ਨਿੱਜੀ ਫੰਡ ਨਾਲ ਹੱਲ ਹੋਵੇਗੀ ਸ਼ਹਿਰ ਪਾਣੀ-ਸੀਵਰੇਜ ਦੀ ਸਮੱਸਿਆ
ਨਿੱਜੀ ਫੰਡ ਨਾਲ ਹੱਲ ਹੋਵੇਗੀ ਸ਼ਹਿਰ ਪਾਣੀ-ਸੀਵਰੇਜ ਦੀ ਸਮੱਸਿਆ
Publish Date: Tue, 31 Mar 2026 06:26 PM (IST)
Updated Date: Tue, 31 Mar 2026 06:28 PM (IST)

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਸ਼ਾਹੀ ਸ਼ਹਿਰ ਪਟਿਆਲਾ ਦੇ ਵਿਕਾਸ ਲਈ ਸਰਕਾਰੀ ਫੰਡਾਂ ਦੇ ਨਾਲ ਨਿੱਜੀ ਖੇਤਰ ਦੇ ਫੰਡਾਂ ਦਾ ਸਹਿਯੌਗ ਵੀ ਲਿਆ ਜਾ ਰਿਹਾ ਹੈ। ਸ਼ਹਿਰ ਦੇ ਪਟਿਆਲਾ ਹਾਰਟ ਇੰਸਟੀਚਿਊਟ ਹਸਪਤਾਲ ਟੀਮ ਨੇ ਮੇਅਰ ਕੁੰਦਨ ਗੋਗੀਆ ਦੀ ਪ੍ਰੇਰਨਾ ਸਦਕਾ ਅਤੇ ਸੀਏ ਅਜੈ ਅਲੀਪੁਰੀਆ ਦੇ ਵਿਸ਼ੇਸ਼ ਸਹਿਯੋਗ ਨਾਲ ਸ਼ਹਿਰ ਵਿਚ ਪਾਣੀ ਅਤੇ ਸੀਵਰੇਜ ਦੀਆਂ ਸਮੱਸਿਆਵਾਂ ਦੇ ਹੱਲ ਲਈ ਨਗਰ ਨਿਗਮ ਨੂੰ 9 ਲੱਖ 92 ਹਜ਼ਾਰ ਰੁਪਏ ਦਾ ਚੈੱਕ ਸੌਂਪਿਆ ਗਿਆ। ਇਸ ਮੌਕੇ ਪਟਿਆਲਾ ਹਾਰਟ ਇੰਸਟੀਚਿਊਟ ਦੇ ਐੱਮਡੀ ਡਾ. ਗੁਰਪ੍ਰੀਤ ਸਿੰਘ ਸਿੱਧੂ, ਡਾ. ਦਿਲਸ਼ਾਦ ਸਿੱਧੂ ਅਤੇ ਸੀਏ ਨੀਰਜ ਅਗਰਵਾਲ ਵਿਸ਼ੇਸ਼ ਤੌਰ ਤੇ ਮੌਜੂਦ ਸਨ। ਮੇਅਰ ਕੁੰਦਨ ਗੋਗੀਆ ਨੇ ਚੈੱਕ ਪ੍ਰਾਪਤ ਕਰਨ ਮੌਕੇ ਕਿਹਾ ਕਿ ਸ਼ਹਿਰ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਸਰਕਾਰੀ ਫੰਡਾਂ ਦੇ ਨਾਲ-ਨਾਲ ਨਿੱਜੀ ਖੇਤਰ ਦਾ ਸਹਿਯੋਗ ਮਿਲਣਾ ਇੱਕ ਸ਼ੁਭ ਸ਼ਗਨ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਰਾਸ਼ੀ ਖ਼ਾਸ ਤੌਰ ਤੇ ਪਾਣੀ ਦੀ ਸਪਲਾਈ ਅਤੇ ਸੀਵਰੇਜ ਪਾਈਪਾਂ ਨੂੰ ਦਰੁਸਤ ਕਰਨ ਲਈ ਵਰਤੀ ਜਾਵੇਗੀ। --ਮੇਅਰ ਨੇ ਉਦਯੋਗਪਤੀਆਂ ਨੂੰ ਵੀ ਕੀਤੀ ਅਪੀਲ ਮੇਅਰ ਅਨੁਸਾਰ, ਅਜਿਹੇ ਸਹਿਯੋਗ ਨਾਲ ਵਿਕਾਸ ਕਾਰਜਾਂ ਵਿਚ ਪਾਰਦਰਸ਼ਤਾ ਆਉਂਦੀ ਹੈ ਅਤੇ ਕੰਮ ਦੀ ਗਤੀ ਵੀ ਕਈ ਗੁਣਾ ਵੱਧ ਜਾਂਦੀ ਹੈ। ਇਸ ਮੌਕੇ ਮੇਅਰ ਨੇ ਸ਼ਹਿਰ ਦੇ ਹੋਰਨਾਂ ਉਦਯੋਗਪਤੀਆਂ ਅਤੇ ਨਿੱਜੀ ਅਦਾਰਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਪਟਿਆਲਾ ਨੂੰ ਸਾਫ਼-ਸੁਥਰਾ ਅਤੇ ਸੁੰਦਰ ਬਣਾਉਣ ਲਈ ਅੱਗੇ ਆਉਣ। ਮੇਅਰ ਨੇ ਭਰੋਸਾ ਦਿੱਤਾ ਕਿ ਪਟਿਆਲਾ ਵਾਸੀਆਂ ਦੀ ਸੇਵਾ ਲਈ ਉਹ 24 ਘੰਟੇ ਹਾਜ਼ਰ ਹਨ ਅਤੇ ਸ਼ਹਿਰ ਦੀ ਹਰ ਗੰਭੀਰ ਸਮੱਸਿਆ ਦਾ ਜਲਦ ਨਿਪਟਾਰਾ ਕੀਤਾ ਜਾਵੇਗਾ।