ਪਿੰਡ ਨਨਹੇੜਾ ਵਿਖੇ ਜਥੇਦਾਰ ਅਮੀਰ ਸਿੰਘ ਦੀ 15ਵੀਂ ਬਰਸੀ ਮਨਾਈ
ਪਿੰਡ ਨਨਹੇੜਾ ਵਿਖੇ ਜਥੇਦਾਰ ਅਮੀਰ ਸਿੰਘ ਦੀ 15ਵੀਂ ਬਰਸੀ ਮਨਾਈ
Publish Date: Sat, 09 May 2026 04:23 PM (IST)
Updated Date: Sat, 09 May 2026 04:24 PM (IST)
ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਪਿੰਡ ਨਨਹੇੜਾ ਵਿਖੇ ਜਥੇਦਾਰ ਅਮੀਰ ਸਿੰਘ ਦੀ 15ਵੀਂ ਬਰਸੀ ਉਨ੍ਹਾਂ ਦੇ ਸਪੁੱਤਰ ਮਹਾਂਕਾਲ ਬਾਬਾ ਸੰਤੋਖ ਸਿੰਘ ਵੱਲੋਂ ਮਨਾਈ ਗਈ। ਇਸ ਮੌਕੇ ਵੱਖ-ਵੱਖ ਸ਼ਖ਼ਸੀਅਤਾਂ ਵੱਲੋਂ ਹਾਜ਼ਰੀ ਲਗਵਾਈ ਗਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਮਨਜੀਤ ਸਿੰਘ ਘੁਮਾਣਾ ਕੌਮੀ ਪ੍ਰਧਾਨ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਭਾਰਤ , ਤੇਜਿੰਦਰ ਸਿੰਘ ਮੋਹੀ ਮੀਤ ਪ੍ਰਧਾਨ ਭਾਰਤ, ਲੱਖਾ ਸਿੰਘ ਕਬੂਲਪੁਰ ਮੀਤ ਪ੍ਰਧਾਨ ਪੰਜਾਬ, ਲੱਖਾ ਸਿੰਘ ਸੌਟੀ ਜਨਰਲ ਸਕੱਤਰ ਪੰਜਾਬ ਨੇ ਪਹੁੰਚ ਕੇ ਹਾਜ਼ਰੀ ਲਗਵਾਈ। ਇਸ ਮੌਕੇ ਕਵੀਸਰੀ ਅਤੇ ਢਾਡੀ ਜਥਿਆਂ ਵੱਲੋਂ ਆਈ ਹੋਈ ਸੰਗਤ ਨੂੰ ਵਾਰਾਂ ਸੁਣਾ ਕੇ ਨਿਹਾਲ ਕੀਤਾ ਗਿਆ। ਇਸ ਮੌਕੇ ਮਹਾਂਕਾਲ ਬਾਬਾ ਸੰਤੋਖ ਸਿੰਘ ਤੇ ਸਰਪੰਚ ਗੁਰਪਿੰਦਰ ਸਿੰਘ ਜੱਗਾ ਵੱਲੋਂ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਭਾਰਤ ਦੇ ਕੌਮੀ ਪ੍ਰਧਾਨ ਮਨਜੀਤ ਸਿੰਘ ਘੁਮਾਣਾ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਸਿਰੋਪਾਓ ਪਾ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਸਰਪੰਚ ਗੁਰਪਿੰਦਰ ਸਿੰਘ ਜੱਗਾ ਨਨਹੇੜਾ, ਨਿਸ਼ਾਨ ਸਿੰਘ ਪਹਿਰ, ਲੱਖਾ ਸਿੰਘ ਕਬੂਲਪੁਰ, ਤੇਜਿੰਦਰ ਸਿੰਘ ਮੋਹੀ, ਲੱਖਾਂ ਸੌਂਟੀ ਸਮੇਤ ਵੱਡੀ ਗਿਣਤੀ ਦੇ ਵਿੱਚ ਆਗੂ ਹਾਜ਼ਰ ਸਨ।