ਮਾਤਾ ਅਮਰਜੀਤ ਕੌਰ ਨੂੰ ਵੱਖ-ਵੱਖ ਸ਼ਖ਼ਸੀਅਤਾਂ ਵੱਲੋਂ ਸ਼ਰਧਾਂਜਲੀਆ ਭੇਟ
ਇੰਸਪੈਕਟਰ ਕਿਰਪਾਲ ਸਿੰਘ ਮੋਹੀ ਦੀ ਮਾਤਾ ਅਮਰਜੀਤ ਕੌਰ ਨੂੰ ਵੱਖ-ਵੱਖ ਸ਼ਖਸ਼ੀਅਤਾਂ ਵੱਲੋਂ ਸ਼ਰਧਾਂਜਲੀਆ ਭੇਟ
Publish Date: Sat, 21 Feb 2026 07:02 PM (IST)
Updated Date: Sat, 21 Feb 2026 07:03 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ ਰਾਜਪੁਰਾ : ਰਾਜਪੁਰਾ ਦੇ ਥਾਣਾ ਸਦਰ ਪੁਲਿਸ ਦੇ ਐੱਸਐੱਚਓ ਕਿਰਪਾਲ ਸਿੰਘ ਮੋਹੀ ਦੀ ਮਾਤਾ ਸਵ. ਅਮਰਜੀਤ ਕੌਰ ਜੋ ਕਿ ਬੀਤੇ ਦਿਨੀਂ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਅਤੇ ਅੰਤਿਮ ਅਰਦਾਸ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਫੋਕਲ ਪੁਆਇੰਟ ਰਾਜਪੁਰਾ ਵਿਖੇ ਕੀਤੀ ਗਈ। ਇਸ ਮੌਕੇ ਹਲਕਾ ਰਾਜਪੁਰਾ ਦੀ ਵਿਧਾਇਕਾ ਨੀਨਾ ਮਿੱਤਲ, ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ, ਹਲਕਾ ਰਾਜਪੁਰਾ ਇੰਚਾਰਜ ਸ਼ਰੋਮਣੀ ਅਕਾਲੀ ਦਲ ਸੁਰਜੀਤ ਸਿੰਘ ਗੜੀ, ਇੰਨਟਾਊਂਟਰ ਸਪੈਸ਼ਲਿਸਟ ਐੱਸਪੀ ਬਿਕਰਮ ਸਿੰਘ ਬਰਾੜ, ਵਾਈਸ ਚੇਅਰਮੈਨ ਵਿੱਕੀ ਘਨੌਰ, ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ, ਭਾਜਪਾ ਹਲਕਾ ਇੰਚਾਰਜ ਜਗਦੀਸ਼ ਕੁਮਾਰ ਜੱਗਾ, ਭਾਜਪਾ ਜ਼ਿਲ੍ਹਾ ਜਨਰਲ ਸਕੱਤਰ ਰੁਪਿੰਦਰ ਸਿੰਘ ਸੰਧੂ, ਭਾਜਪਾ ਆਗੂ ਜਰਨੈਲ ਸਿੰਘ ਹੈਪੀ, ਆਪ ਆਗੂ ਜਸਵਿੰਦਰ ਸਿੰਘ ਲਾਲਾ ਖਲੌਰ, ਡੀਐੱਸਪੀ ਮਨਜੀਤ ਸਿੰਘ, ਡੀਐੱਸਪੀ ਹਰਮਨਪ੍ਰੀਤ ਸਿੰਘ ਚੀਮਾ, ਸਿਟੀ ਐੱਸਐੱਚਓ ਇੰਸਪੈਕਟਰ ਗੁਰਸੇਵਕ ਸਿੰਘ ਸਿੱਧੂ, ਪੁਲਿਸ ਚੌਕੀ ਕਸਤੂਰਬਾ ਦੇ ਇੰਚਾਰਜ ਨਿਸ਼ਾਨ ਸਿੰਘ, ਪੁਲਿਸ ਚੌਕੀ ਫੋਕਲ ਪੁਆਇੰਟ ਦੇ ਇੰਚਾਰਜ ਬਲਵੀਰ ਸਿੰਘ, ਟ੍ਰੈਫਿਕ ਇੰਚਾਰਜ ਗੁਰਬਚਨ ਸਿੰਘ, ਏਐੱਸਆਈ ਅਮਰਜੀਤ ਸਿੰਘ, ਕਿਸਾਨ ਆਗੂ ਮਨਜੀਤ ਸਿੰਘ ਘੁਮਾਣਾ, ਤਜਿੰਦਰ ਸਿੰਘ ਮੋਹੀ, ਅਨਾਜ ਮੰਡੀ ਪ੍ਰਧਾਨ ਦਵਿੰਦਰ ਸਿੰਘ ਬੈਦਵਾਨ, ਭਾਈ ਅਬਰਿੰਦਰ ਸਿੰਘ ਕੰਗ, ਬਿਕਰਮ ਸਿੰਘ ਕੰਡੇਵਾਲਾ, ਜਤਿੰਦਰ ਨਾਟੀ, ਭਾਈ ਬਲਜਿੰਦਰ ਸਿੰਘ ਪਰਵਾਨਾ, ਸਾਬਕਾ ਐੱਸਪੀ ਕ੍ਰਿਸ਼ਨ ਕੁਮਾਰ ਪੈਂਥੇ, ਏਐੱਸਆਈ ਕੁਲਵਿੰਦਰ ਸਿੰਘ ਥਾਣਾ ਸਦਰ, ਨਗਰ ਕੌਂਸਲ ਪ੍ਰਧਾਨ ਨਰਿੰਦਰ ਸ਼ਾਸਤਰੀ, ਅਮਨਦੀਪ ਸਿੰਘ ਨਾਗੀ, ਆਪ ਆਗੂ ਰਾਜੇਸ਼ ਬੋਵਾ, ਰਣਜੀਤ ਸਿੰਘ ਸਾਹਨੀ, ਸਾਹਿਬ ਸਿੰਘ ਕੋਲੀ, ਸਰਬਜੀਤ ਸਿੰਘ ਸਾਹਨੀ, ਕਾਕੂ ਸਾਹਨੀ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਸਮੇਤ ਵੱਡੀ ਗਿਣਤੀ ਵਿਚ ਰਾਜਸੀ, ਧਾਰਮਿਕ, ਸਮਾਜਿਕ ਭਾਈਚਾਰੇ ਨੇ ਹਾਜ਼ਰੀ ਭਰੀ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਦੌਰਾਨ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ। ਸਮਾਗਮ ਦੌਰਾਨ ਗੁਰੂ ਦਾ ਅਤੁੱਟ ਲੰਗਰ ਵੀ ਵਰਤਾਇਆ ਗਿਆ।