਨੂੰ ਸਵੀਕਾਰ ਕਰਦੇ ਹਨ ਜਦਕਿ ਪੰਜਾਬ ਵਿਧਾਨ ਸਭਾ ਨੇ 2004 ਵਿੱਚ ਇੱਕ ਐਕਟ ਪਾਸ ਕਰਕੇ ਇਸ ਨੂੰ ਰੱਦ ਕਰ ਦਿੱਤਾ ਸੀ। ਜਸਕਰਨ ਸਿੰਘ ਨੇ ਕਿਹਾ ਕਿ ਮਤਿਆਂ ’ਚ ਬੀਬੀਐੱਮਬੀ ਦੇ ਪੁਨਰਗਠਨ ਕਰਨ ਬਾਰੇ ਕਿਹਾ ਗਿਆ ਸੀ, ਬਲਕਿ ਇਸ ਨੂੰ ਭੰਗ ਕਰ ਇਸ ਦਾ ਕੰਟਰੋਲ ਪੰਜਾਬ ਦੇ ਹੱਥਾਂ ਵਿੱਚ ਕਰਨ ਦਾ ਪ੍ਰਸਤਾਵ ਪੇਸ਼ ਕਰਨਾ ਚਾਹੀਦਾ ਸੀ, ਜਿਸ ਦਾ ਨਤੀਜਾ ਅੱਜ ਭੁਗਤ ਰਹੇ ਹਾਂ ਇਹ ਆਮ ਆਦਮੀ ਪਾਰਟੀ ਦੀ ਅਸਲੀਅਤ ਜੱਗ ਜ਼ਾਹਿਰ ਹੋ ਚੁੱਕੀ ਹੈ ਕਿ ਪੰਜਾਬ ਸਰਕਾਰ ਨੇ ਕੇਂਦਰ ਅੱਗੇ ਗੋਡੇ ਟੇਕ ਦਿੱਤੇ ਹਨ। ਇਸ ਮੌਕੇ ਅਨਮੋਲ ਸਿੰਘ, ਪ੍ਰਭਨੂਰ ਸਿੰਘ,ਹਰਮਨਦੀਪ ਸਿੰਘ,ਸੁਖਵੀਰ ਸਿੰਘ,ਲਵਪ੍ਰੀਤ ਸਿੰਘ ਹਰਦੀਪ ਸਿੰਘ ਪ੍ਰਦੀਪ ਸਿੰਘ ਆਦਿ ਹਾਜ਼ਰ ਸਨ।