ਧੁੱਪ ’ਚ ਛਾਂ ਕਰਦੇ ਰੁੱਖ ਤੇ ਧੀਆਂ : ਮਹਿਤਾ, ਗੌਤਮ
ਧੁੱਪ ਵਿੱਚ ਛਾਂ ਕਰਦੇ ਰੁੱਖ ਅਤੇ ਧੀਆਂ : ਮਹਿਤਾ, ਗੌਤਮ
Publish Date: Sat, 28 Mar 2026 05:20 PM (IST)
Updated Date: Sat, 28 Mar 2026 05:20 PM (IST)

- ਬੂਟੇ ਲਾ ਕੇ ਮਨਾਇਆ ਭਤੀਜੀ ਜਲਸੀਰਤ ਅਮਨ ਦਾ ਜਨਮ ਦਿਨ - ਤੇਜਿੰਦਰ ਮਹਿਤਾ ਨੇ 15 ਟ੍ਰੀ ਗਾਰਡ ਦੇਣ ਦਾ ਕੀਤਾ ਵਾਅਦਾ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਧੀਆਂ ਅਤੇ ਰੁੱਖ ਦੋਵੇਂ ਹੀ ਧੁੱਪ ਵਿੱਚ ਛਾਂ ਦੇਣ ਵਾਲੇ ਹੁੰਦੇ ਹਨ। ਧੀਆਂ ਜਿੱਥੇ ਸਭਿਅਕ ਸਮਾਜ ਦਾ ਆਧਾਰ ਹਨ, ਉੱਥੇ ਹੀ ਰੁੱਖ ਮਨੁੱਖੀ ਜੀਵਨ ਦਾ ਆਧਾਰ ਹਨ। ਇਹ ਵਿਚਾਰ ਜਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਤੇਜਿੰਦਰ ਮਹਿਤਾ ਅਤੇ ਹਿੰਦੂ ਨੇਤਾ ਅਤੇ ਸਮਾਜ ਸੇਵੀ ਆਸ਼ੂਤੋਸ਼ ਗੌਤਮ ਨੇ ਆਪਣੇ ਪਰਮ ਮਿੱਤਰ ਅਤੇ ਸਮਾਜਿਕ ਚਿੰਤਕ ਅਮਨ ਅਰੋੜਾ ਦੀ ਬੇਟੀ ਜਲਸੀਰਤ ਅਮਨ ਦੇ 15ਵੇਂ ਜਨਮ ਦਿਨ ਮੌਕੇ ਬੂਟੇ ਲਾਉਣ ਉਪਰੰਤ ਪ੍ਰਗਟ ਕੀਤੇ। ਵਣ ਮਹਾਉਤਸਵ ਮਨਾਉਣ ਦਾ ਉੱਦਮ ਆਸ਼ੂਤੋਸ਼ ਗੌਤਮ ਪ੍ਰਧਾਨਗੀ ਵਾਲੀ ਸੋਸ਼ਲ ਇੰਪਾਵਰਮੈਂਟ ਵੈੱਲਫੇਅਰ ਐਸੋਸੀਏਸ਼ਨ (ਸੇਵਾ) ਵੱਲੋਂ ਕੀਤਾ ਗਿਆ ਅਤੇ ਤੇਜਿੰਦਰ ਮਹਿਤਾ ਵਿਸ਼ੇਸ ਮਹਿਮਾਨ ਵਜੋਂ ਪੁੱਜੇ। ਇਸ ਮੌਕੇ ਸਰਹੰਦੀ ਗੇਟ ਦੇ ਨੇੜੇ 15 ਛਾਂਦਾਰ ਬੂਟੇ ਲਾ ਕੇ ਬੇਟੀ ਦਾ ਜਨਮ ਦਿਨ ਮਨਾਇਆ ਗਿਆ। ਇਸ ਮੌਕੇ ਮਹਿਤਾ ਅਤੇ ਗੌਤਮ ਨੇ ਕਿਹਾ ਕਿ ਲਗਾਤਾਰ ਪ੍ਰਦੂਸ਼ਿਤ ਹੋ ਰਹੇ ਵਾਤਾਵਰਣ ਨੂੰ ਬਚਾਉਣ ਲਈ ਸਾਰੇ ਨਾਗਰਿਕਾਂ ਨੂੰ ਬੂਟੇ ਲਾ ਕੇ ਬੱਚਿਆਂ ਦੇ ਜਨਮ ਦਿਨ ਮਨਾਉਣੇ ਚਾਹੀਦੇ ਹਨ। ਇਸ ਨਾਲ ਬੱਚਿਆਂ ਦਾ ਕੁਦਰਤ ਨਾਲ ਰਿਸ਼ਤਾ ਕਾਇਮ ਹੁੰਦਾ ਹੈ ਅਤੇ ਉਹ ਵਾਤਾਵਰਣ ਦੀ ਮਹੱਤਤਾ ਪ੍ਰਤੀ ਜਾਗਰੂਕ ਹੁੰਦੇ ਹਨ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਜੇਕਰ ਸ਼ਹਿਰ ਦਾ ਕੋਈ ਵੀ ਨਾਗਰਿਕ ਆਪਣੇ ਬੱਚਿਆਂ ਦਾ ਇਸ ਤਰ੍ਹਾਂ ਜਨਮ ਦਿਨ ਮਨਾਉਣਾ ਚਾਹੇਗਾ ਤਾਂ ਉਹ ਉਸ ਨੂੰ ਮੁਫ਼ਤ ਬੂਟੇ ਉਪਲਬਧ ਕਰਵਾਉਣਗੇ। ਮਹਿਤਾ ਨੇ ਸੇਵਾ ਸੰਸਥਾ ਨੂੰ 15 ਟ੍ਰੀ ਗਾਰਡ ਦੇਣ ਦਾ ਵਾਅਦਾ ਕੀਤਾ। ਇਸ ਮੌਕੇ ਅਮਨ ਅਰੋੜਾ ਨੇ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਆਪਣੀ ਬੇਟੀ ਦੇ ਜਨਮ ਦਿਨ ਨੂੰ ਸਮਾਜ ਅਤੇ ਪ੍ਰਕਿਰਤੀ ਨਾਲ ਜੁੜੇ ਇਸ ਸੰਦੇਸ਼ ਦੇ ਨਾਲ ਮਨਾਉਣਾ ਉਨ੍ਹਾਂ ਲਈ ਮਾਣ ਦੀ ਗੱਲ ਹੈ। ਇਸ ਮੌਕੇ ਵਰਿੰਦਰ ਗਾਂਧੀ, ਸੌਰਵ ਸ਼ਰਮਾ, ਵਿਨੋਦ ਬਾਲੀ, ਅਮਿਤ ਸ਼ਰਮਾ, ਕੁਸ਼ਲ ਚੋਪੜਾ, ਚਿੰਟੂ ਕੱਕੜ, ਅਮਰਜੀਤ ਭਾਟੀਆ, ਨਿਖਿਲ ਕਾਕਾ, ਰਾਜਿੰਦਰ ਸਿੰਘ, ਨਰਿੰਦਰ ਕੁਮਾਰ ਬਬਲਾ, ਅਨਮੋਲ ਚੋਪੜਾ, ਅੰਮ੍ਰਿਤਪਾਲ ਅਮਨ, ਅਮਨ ਅਰੋੜਾ, ਸੁਰਮੀਤ ਕੌਰ ਵੱਲੋਂ ਬੂਟੇ ਲਾਉਣ ਦੀ ਸੇਵਾ ਨਿਭਾਈ ਗਈ।