ਐਡਵੋਕੇਟ ਨਵਦੀਪ ਅਰੋੜਾ ਰਾਜਪੁਰਾ ਟੈਕਸ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਬਣੇ
ਐਡਵੋਕੇਟ ਨਵਦੀਪ ਅਰੋੜਾ ਰਾਜਪੁਰਾ ਟੈਕਸ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਬਣੇ
Publish Date: Sat, 09 May 2026 04:47 PM (IST)
Updated Date: Sat, 09 May 2026 04:48 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਰਾਜਪੁਰਾ ਟੈਕਸ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਵਿਚ ਸਾਲ 2026-27 ਲਈ ਐਡਵੋਕੇਟ ਨਵਦੀਪ ਅਰੋੜਾ ਨੂੰ ਪ੍ਰਧਾਨ ਬਣਾਇਆ ਗਿਆ। ਇਸ ਮੌਕੇ ਟੈਕਸ ਬਾਰ ਦੀ ਮੀਟਿੰਗ ਰਾਜਪੁਰਾ ਦੇ ਈਗਲ ਮੋਟਲ ਹੋਟਲ ਵਿਖੇ ਕੀਤੀ ਗਈ। ਮੀਟਿੰਗ ’ਚ ਪੰਜਾਬ ਅਤੇ ਹਰਿਆਣਾ ਬਾਰ ਕੌਂਸਲ ਦੇ ਨਵ-ਨਿਯੁਕਤ ਮੈਂਬਰ ਕਰਮਜੀਤ ਚੌਧਰੀ ਆਪਣੇ ਸਾਥੀਆਂ ਸਮੇਤ ਪਹੁੰਚੇ। ਮੀਟਿੰਗ ਚ ਟੈਕਸ ਬਾਰ ਦੇ ਚੇਅਰਮੈਨ ਚਿਰੰਜੀਵ ਖੁਰਾਣਾ ਅਤੇ ਕਰਮਜੀਤ ਚੌਧਰੀ ਨੇ ਐਡਵੋਕੇਟ ਨਵਦੀਪ ਅਰੋੜਾ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਇਸ ਪ੍ਰਾਪਤੀ ਤੇ ਵਧਾਈ ਦਿੱਤੀ। ਚੋਣਾਂ ਵਿਚ ਐਡਵੋਕੇਟ ਗੌਰਵ ਖੁਰਾਣਾ ਨੂੰ ਜਨਰਲ ਸਕੱਤਰ ਅਤੇ ਐਡਵੋਕੇਟ ਹਰਪ੍ਰੀਤ ਸਿੰਘ ਨੂੰ ਖਜ਼ਾਨਚੀ ਨਿਯੁਕਤ ਕੀਤਾ ਗਿਆ। ਮੀਟਿੰਗ ਦੀ ਸ਼ੁਰੂਆਤ ਕਰਦਿਆਂ ਜਨਰਲ ਸਕੱਤਰ ਗੌਰਵ ਖੁਰਾਣਾ ਨੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਪੂਰਨ ਵਿਸ਼ਵਾਸ ਦਿਵਾਇਆ ਕਿ ਆਉਣ ਵਾਲੇ ਸਮੇਂ ਵਿੱਚ ਬਾਰ ਦੇ ਹਿੱਤ ਵਿਚ ਕੰਮ ਕੀਤਾ ਜਾਵੇਗਾ। ਚੇਅਰਮੈਨ ਚਿਰੰਜੀਵ ਖੁਰਾਣਾ ਅਤੇ ਚੇਅਰਮੈਨ ਨਵਦੀਪ ਅਰੋੜਾ ਨੇ ਵੀ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ। ਸਮਾਗਮ ਵਿਚ ਪਹੁੰਚੇ ਐਡਵੋਕੇਟ ਕਰਮਜੀਤ ਚੌਧਰੀ ਦਾ ਵੀ ਰਾਜਪੁਰਾ ਟੈਕਸ ਬਾਰ ਦੇ ਮੈਂਬਰਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਅਤੇ ਚੌਧਰੀ ਸਾਹਿਬ ਨੇ ਵੀ ਰਾਜਪੁਰਾ ਟੈਕਸ ਬਾਰ ਅਤੇ ਸਿਵਲ ਬਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ। ਮੀਟਿੰਗ ਦੇ ਅਖੀਰ ਚੋਣ ਅਧਿਕਾਰੀ ਬ੍ਰਿਸ਼ ਭੂਸ਼ਣ ਅਤੇ ਮੀਤ ਪ੍ਰਧਾਨ ਦਵਿੰਦਰ ਪਾਹੂਜਾ ਨੇ ਸਾਰਿਆਂ ਦਾ ਧੰਨਵਾਦ ਕੀਤਾ। ਮੀਟਿੰਗ ਵਿਚ ਐਡਵੋਕੇਟ ਰੇਖਾ ਗੁਡਵਾਨੀ, ਐਡਵੋਕੇਟ ਨਰੇਸ਼ ਕੁਮਾਰੀ, ਸੀਨੀਅਰ ਐਡਵੋਕੇਟ ਅਸ਼ੋਕ ਜੋਸ਼ੀ, ਐਡਵੋਕੇਟ ਮੁਕੇਸ਼ ਕਵਾਤਰਾ, ਐਡਵੋਕੇਟ ਸੰਜੇ ਪਬਰੇਜਾ, ਐਡਵੋਕੇਟ ਸੁਮਿਤ ਭੂਸ਼ਣ, ਐਡਵੋਕੇਟ ਨਿਸ਼ਾਂਤ ਵਧਵਾ, ਐਡਵੋਕੇਟ ਰਜਿੰਦਰ ਵਧਵਾ, ਐਡਵੋਕੇਟ ਸੰਦੀਪ ਮੈਂਗੀ (ਸਰਹਿੰਦ) ਅਤੇ ਹੋਰ ਬਾਰ ਦੇ ਮੈਂਬਰ ਪਹੁੰਚੇ।