ਸਰਕਾਰ ਨੇ ਲੋਕਾਂ ਦਾ ਜਿੱਤਿਆ ਦਿਲ : ਮਿੱਤਲ
ਸਰਕਾਰ ਦੀ ਨੇਕ ਨੀਅਤ ਨੇ ਪਿਛਲੀਆਂ ਸਰਕਾਰਾਂ ਦੇ ਕੰਮਾਂ ਨੂੰ ਕੋਹਾਂ ਦੂਰ ਪਛਾੜਿਆ: ਮਿੱਤਲ
Publish Date: Mon, 23 Feb 2026 05:47 PM (IST)
Updated Date: Mon, 23 Feb 2026 05:49 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਆਮ ਆਦਮੀ ਪਾਰਟੀ ਹਲਕਾ ਰਾਜਪੁਰਾ ਨੂੰ ਉਸ ਸਮੇਂ ਹੋਰ ਵੱਡਾ ਬਲ ਮਿਲਿਆ, ਜਦੋਂ ਵਿਧਾਇਕ ਰਾਜਪੁਰਾ ਤੇ ਵਿਧਾਇਕਾ ਨੀਨਾ ਮਿੱਤਲ ਦੀ ਮੌਜੂਦਗੀ ’ਚ ਪਿੰਡ ਨਲਾਸ ਤੋਂ ਬੀਜੇਪੀ ਤੋਂ ਬਲਾਕ ਸੰਮਤੀ ਉਮੀਦਵਾਰ ਵਜੋਂ ਚੋਣ ਲੜ੍ਹ ਚੁੱਕੀ ਬੇਅੰਤ ਕੌਰ, ਬੀਜੇਪੀ ਦੇ ਵਿਦਿਆਰਥੀ ਸੰਗਠਨ ਨਾਲ ਜੁੜੇ ਯੂਥ ਆਗੂ ਪਰਮ ਸੈਣੀ, ਇਸਦੇ ਨਾਲ ਹੀ ਕਾਂਗਰਸ ਪਾਰਟੀ ਦੀ ਬੀ.ਸੀ. ਵਿੰਗ ਮਹਿਲਾ ਪ੍ਰਧਾਨ ਰੋਸ਼ਨੀ ਦੇਵੀ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ’ਚ ਸ਼ਾਮਿਲ ਹੋ ਗਏ। ਇਸ ਮੌਕੇ ਵਿਧਾਇਕਾ ਨੀਨਾ ਮਿੱਤਲ ਨੇ ਸਾਰੇ ਨਵੇਂ ਸ਼ਾਮਿਲ ਹੋਏ ਆਗੂਆਂ ਅਤੇ ਹੋਰ ਸ਼ਖ਼ਸੀਅਤਾਂ ਦਾ ਪਾਰਟੀ ਵਿਚ ਸਨਮਾਨ ਕੀਤਾ। ਵਿਧਾਇਕਾ ਨੀਨਾ ਮਿੱਤਲ ਨੇ ਕਿਹਾ ਕਿ ਮਾਨ ਸਰਕਾਰ ਦੀ ਪੰਜਾਬ ਪ੍ਰਤੀ ਨੇਕ ਨੀਅਤ ਨੇ ਆਮ ਲੋਕਾਂ ਦਾ ਦਿਲ ਜਿੱਤ ਲਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸੇ ਭਰੋਸੇ ਦੇ ਆਧਾਰ ’ਤੇ ਆਮ ਜਨਤਾ 2027 ਵਿੱਚ ਵੀ ਮਾਨ ਸਰਕਾਰ ਨੂੰ ਦੁਬਾਰਾ ਸੂਬੇ ਦੀ ਜ਼ਿੰਮੇਵਾਰੀ ਸੌਂਪਣ ਲਈ ਤਿਆਰ ਹੈ। ਇਸ ਮੌਕੇ ਨਵੇਂ ਸ਼ਾਮਿਲ ਹੋਏ ਆਗੂਆਂ ਨੇ ਵੀ ਵਿਸ਼ਵਾਸ ਦਿਲਾਇਆ ਕਿ ਉਹ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣਗੇ। ਇਸ ਮੌਕੇ ਸਰਪੰਚ ਅਮਨ ਨਲਾਸ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਤਵਿੰਦਰ ਸਿੰਘ ਮਿਰਜ਼ਾਪੁਰ,ਰਾਜੇਸ਼ ਬੌਵਾ ਯੂਥ ਪ੍ਰਧਾਨ,ਕਰਮਪਾਲ ਗਿੱਰ,ਰਮਨ ਟਿਵਾਣਾ, ਧਰਮਿੰਦਰ ਸਿੰਘ,ਰਾਜ ਕੁਮਾਰ,ਰਾਜਾ,ਹਰਬੰਸ ਪੂਰੀ, ਰਾਮ ਗਿਰ, ਅਮਰਿੰਦਰ ਮਿਰੀ, ਅਮਨ ਸੈਣੀ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਮੌਜੂਦ ਸਨ।