ਵੱਧ ਰਹੀ ਗਰਮੀ 'ਚ ਖਾਣ-ਪੀਣ ’ਤੇ ਧਿਆਨ ਦੇਣ ਦੀ ਲੋੜ
ਵੱਧ ਰਹੀ ਗਰਮੀ 'ਚ ਖਾਣ ਪੀਣ ’ਤੇ ਧਿਆਨ ਦੇਣ ਦੀ ਲੋੜ
Publish Date: Mon, 11 May 2026 04:03 PM (IST)
Updated Date: Tue, 12 May 2026 04:01 AM (IST)

ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ, ਸ਼ੇਰਪੁਰ : ਗਰਮੀ ਵਧਣ ਦੇ ਨਾਲ ਹੀ ਲੋਕਾਂ ਦੀ ਪਰੇਸ਼ਾਨੀ ਵੀ ਵਧਦੀ ਜਾ ਰਹੀ ਹੈ। ਗਰਮੀ ਕਾਰਨ ਲੋਕਾਂ ਦਾ ਜਿਊਣਾ ਮੁਹਾਲ ਹੋ ਗਿਆ ਹੈ। ਸਿਹਤ ਵਿਭਾਗ ਵੱਲੋਂ ਵੱਧ ਰਹੀ ਗਰਮੀ ਨੂੰ ਦੇਖਦਿਆਂ ਸਿਹਤ ਐਡਵਾਇਜਰੀ ਜਾਰੀ ਕਰਕੇ ਲੋਕਾਂ ਨੂੰ ਇਸ ਦੇ ਪਾਲਣ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਗਰਮੀ ਦੀ ਤੋ ਸਿਹਤ ਦਾ ਕਿਸ ਤਰ੍ਹਾਂ ਖਿਆਲ ਰਖਣਾ ਚਾਹੀਦਾ ਹੈ। ਪੇਸ਼ ਹਨ ਇਲਾਕੇ ਦੇ ਕੁਝ ਮਾਹਿਰ ਡਾਕਟਰਾਂ ਦੇ ਵਿਚਾਰ। ਗਰਮੀਆਂ ਚ ਲੋਕਾਂ ਨੂੰ ਭੁੱਖ ਘੱਟ ਲੱਗਦੀ : ਡਾ. ਅਸ਼ਵਨੀ ਦੁੱਖ ਨਿਵਾਰਨ ਹਸਪਤਾਲ ਸ਼ੇਰਪੁਰ ਦੇ ਡਾ. ਅਸ਼ਵਨੀ ਕੁਮਾਰ ਦਾ ਕਹਿਣਾ ਹੈ ਕਿ ਲੋਕਾਂ ਨੂੰ ਗਰਮੀਆਂ ਵਿਚ ਭੁੱਖ ਘੱਟ ਲੱਗਦੀ ਹੈ। ਜਿਸ ਕਾਰਨ ਲੋਕਾਂ ਨੂੰ ਪੇਟ ਦੀਆਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਲੋਕ ਗਰਮੀ ਦੇ ਦਿਨਾਂ ਵਿਚ ਲੋਕਾਂ ਨੂੰ ਮੌਸਮੀ ਫਲ, ਦੁੱਧ, ਲੱਸੀ, ਗੰਨੇ ਦਾ ਜੂਸ ਸਮੇਤ ਘਰ ਦਾ ਬਣਿਆ ਖਾਣਾ ਖਾਣ ਲਈ ਪ੍ਰੇਰਿਤ ਕੀਤਾ। ਪੇਟ ਨੂੰ ਠੰਢਾ ਰੱਖਣ ਵਾਲਾ ਭੋਜਨ ਖਾਣਾ ਚਾਹੀਦੈ : ਡਾ. ਕਰਨਵੀਰ ਮਲਟੀ ਸਪੈਸਲਿਟੀ ਕਲੀਨਿਕ ਸੰਗਰੂਰ ਦੇ ਡਾ. ਕਰਨਵੀਰ ਸਿੰਘ ਘਨੌਰੀ ਕਲਾਂ ਦਾ ਕਹਿਣਾ ਹੈ ਕਿ ਗਰਮੀ ਦੇ ਮੌਸਮ ਚ ਪੇਟ ਨੂੰ ਠੰਢਾ ਰੱਖਣ ਲਈ ਸਿਹਤਮੰਦ ਭੋਜਨ ਖਾਣਾ ਚਾਹੀਦਾ ਹੈ। ਸਾਨੂੰ ਅਜਿਹੇ ਪਦਾਰਥ ਖਾਣੇ ਚਾਹੀਦੇ ਹਨ ਜਿਨ੍ਹਾਂ ਵਿਚ ਪ੍ਰੋਬਾਇਓਟਿਕਸ ਮੌਜੂਦ ਹੁੰਦੇ ਹਨ। ਜੇ ਗਰਮੀਆਂ ਚ ਪਾਚਨ ਨਾਲ ਜੁੜੀ ਸਮੱਸਿਆਂ ਨੂੰ ਘੱਟ ਕਰਨ ਲਈ ਲਾਹੇਵੰਦ ਹੁੰਦੇ ਹਨ। ਹਰੀ ਸਬਜ਼ੀਆਂ, ਤਰਬੂਜ, ਲੋਕੀ ਦਾ ਜੂਸ ਸਿਹਤ ਲਈ ਫਾਇਦੇਮੰਦ : ਡਾ. ਬਾਜਵਾ ਡਾ. ਸੁਰਿੰਦਰ ਕੁਮਾਰ ਬਾਜਵਾ ਨੇ ਕਿਹਾ ਕਿ ਗਰਮੀਆਂ ਵਿਚ ਹਰੀਆਂ ਸਬਜੀਆਂ, ਨਿੰਬੂ ਪਾਣੀ ਸਮੇਤ ਲੌਕੀ ਦਾ ਜੂਸ ਪੀਣ ਨਾਲ ਕਈ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ। ਪੇਟ ਦੀਆਂ ਸਮੱਸਿਆਵਾਂ ਜਿਵੇਂ ਕਿ ਐਸਿਡ ਰੀਫਲਕਸ, ਬਲੋਟਿੰਗ ਅਤੇ ਬਦਹਜ਼ਮੀ ਕਾਰਨ ਲੋਕਾਂ ਦੀ ਸਿਹਤ ਖਰਾਬ ਹੁੰਦੀ ਹੈ। ਸਾਨੂੰ ਫਾਈਬਰ ਵਾਲੇ ਪਦਾਰਥ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਮੂੰਗੀ ਦੀ ਦਾਲ ਦੇ ਪੁੰਗਰੇ ਹੁੰਦੇ ਨੇ ਫਾਇਦੇਮੰਦ : ਹਰਵਿੰਦਰ ਕੌਰ ਸਟਾਫ ਨਰਸ ਹਰਵਿੰਦਰ ਕੌਰ ਘਨੌਰ ਕਲਾਂ ਨੇ ਕਿਹਾ ਕਿ ਗਰਮੀਆਂ ਵਿਚ ਸਰੀਰ ਨੂੰ ਹਾਈਡ੍ਰੇਟ ਰੱਖਣ ਵਾਲੇ ਪਦਾਰਥਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਜਿਵੇਂ ਮੂੰਗੀ ਦੀ ਦਾਲ ਦੇ ਪੁੰਗਰੇ ਬਹੁਤ ਫਾਇਦੇਮੰਦ ਹੁੰਦੇ ਹਨ। ਇਸ ਚ ਕਈ ਤਰ੍ਹਾਂ ਦੇ ਵਿਟਾਮਿਨ ਅਤੇ ਮਿਨਰਲਸ ਪਾਏ ਜਾਂਦੇ ਹਨ। ਜੇਕਰ ਤੁਸੀਂ ਕਬਜ਼ ਅਤੇ ਪੇਟ ਫੁੱਲਣ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਮੂੰਗੀ ਦੀ ਦਾਲ ਦੇ ਛਿਲਕੇ ਤੁਹਾਡੇ ਲਈ ਮਦਦਗਾਰ ਸਾਬਤ ਹੋ ਸਕਦੇ ਹਨ।