ਸੂਬੇ ਦੀ ਆਰਥਿਕ ਹਾਲਤ ਵਿਗੜਨ ਕਾਰਨ ਲੋਕ ਭਲਾਈ ਸਕੀਮਾਂ ’ਤੇ ਲੱਗੀ ਬਰੇਕ : ਹਰਿਆਊ, ਭਾਨਰੀ
ਸੂਬੇ ਆਰਥਿਕ ਹਾਲਤ ਵਿਗੜਨ ਕਾਰਨ ਲੋਕ ਭਲਾਈ ਸਕੀਮਾਂ ’ਤੇ ਲੱਗੀ ਬਰੇਕ : ਹਰਿਆਊ ,ਭਾਨਰੀ
Publish Date: Sat, 28 Mar 2026 05:05 PM (IST)
Updated Date: Sat, 28 Mar 2026 05:08 PM (IST)

- ਸਮਾਣਾ ਹਲਕੇ ਅੰਦਰ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ’ਚ ਜੁਟੇ ਟਕਸਾਲੀ ਅਕਾਲੀ ਆਗੂ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਸੂਬੇ ਅੰਦਰ ਸਰਕਾਰ ਦੇ ਖਜ਼ਾਨੇ ਦੀ ਆਰਥਿਕ ਹਾਲਤ ਡਾਵਾਂ ਡੋਲ ਹੋਣ ਕਾਰਨ ਸਰਕਾਰੀ ਸਕੀਮਾਂ ’ਤੇ ਬੁਰੀ ਤਰ੍ਹਾਂ ਬ੍ਰੇਕ ਲੱਗ ਗਈ ਹੈ। ਜਿਸ ਕਾਰਨ ਲੋਕਾਂ ਵਿੱਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ। ਆਰਥਿਕ ਹਾਲਤ ਠੀਕ ਨਾ ਹੋਣ ਕਾਰਨ ਸੂਬੇ ਅੰਦਰ ਵਿਕਾਸ ਕਾਰਜ ਵੀ ਠੱਪ ਹੋ ਕੇ ਰਹਿ ਗਏ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸਮਾਣਾ ਹਲਕਾ ਇੰਚਾਰਜ ਜਗਮੀਤ ਸਿੰਘ ਹਰਿਆਊ ਤੇ ਟਕਸਾਲੀ ਅਕਾਲੀ ਆਗੂ ਤੇ ਸਮਾਣਾ ਦੇ ਨਵ-ਨਿਯੁਕਤ ਕੀਤੇ ਕੋਆਰਡੀਨੇਟਰ ਗੁਰਧਿਆਨ ਸਿੰਘ ਭਾਨਰੀ ਨੇ ਸਾਂਝੇ ਤੌਰ ’ਤੇ ਕੀਤਾ। ਆਗੂਆਂ ਨੇ ਕਿਹਾ ਕਿ ਸਮਾਣਾ ਹਲਕੇ ਅੰਦਰ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ ਤਾਂ ਜੋ ਭਵਿੱਖ ਵਿੱਚ ਆ ਰਹੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਅੰਦਰ ਸ਼੍ਰੋਮਣੀ ਅਕਾਲੀ ਦਲ ਵੱਡੀ ਜਿੱਤ ਹਾਸਲ ਕਰ ਸਕੇ। ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਿਕ ਸਮਾਣਾ ਹਲਕੇ ਅੰਦਰ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕਰਨ ਲਈ ਵੱਖਰੀ ਮੁਹਿੰਮ ਦਾ ਆਗਾਜ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕਮਾਂਡ ਸੁਖਬੀਰ ਸਿੰਘ ਬਾਦਲ ਦੇ ਹੱਥ ਵਿੱਚ ਆਉਣ ਤੋਂ ਬਾਅਦ ਹੋਰਨਾਂ ਨਵੀਆਂ ਸਕੀਮਾਂ ਨੂੰ ਸੂਬੇ ਅੰਦਰ ਲਿਆਂਦਾ ਜਾਵੇਗਾ। ਭਾਨਰੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਕ ਅਜਿਹੀ ਪਾਰਟੀ ਹੈ, ਜੋ ਪੰਜਾਬ ਤੋਂ ਹੀ ਪੰਜਾਬ ਦੇ ਲੋਕਾਂ ਦੇ ਫਾਇਦੇ ਲਈ ਫੈਸਲੇ ਲੈਂਦੀ ਹੈ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਕੁਲਦੀਪ ਸਿੰਘ ਨੱਸੂਪੁਰ, ਅਜਮੇਰ ਸਿੰਘ ਪਸਿਆਣਾ, ਮਨਪ੍ਰੀਤ ਸਿੰਘ ਸਵਾਜਪੁਰ, ਜਸਵਿੰਦਰ ਕੌਰ ਮੈਣ, ਗੁਰਮੀਤ ਸਿੰਘ ਭਾਨਰੀ, ਹਰਮਨ ਵੱਲ੍ਹ, ਸੈਮੀ ਖੋਖਰ, ਅੰਮ੍ਰਿਤਵੀਰ ਚੌਂਹਠ ਰਾਮ ਸਿੰਘ 64 ਅਮਰਜੀਤ ਸਿੰਘ ਅਮਰਜੀਤ ਸਿੰਘ ਟੋਡਰਪੁਰ ਆਦਿ ਹਾਜ਼ਰ ਸਨ।