ਪਿੰਡ ਜੰਡੋਲੀ ਦੇ ਕਈ ਪਰਿਵਾਰ ਆਮ ਆਦਮੀ ਪਾਰਟੀ ’ਚ ਸ਼ਾਮਲ
ਪਿੰਡ ਜੰਡੋਲੀ ਦੇ ਦੋ ਦਰਜਨ ਪਰਿਵਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ
Publish Date: Sat, 11 Apr 2026 06:04 PM (IST)
Updated Date: Sat, 11 Apr 2026 06:06 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਹਲਕਾ ਰਾਜਪੁਰਾ ਦੇ ਪਿੰਡ ਜੰਡੋਲੀ ਦੇ ਆਪ ਆਗੂ ਸਰਪੰਚ ਜਸ਼ਤਾਰ ਸਿੰਘ ਅਤੇ ਆਪ ਆਗੂ ਰਜਿੰਦਰ ਸਿੰਘ ਦੇ ਯਤਨਾਂ ਸਦਕਾ ਦੋ ਦਰਜਨ ਦੇ ਕਰੀਬ ਪਰਿਵਾਰ ਅਕਾਲੀ ਦਲ, ਕਾਂਗਰਸ ਨੂੰ ਛੱਡ ਕੇ ਹਲਕਾ ਵਿਧਾਇਕਾ ਨੀਨਾ ਮਿੱਤਲ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ। ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਵਾਲੇ ਪਰਿਵਾਰਾਂ ਨੂੰ ਵਿਧਾਇਕਾਂ ਨੀਨਾ ਮਿੱਤਲ ਵੱਲੋਂ ਪਾਰਟੀ ਚਿੰਨ ਵਾਲੇ ਮਫਰਲ ਪਾ ਕੇ ਸਨਮਾਨਿਤ ਕੀਤਾ ਗਿਆ। ਆਪ ’ਚ ਸ਼ਾਮਲ ਹੋਣ ਵਾਲੇ ਪਰਿਵਾਰਾਂ ਨੇ ਦੱਸਿਆ ਕਿ ਅਸੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਕੰਮਾਂ ਨੂੰ ਦੇਖਦੇ ਹੋਏ ਅਕਾਲੀ ਦਲ ਅਤੇ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਹਾਂ। ਉਨ੍ਹਾਂ ਕਿਹਾ ਕਿ ਜਿੰਨਾ ਵਿਕਾਸ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਹੋਇਆ ਹੈ ਉਹ ਨਾ ਤਾਂ ਅਕਾਲੀ ਦਲ ਸਰਕਾਰ ਵਿੱਚ ਹੋਇਆ ਅਤੇ ਨਾ ਕਾਂਗਰਸ ਪਾਰਟੀ ਦੀ ਸਰਕਾਰ ਵੇਲੇ ਹੋਇਆ ਇਸ ਨੂੰ ਦੇਖਦੇ ਹੋਏ ਅਸੀਂ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਹਨ। ਇਸ ਮੌਕੇ ਵਿਧਾਇਕਾ ਨੀਨਾ ਮਿੱਤਲ ਦੇ ਸਪੁੱਤਰ ਲਵਿਸ਼ ਮਿੱਤਲ ਨੇ ਪਾਰਟੀ ਵਿਚ ਸ਼ਾਮਲ ਹੋਏ ਵਰਕਰਾਂ ਨੂੰ ਜੀ ਆਇਆ ਆਖਿਆ ਅਤੇ ਸਨਮਾਨਿਤ ਕੀਤਾ। ਇਸ ਮੌਕੇ ਤੇ ਪਾਰਟੀ ਵਿੱਚ ਸ਼ਾਮਲ ਹੋਏ ਲਖਵਿੰਦਰ ਸਿੰਘ, ਰਵਿੰਦਰ ਸਿੰਘ, ਮੋਹਨ ਸਿੰਘ, ਪਰਮਜੀਤ ਸਿੰਘ,ਬਲਵਿੰਦਰ ਸਿੰਘ, ਸੁਖਵੀਰ ਸਿੰਘ, ਦਿਲਬਾਗ ਸਿੰਘ, ਜੋਗਿੰਦਰ ਸਿੰਘ, ਸਮਸ਼ੇਰ ਸਿੰਘ, ਵਿਨੋਦ ਕੁਮਾਰ, ਰਕੇਸ ਕੁਮਾਰ, ਸਾਗਰ, ਮੰਗਲ, ਮੰਗਰੀ ਲਾਲ, ਰਾਮਨਿਵਾਸ ,ਪਲਵਿੰਦਰ ਕੁਮਾਰ, ਮਨਪ੍ਰੀਤ ਕੌਰ, ਸੋਨੀਆਂ ,ਸ਼ੇਰ ਕੌਰ, ਮਨਜੀਤ ਕੌਰ, ਸਰਵਣ ਕੌਰ, ਅਤੇ ਜਸਤਾਰ ਸਿੰਘ ਸਰਪੰਚ ਜੰਡੋਲੀ ਹਾਜ਼ਰ ਸਨ।