ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਕੌਮੀ ਵਰਕਸ਼ਾਪ ਹੋਈ ਸੰਪੂਰਨ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਚੱਲ ਰਹੀ ਪੰਜ ਰੋਜ਼ਾ ਕਾਰਜਸ਼ਾਲਾ ਦੀ ਸੰਪੂਰਨਤਾ ਮੌਕੇ ਵਾਈਸ ਚਾਂਸਲਰ ਪ੍ਰੋਫੈਸਰ ਪਰਿਤ ਪਾਲ ਸਿੰਘ ਨੇ ਵਰਕਸ਼ਾਪ ਦੌਰਾਨ ਹੋਈ ਵਿਚਾਰ ਚਰਚਾ ਅਤੇ ਚਿੰਤਨ ਉੱਪਰ ਤਸੱਲੀ ਪ੍ਰਗਟਾਉਂਦਿਆਂ ਆਸ ਪ੍ਰਗਟਾਈ ਕੇ ਸਮੂਹ ਡੈਲੀਗੇਟਸ ਇਥੋਂ ਸਿੱਖੀਆਂ ਸਿਧਾਂਤਕ ਸੇਧਾਂ ਅਤੇ ਵਿਹਾਰਕ ਤਕਨੀਕਾਂ ਆਪਣੇ ਅਕਾਦਮਿਕ ਕਰੀਅਰ ਅਤੇ ਖੋਜ-ਕਾਰਜਾਂ ਵਿਚ ਲਾਗੂ ਕਰਨਗੇ। ਵਿਦਾਇਗੀ ਸੈਸ਼ਨ ਦੇ ਮੁੱਖ ਵਕਤਾ ਪ੍ਰੋਫੈਸਰ ਕੇਹਰ ਸਿੰਘ ਸਾਬਕਾ ਡਾਇਰੈਕਟਰ, ਪੰਜਾਬ ਸਕੂਲ ਸਿੱਖਿਆ ਬੋਰਡ ਨੇ ਆਖਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੇ ਗੁਰਬਾਣੀ ਨੂੰ ਸੌੜੇ ਬਿਰਤਾਂਤ ’ਚ ਪੇਸ਼ ਕਰਨ ਦੀ ਬਜਾਏ ਸਮੁੱਚੀ ਮਨੁੱਖਤਾ ਅਤੇ ਕੁੱਲ ਕਾਇਨਾਤ ਦੇ ਪ੍ਰਸੰਗ ਵਿਚ ਵਿਚਾਰੇ ਜਾਣ ਦੀ ਲੋੜ ਹੈ। ਮਹਿਮਾਨਾਂ ਦਾ ਸਵਾਗਤ ਕਰਦਿਆਂ ਡੀਨ ਅਕਾਦਮਿਕ ਮਾਮਲੇ ਪ੍ਰੋਫੈਸਰ ਸੁਖਵਿੰਦਰ ਸਿੰਘ ਬਿਲਿੰਗ ਨੇ ਆਖਿਆ ਕਿ ਵਰਕਸ਼ਾਪ ਦੀ ਪੇਸ਼ ਕੀਤੀ ਗਈ ਰਿਪੋਰਟ ਤੋਂ ਪਤਾ ਲੱਗਦਾ ਹੈ ਕਿ ਇਹ ਵਰਕਸ਼ਾਪ ਆਪਣੇ ਮਿਥੇ ਟੀਚੇ ਨੂੰ ਸਰ ਕਰਨ ਵਿਚ ਪੂਰੀ ਤਰ੍ਹਾਂ ਸਫਲ ਹੋਈ ਹੈ। ਵਰਕਸ਼ਾਪ ਦੇ ਕਨਵੀਨਰ ਡਾ ਹਰਦੇਵ ਸਿੰਘ, ਡੀਨ ਫੈਕਲਟੀ ਆਫ ਸ੍ਰੀ ਗੁਰੂ ਗ੍ਰੰਥ ਸਾਹਿਬ ਸਟਡੀਜ ਨੇ ਵਰਕਸ਼ਾਪ ਦੌਰਾਨ ਅਕਾਦਮਿਕ ਜਗਤ, ਆਨਲਾਈਨ ਪਲੇਟਫਾਰਮ ਅਤੇ ਪ੍ਰਕਾਸ਼ਿਤ ਸਾਹਿਤ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਪੇਸ਼ਕਾਰੀ ਦੇ ਉਸਾਰੂ ਅਤੇ ਕਮਜ਼ੋਰ ਪੱਖਾਂ ਬਾਰੇ ਹੋਈ ਚਰਚਾ ਉੱਪਰ ਤਸੱਲੀ ਪ੍ਰਗਟਾਉਂਦਿਆਂ ਸਮੂਹ ਵਿਦਵਾਨਾਂ ਦਾ ਧੰਨਵਾਦ ਕੀਤਾ। ਅੱਜ ਅਖੀਰਲੇ ਦਿਨ ਤਕਨੀਕੀ ਸੈਸ਼ਨ ਦੌਰਾਨ ਪ੍ਰੋਫੈਸਰ ਪਰਮਵੀਰ ਸਿੰਘ, ਸਿੱਖ ਵਿਸ਼ਵ ਕੋਸ਼ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਦੱਸਿਆ ਕਿ ਗੁਰੂ ਸਾਹਿਬ ਦੀ ਮਾਲਵੇ ਦੀ ਅਤੇ ਪੂਰਬੀ ਭਾਰਤ ਦੀ ਯਾਤਰਾ ਵਿੱਚੋਂ ਅਧੂਰੀਆਂ ਕੜੀਆਂ ਨੂੰ ਜੋੜਨ ਦੀ ਸਖਤ ਲੋੜ ਹੈ ਜਿਸ ਬਾਰੇ ਨਵੇਂ ਖੋਜਾਰਥੀਆਂ ਨੂੰ ਅੱਗੇ ਆਉਣਾ ਚਾਹੀਦਾ ਹੈ। ਵਰਕਸ਼ਾਪ ਦੇ ਕੋਆਰਡੀਨੇਟਰ ਰਮਨਦੀਪ ਕੌਰ, ਇੰਚਾਰਜ, ਰਾਜਨੀਤੀ ਸ਼ਾਸਤਰ ਵਿਭਾਗ ਨੇ ਪਹੁੰਚੇ ਮਹਿਮਾਨਾਂ, ਵਿਦਵਾਨਾਂ ਅਤੇ ਡੈਲੀਗੇਟਸ ਦਾ ਧੰਨਵਾਦ ਕੀਤਾ। ਇਸ ਮੌਕੇ ਰਜਿਸਟਰਾਰ, ਪ੍ਰੋਫੈਸਰ ਤੇਜਬੀਰ ਸਿੰਘ, ਪ੍ਰੋਫੈਸਰ ਜਸਪਾਲ ਕੌਰ ਕਾਂਗ, ਧਰਮ ਅਧਿਐਨ ਵਿਭਾਗ, ਡਿਪਟੀ ਰਜਿਸਟਰਾਰ ਜਗਜੀਤ ਸਿੰਘ, ਸਿੱਖਿਆ ਵਿਭਾਗ ਦੇ ਮੁਖੀ ਡਾ. ਹਰਨੀਤ ਬਿਲਿੰਗ, ਅੰਗਰੇਜ਼ੀ ਵਿਭਾਗ ਦੇ ਮੁਖੀ ਡਾ ਅੰਕਦੀਪ ਕੌਰ ਅਟਵਾਲ, ਧਰਮ ਅਧਿਐਨ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਡਾ ਕਿਰਨਦੀਪ ਕੌਰ, ਇਤਿਹਾਸ ਵਿਭਾਗ ਦੇ ਇੰਚਾਰਜ ਡਾ ਜਸਪ੍ਰੀਤ ਕੌਰ, ਵਿਭਾਗ ਦੇ ਇੰਚਾਰਜ ਡਾ ਗੁਰਪ੍ਰੀਤ ਸਿੰਘ, ਡਾ ਰਮਨਦੀਪ ਕੌਰ ਮੈਨੇਜਮੈਂਟ, ਨਵਨੀਤ ਕੌਰ, ਸੰਜੈ ਖਾਨ, ਰਾਜਨੀਤੀ ਸ਼ਾਸਤਰ ਵਿਭਾਗ, ਡਾ ਪਲਵਿੰਦਰ ਕੌਰ, ਡਾ ਅਜੈਪਾਲ ਸਿੰਘ, ਜਸਵੀਰ ਸਿੰਘ, ਡਾ ਹਰਮੀਤ ਕੌਰ ਧਰਮ ਅਧਿਐਨ ਵਿਭਾਗ, ਪਰਮਿੰਦਰ ਕੌਰ ਅੰਗਰੇਜ਼ੀ ਵਿਭਾਗ, ਪਰਮਦੀਪ ਸਿੰਘ ਸਮਾਜ ਸ਼ਾਸਤਰ ਵਿਭਾਗ, ਨਵਜੋਤ ਕੌਰ ਸਿੱਖਿਆ ਵਿਭਾਗ, ਅਰਸ਼ਪ੍ਰੀਤ ਸਿੰਘ ਨਰਿੰਦਰ ਕੌਰ ਹੋਸਟਲ ਵਾਰਡਨ ਆਦਿ ਮੌਜੂਦ ਸਨ।