ਕਾਂਗਰਸੀ ਉਮੀਦਵਾਰਾਂ ਨੇ ਸਾਬਕਾ ਵਿਧਾਇਕ ਦੀ ਅਗਵਾਈ ’ਚ ਭਰੇ ਨਾਮਜ਼ਦਗੀ ਪੱਤਰ
ਕਾਂਗਰਸੀ ਉਮੀਦਵਾਰਾਂ ਨੇ ਸਾਬਕਾ ਵਿਧਾਇਕ ਦੀ ਅਗਵਾਈ ਵਿੱਚ ਭਰੇ ਨਾਮਜ਼ਦਗੀ ਪੱਤਰ
Publish Date: Sat, 16 May 2026 04:56 PM (IST)
Updated Date: Sat, 16 May 2026 04:57 PM (IST)

ਅਸ਼ਵਿੰਦਰ ਸਿੰਘ, ਪੰਜਾਬੀ ਜਾਗਰਣ, ਬਨੂੜ : ਨਗਰ ਕੌਂਸਲ ਚੋਣਾਂ ਲਈ 13 ਵਾਰਡਾਂ ਤੋਂ ਕਾਂਗਰਸ ਪਾਰਟੀ ਦੇ ਖੜ੍ਹੇ ਉਮੀਦਵਾਰਾਂ ਨੇ ਰਿਟਰਨਿੰਗ ਅਫ਼ਸਰ ਕਮ ਐੱਸਡੀਐੱਮ ਕੋਲ ਆਪੋ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ ਹਨ। ਇਸ ਮੌਕੇ ਸਾਬਕਾ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਤੇ ਨਿਰਭੈ ਸਿੰਘ ਮਿਲਟੀ ਕੰਬੋਜ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਨਾਮਜ਼ਦਗੀ ਪੱਤਰ ਦਾਖਲ ਕਰਨ ਦੋਰਾਨ ਵੱਡੀ ਗਿਣਤੀ ਵਿਚ ਉਮੀਦਵਾਰਾਂ ਦੇ ਨਾਲ ਉਨਾਂ ਦੇ ਸਮਰਥਕ ਰੈਲੀ ਦੇ ਰੂਪ ਵਿਚ ਨਾਅਰੇ ਲਾਉਂਦੇ ਹੋਏ ਤਹਿਸੀਲ ਦਫ਼ਤਰ ਵਿਖੇ ਪੁੱਜੇ। ਇਥੇ ਵੱਡੀ ਗਿਣਤੀ ਵਿਚ ਪਹਿਲਾਂ ਤੋਂ ਹੀ ਸੀਨੀਅਰ ਤੇ ਯੂਥ ਵਰਕਰ ਮੌਜੂਦ ਸਨ ਜਿਨਾਂ ਉਮੀਦਵਾਰਾਂ ਦੀ ਹੌਸਲਾ ਅਫ਼ਜ਼ਾਈ ਕੀਤੀ। ਉਮੀਦਵਾਰਾਂ ਦੇ ਕਾਗਜ਼ ਦਾਖ਼ਲ ਕਰਵਾਉਣ ਤੋਂ ਬਾਅਦ ਸਾਬਕਾ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਨਾਂ ਨੇ ਆਪਣੇ ਸਮੇਂ ਦੌਰਾਨ ਸ਼ਾਂਤਮਈ ਢੰਗ ਨਾਲ ਚੋਣਾਂ ਕਰਵਾਈਆਂ ਸਨ ਪਰ ਹੁਣ ਉਨਾਂ ਨੂੰ ਚੋਣਾਂ ’ਚ ਪੂਰਾ ਧੱਕਾ ਹੋਣ ਦੀ ਉਮੀਦ ਹੈ ਕਿਉਂਕਿ ਹਲਕਾ ਵਿਧਾਇਕ ਨੀਨਾ ਮਿੱਤਲ ਨੇ ਪਿਛਲੀਆਂ ਪੰਚਾਇਤਾਂ ਦੌਰਾਨ ਪ੍ਰਸ਼ਾਸਨ ਦੀ ਮਦਦ ਨਾਲ ਪੂਰਾ ਧੱਕਾ ਕਰਵਾਇਆ ਸੀ, ਕਈ ਪਿੰਡਾਂ ’ਚ ਉਨਾਂ ਆਪ ਜਾ ਕੇ ਇਸ ਧੱਕੇਸ਼ਾਹੀ ਦਾ ਜਵਾਬ ਦਿੱਤਾ ਸੀ। ਉਨ੍ਹਾਂ ਕਿਹਾ ਕਿ ਅੱਜ ਹਲਕੇ ਅੰਦਰ ਹਲਾਤ ਇਹ ਹਨ ਕਿ ਸੱਤਾਧਾਰੀ ਪਾਰਟੀ ਦੀ ਵਿਧਾਇਕਾ ਨੂੰ ਬਨੂੜ ਤੇ ਰਾਜਪੁਰਾ ਤੋਂ ਚੋਣ ਲੜਨ ਲਈ ਉਮੀਦਵਾਰ ਨਹੀ ਮਿਲ ਰਹੇ। ਉਨਾਂ ਕਿਹਾਕਿ ਆਮ ਆਦਮੀ ਪਾਰਟੀ ਦੇ ਸਾਢੇ ਚਾਰ ਸਾਲਾ ਦੇ ਅਰਸੇ ਦੋਰਾਨ ਹਲਕਾ ਵਿਧਾਇਕ ਨੀਨਾ ਮਿੱਤਲ ਨੇ ਸ਼ਹਿਰ ਵਿਚ ਇਕ ਇੱਟ ਤੱਕ ਨਹੀਂ ਲਗਵਾਈ ਤੇ ਹੁਣ ਆਪਣੇ ਉਮੀਦਵਾਰਾਂ ਲਈ ਵੋਟ ਮੰਗਣ ਕਿਸ ਮੂੰਹ ਨਾਲ ਜਾਣਗੇ। ਇਸ ਮੌਕੇ ਕਾਂਗਰਸੀ ਉਮੀਦਵਾਰ ਪਰਮਜੀਤ ਕੌਰ, ਬੀਰ ਚੰਦ, ਪਰਮਜੀਤ ਕੌਰ, ਸੁਰਿੰਦਰ ਸਿੰਘ ਸੋਨੀ ਸੰਧੂ, ਪ੍ਰੀਤੀ ਵਾਲੀਆ, ਲਛਮਣ ਸਿੰਘ ਚੰਗੇਰਾ, ਪਰਮਜੀਤ ਕੌਰ, ਮੋਹਨ ਸਿੰਘ ਫੌਜੀ, ਗੁਰਜੀਤ ਕੌਰ, ਹਰਵਿੰਦਰ ਸਿੰਘ ਬਿੱਲਾ, ਸਾਧੂ ਸਿੰਘ, ਜਗਤਾਰ ਸਿੰਘ, ਦੀਦਾਰ ਸਿੰਘ ਸਮੇਤ ਸ਼ਹਿਰੀ ਕਾਂਗਰਸ ਪ੍ਰਧਾਨ ਕੁਲਵਿੰਦਰ ਸਿੰਘ ਭੋਲਾ, ਡੈਂਟੀ ਵਾਲੀਆ, ਸੁਖਬੀਰ ਸਿੰਘ ਬਾਜਵਾ, ਅਵਤਾਰ ਸਿੰਘ ਬਾਜਵਾ, ਸਿਕੰਦਰ ਸਿੰਘ, ਹਰਨੇਕ ਸਿੰਘ, ਸੁਖਵਿੰਦਰ ਸਿੰਘ ਸੁੱਖਾ, ਜਸਵੰਤ ਸਿੰਘ ਖੱਟੜਾ, ਬਲੀ ਸਿੰਘ, ਜੋਰਾ ਸਿੰਘ, ਜੀਵਨ ਕੁਮਾਰ ਪੇਸ਼ੀ, ਨੀਰਜ ਜੈਨ, ਸੋਨੂੰ ਜੈਨ ਆਦਿ ਪਾਰਟੀ ਵਰਕਰ ਮੌਜੂਦ ਸਨ।