ਪਿੰਡ ਨਮੋਲ ਦੇ ਨੌਜਵਾਨ ਦੀ ਸ਼ੱਕੀ ਹਾਲਾਤ ’ਚ ਮੌਤ
ਨਮੋਲ ਦੇ ਨੌਜਵਾਨ ਦੀ ਸ਼ੱਕੀ ਹਾਲਾਤਾਂ 'ਚ ਮੌਤ
Publish Date: Thu, 26 Feb 2026 06:31 PM (IST)
Updated Date: Fri, 27 Feb 2026 04:08 AM (IST)
ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਵਿਧਾਨ ਸਭਾ ਹਲਕਾ ਸੁਨਾਮ ਦੇ ਪਿੰਡ ਨਮੋਲ ਦੇ ਇਕ ਨੌਜਵਾਨ ਦੀ ਸ਼ੱਕੀ ਹਾਲਾਤ ਵਿਚ ਮੌਤ ਹੋਣ ਦੀ ਖ਼ਬਰ ਹੈ। ਸ਼ਹੀਦ ਊਧਮ ਸਿੰਘ ਸਿਵਲ ਹਸਪਤਾਲ ਸੁਨਾਮ ਵਿਖੇ ਮ੍ਰਿਤਕ ਨੌਜਵਾਨ ਦੇ ਪੋਸਟਮਾਰਟਮ ਸਮੇਂ ਪੁਲਿਸ ਥਾਣਾ ਦਿੜ੍ਹਬਾ ਦੇ ਸਹਾਇਕ ਥਾਣੇਦਾਰ ਰਣਜੀਤ ਸਿੰਘ ਨੇ ਦੱਸਿਆ ਕਿ ਕਰਮਜੀਤ ਸਿੰਘ (23) ਮੈਣੋ ਪੱਤੀ ਨਮੋਲ ਆਪਣੇ ਦੋਸਤ ਹੈਪੀ ਸਿੰਘ ਨਾਲ ਉਸ ਦੇ ਪਿੰਡ ਸਿੰਧੜਾਂ (ਥਾਣਾ ਦਿੜ੍ਹਬਾ) ਗਿਆ ਸੀ। ਜਿੱਥੋਂ ਉਹ ਦੋਵੇਂ ਹੈਪੀ ਸਿੰਘ ਦੇ ਨਾਨਕੇ ਪਿੰਡ ਗੁੱਜਰਾਂ ਆ ਗਏ ਪਰੰਤੂ ਸਵੇਰੇ ਕਰਮਜੀਤ ਸਿੰਘ ਸਿੰਘ ਮੰਜੇ ’ਤੇ ਸੁੱਤਾ ਪਿਆ ਉੱਠਿਆ ਹੀ ਨਹੀਂ। ਸਹਾਇਕ ਥਾਣੇਦਾਰ ਰਣਜੀਤ ਸਿੰਘ ਨੇ ਕਿਹਾ ਕਿ ਮਾਮਲੇ ਦੀ ਪੜ੍ਹਤਾਲ ਕੀਤੀ ਜਾ ਰਹੀ ਹੈ ਪਰ ਮੌਤ ਦੇ ਅਸਲ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਤੇ ਪੋਸਟਮਾਰਟਮ ਉਪਰੰਤ ਜੋ ਵੀ ਗੱਲ ਸਾਹਮਣੇ ਆਵੇਗੀ। ਉਸ ਅਨੁਸਾਰ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।